ਸਾਡਾ ਦੇਸ਼ ਹਾਲੇ ਕੋਵਿਡ-19 (Covid-19) ਵਰਗੀ ਮਹਾਮਾਰੀ ਤੋਂ ਉਭਰਿਆ ਵੀ ਨਹੀਂ ਸੀ ਕਿ ਟੋਮੈਟੋ ਫਲੂ(Tomato Flu) ਵਰਗੀ ਇਕ ਹੋਰ ਨਵੀਂ ਬਿਮਾਰੀ ਨੇ ਦਸਤਕ ਦੇ ਦਿੱਤੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫਲੂ ਦਾ ਸਭ ਤੋਂ ਪਹਿਲਾ ਮਾਮਲਾ 6 ਮਈ, 2022 ਨੂੰ ਕੇਰਲ `ਚ ਵੇਖਿਆ ਗਿਆ ਸੀ। ਇਹ ਟੋਮੈਟੋ ਫਲੂ(Tomato Flu) ਖ਼ਾਸਕਰ ਛੋਟੇ ਬੱਚੇ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ, ਉਨ੍ਹਾਂ `ਚ ਦੇਖਿਆ ਗਿਆ ਹੈ। ਇਸ ਦਾ ਪ੍ਰਕੋਪ ਦਿਨੋਦਿਨ ਵੱਧ ਰਿਹਾ ਹੈ। ਜਿਸ ਦੇ ਦੌਰਾਨ ਦੇਸ਼ `ਚ ਕੁੱਲ 82 ਮਾਮਲੇ ਸਾਹਮਣੇ ਆ ਚੁੱਕੇ ਹਨ।
ਟੋਮੈਟੋ ਫਲੂ(Tomato Flu) ਕਿ ਹੈ ?
ਟੋਮੈਟੋ ਫਲੂ(Tomato Flu) ਇੱਕ ਦੁਰਲੱਭ ਵਾਇਰਲ ਲਾਗ ਸਥਾਨਕ ਸਥਿਤੀ ਹੈ। ਜਿਸ ਦਾ ਮਨੁੱਖੀ ਜੀਵਨ `ਤੇ ਮਾੜਾ ਪ੍ਰਭਾਵ ਮੰਨਿਆ ਜਾ ਰਿਹਾ ਹੈ। ਇਸ ਫਲੂ `ਚ ਪੂਰੇ ਸਰੀਰ `ਤੇ ਲਾਲ ਅਤੇ ਦਰਦਨਾਕ ਛਾਲੇ ਹੋ ਜਾਂਦੇ ਹਨ। ਜੋ ਹੌਲੀ-ਹੌਲੀ ਟਮਾਟਰ ਦੇ ਆਕਾਰ ਜਿੰਨੇ ਵੱਡੇ ਹੋ ਜਾਂਦੇ ਹਨ, ਜਿਸ ਕਰਕੇ ਇਸ ਫਲੂ ਨੂੰ ਟੋਮੈਟੋ ਫਲੂ ਆਖਦੇ ਹਨ।
ਮੁੱਖ ਲੱਛਣ:
ਟੋਮੈਟੋ ਫਲੂ(Tomato Flu) ਦੇ ਲੱਛਣ ਜ਼ਿਆਦਾਤਰ ਕੋਵਿਡ-19 (covid-19) ਵਰਗੀ ਮਹਾਮਾਰੀ ਨਾਲ ਹੀ ਮਿਲਦੇ ਜੁਲਦੇ ਹਨ। ਜਿਸ `ਚ ਲੋਕਾਂ ਨੂੰ ਬੁਖਾਰ ਹੋ ਜਾਂਦਾ ਹੈ। ਇਸ ਫਲੂ `ਚ ਅਤੇ ਚਿਕਨਪੌਕਸ (chickenpox), ਮੌਂਕੀਪੌਕਸ (monkeypox) ਵਿੱਚ ਕੁਝ ਖਾਸ ਅੰਤਰ ਨਹੀਂ ਹੈ। ਇਨ੍ਹਾਂ ਸਭ ਬਿਮਾਰੀਆਂ `ਚ ਹੱਥਾਂ ਅਤੇ ਪੈਰਾਂ ਵਿੱਚ ਲਾਲ ਧੱਫੜ ਹੋ ਜਾਂਦੇ ਹਨ। ਜੋੜਾਂ ਦੀ ਸੋਜ, ਦਸਤ, ਡੀਹਾਈਡਰੇਸ਼ਨ ਆਦਿ ਲੱਛਣ ਵੀ ਇਸ ਬਿਮਾਰੀ `ਚ ਸ਼ਾਮਲ ਹਨ।
ਫਲੂ ਦੇ ਵੱਧਣ ਦਾ ਕਾਰਨ:
ਟੋਮੈਟੋ ਫਲੂ ਖ਼ਾਸ ਤੋਰ ਤੇ ਬੱਚਿਆਂ `ਚ ਵੇਖਿਆ ਜਾਂਦਾ ਹੈ। ਇਸਦਾ ਕਾਰਨ ਇਹ ਹੈ ਕਿ ਟੋਮੈਟੋ ਫਲੂ (Tomato Flu) ਇੱਕ ਆਮ ਛੂਤ ਵਾਲੀ ਬਿਮਾਰੀ ਹੈ ਜੋ ਖ਼ਾਸ ਕਰ ਹੱਥ, ਪੈਰ ਅਤੇ ਮੂੰਹ ਨੂੰ ਪ੍ਰਭਾਵਿਤ ਕਰਦੀ ਹੈ।
ਇਹ ਵੀ ਪੜ੍ਹੋ : ਦਿੱਲੀ 'ਚ ਮੁੜ ਹੋਵੇਗਾ ਕਿਸਾਨ ਅੰਦੋਲਨ? ਸਰਹੱਦਾਂ 'ਤੇ ਸੁਰੱਖਿਆ ਬਲ ਤਾਇਨਾਤ, ਜਾਣੋ ਤਾਜ਼ਾ ਸਥਿਤੀ
ਟੋਮੈਟੋ ਫਲੂ ਦਾ ਇਲਾਜ:
ਇਸ ਫਲੂ ਦੇ ਇਲਾਜ ਲਈ ਸਭ ਤੋਂ ਪਹਿਲਾਂ ਡਾਕਟਰ ਦਾ ਸੁਝਾਅ ਮੰਨਣਾ ਚਾਹੀਦਾ ਹੈ।
ਮਰੀਜ਼ ਨੂੰ ਵੱਧ ਤੋਂ ਵੱਧ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਮਰੀਜ਼ਾਂ ਨੂੰ ਜਲਣ ਅਤੇ ਧੱਫੜ ਤੋਂ ਰਾਹਤ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਫਲੂ ਲਈ ਕਾਫ਼ੀ ਤਰਲ ਪਦਾਰਥ ਅਤੇ ਗਰਮ ਪਾਣੀ ਪੀਣਾ ਚਾਹੀਦਾ ਹੈ।
ਮਰੀਜ਼ ਨੂੰ ਆਪਣੇ ਸ਼ਰੀਕ ਦੀ ਸਾਫ਼ ਸਫਾਈ ਵੱਲ ਵੀ ਧਿਆਨ ਰੱਖਣਾ ਚਾਹੀਦਾ ਹੈ।
Summary in English: Tomato flu outbreak in India, know its symptoms and treatment