ਪੀ.ਏ.ਯੂ. (PAU) ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਨੇ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਦੀ ਪੀ.ਐਚ.ਈ.ਟੀ ਯੋਜਨਾ ਤਹਿਤ ਅਨੁਸੂਚਿਤ ਜਾਤੀ/ਜਨਜਾਤੀ ਉਮੀਦਵਾਰਾਂ ਦੇ ਬਿਹਤਰ ਰੁਜ਼ਗਾਰ ਲਈ ਅੱਠ ਸਿਖਲਾਈ ਕੈਂਪਾਂ ਦੀ ਲੜੀ ਵਿੱਚ ਦੋ ਸਿਖਲਾਈ ਕੈਂਪਾਂ ਦਾ ਆਯੋਜਨ ਕੀਤਾ। ਇਨ੍ਹਾਂ ਕੈਪਾਂ ਨਾਲ ਇਹ ਸਿਖਲਾਈ ਲੜੀ ਸਮਾਪਤ ਹੋ ਗਈ। ਦੱਸ ਦੇਈਏ ਕਿ ਇਨ੍ਹਾਂ ਕੈਂਪਾਂ ਵਿੱਚ ਕਰੀਬ 50 ਭਾਗੀਦਾਰਾਂ ਨੇ ਲਾਭ ਪ੍ਰਾਪਤ ਕੀਤਾ। ਅੱਠ ਸਿਖਲਾਈ ਕੈਂਪਾਂ ਦੀ ਲੜੀ ਅਧੀਨ ਹੁਣ ਤੱਕ 200 ਦੇ ਕਰੀਬ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹੁਨਰ ਨੂੰ ਨਿਖਾਰਿਆ ਗਿਆ ਹੈ।
ਸਿਖਲਾਈ ਦੌਰਾਨ ਵਿਗਿਆਨੀ ਅਤੇ ਸਕੀਮ ਇੰਚਾਰਜ ਡਾ. ਐਮ.ਐਸ. ਆਲਮ ਦੁਆਰਾ ਸਿਖਲਾਈਆਂ ਦੇ ਘੇਰੇ ਅਤੇ ਮਹੱਤਤਾ ਬਾਰੇ ਸ਼ੁਰੂਆਤੀ ਸ਼ਬਦ ਕਹੇ ਗਏ। ਡਾ. ਆਲਮ ਨੇ ਮਿਆਰੀ ਉਤਪਾਦ ਪ੍ਰਾਪਤ ਕਰਨ, ਵਾਢੀ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ, ਪੇਂਡੂ ਨੌਜਵਾਨਾਂ ਨੂੰ ਰੁਜਗਾਰ ਦੇਣ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ ਨੂੰ ਪ੍ਰਾਪਤ ਕਰਨ ਤੋਂ ਇਲਾਵਾ ਆਰਥਿਕ ਅਤੇ ਸਮਾਜਿਕ ਸਥਿਤੀ ਵਿੱਚ ਸੁਧਾਰ ਕਰਨ ਲਈ ਐਗਰੋ ਪ੍ਰੋਸੈਸਿੰਗ ਕੰਪਲੈਕਸਾਂ ਦੀ ਧਾਰਨਾ ’ਤੇ ਜੋਰ ਦਿੱਤਾ।
ਇਸ ਮੌਕੇ ਉਨ੍ਹਾਂ ਨੇ ਸਿਖਿਆਰਥੀਆਂ ਨੂੰ ਘਰੇਲੂ ਪੱਧਰ ’ਤੇ ਸਹਿਦ ਦੀ ਪ੍ਰੋਸੈਸਿੰਗ ਅਪਣਾਉਣ ਅਤੇ ਐਗਰੋ ਪ੍ਰੋਸੈਸਿੰਗ ਸੈਕਟਰ ਵਿੱਚ ਰੋਜੀ-ਰੋਟੀ ਦੇ ਮੌਕਿਆਂ ਦੀ ਖੋਜ ਕਰਨ ਲਈ ਵਿਭਾਗ ਦੀਆਂ ਸਹੂਲਤਾਂ ਦੀ ਵਰਤੋਂ ਕਰਨ ਲਈ ਵੀ ਉਤਸਾਹਿਤ ਕੀਤਾ।
ਇਹ ਵੀ ਪੜ੍ਹੋ : Book Fair: ਪੀਏਯੂ ਵਿਖੇ 2 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਪੁਸਤਕ ਮੇਲਾ
ਡਾ. ਸੰਧਿਆ ਨੇ ਵਿਭਾਗ ਵੱਲੋਂ ਤਿਆਰ ਕੀਤੀਆਂ ਮਸ਼ੀਨਾਂ ਨੂੰ ਉਜਾਗਰ ਕਰਦੇ ਹੋਏ ਤੇਲ ਬੀਜ ਫਸਲਾਂ ਦੀ ਪ੍ਰੋਸੈਸਿੰਗ ਲਈ ਸ਼ਾਮਲ ਤਕਨੀਕਾਂ ਦਾ ਪ੍ਰਦਰਸਨ ਕੀਤਾ। ਡਾ. ਮਨਪ੍ਰੀਤ ਕੌਰ ਸੈਣੀ ਨੇ ਸਿਖਿਆਰਥੀਆਂ ਨੂੰ ਕੀੜੇ ਮਕੌੜਿਆਂ ਕਾਰਨ ਹੋਣ ਵਾਲੇ ਆਰਥਿਕ ਨੁਕਸਾਨ ਤੋਂ ਬਚਣ ਲਈ ਅਨਾਜ ਦੀ ਪ੍ਰਭਾਵਸਾਲੀ ਸਟੋਰੇਜ ਤਕਨੀਕਾਂ ਬਾਰੇ ਜਾਣੂ ਕਰਵਾਇਆ।
ਡਾ. ਰੋਹਿਤ ਸਰਮਾ ਨੇ ਕਣਕ ਅਤੇ ਚੌਲਾਂ ਦੀ ਪ੍ਰੋਸੈਸਿੰਗ ਵਿੱਚ ਸਾਮਲ ਮਸੀਨਰੀ ਦਾ ਪ੍ਰਦਰਸਨ ਕੀਤਾ। ਡਾ. ਗਗਨਦੀਪ ਕੌਰ ਨੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਹਾਇਕ ਕਿੱਤੇ ਵਜੋਂ ਖੁੰਬਾਂ ਦੇ ਉਤਪਾਦਨ ਅਤੇ ਪ੍ਰੋਸੈਸਿੰਗ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਘਰੇਲੂ ਪੱਧਰ ’ਤੇ ਓਇਸਟਰ ਮਸਰੂਮ ਦੀ ਕਾਸਤ ਨੂੰ ਅਪਣਾਉਣ ’ਤੇ ਜੋਰ ਦਿੱਤਾ।
ਇਹ ਵੀ ਪੜ੍ਹੋ : PUNJAB KISAN MELA 2023: ਮਾਰਚ 'ਚ ਇਨ੍ਹਾਂ ਥਾਵਾਂ 'ਤੇ ਹੋਣਗੇ "ਕਿਸਾਨ ਮੇਲੇ", ਦੇਖੋ ਪ੍ਰੋਗਰਾਮਾਂ ਦੀ ਸੂਚੀ
ਅੰਤ ਵਿੱਚ, ਨਮੀ ਮੀਟਰ, ਆਇਲ ਐਕਸਪੈਲਰ ਅਤੇ ਸਹਿਦ ਪ੍ਰੋਸੈਸਿੰਗ ਯੂਨਿਟ ਵਰਗੀਆਂ ਮਸੀਨਰੀ ਅਤੇ ਉਪਕਰਣ ਵੀ ਭਾਗੀਦਾਰਾਂ ਨੂੰ ਦਿਖਾਏ ਗਏ। ਸ਼੍ਰੀ ਸੁਨੀਲ ਦੱਤ ਅਤੇ ਸ਼੍ਰੀ ਰਵੀ ਕੁਮਾਰ ਨੇ ਭਾਗੀਦਾਰਾਂ ਦੀ ਰਜਿਸਟ੍ਰੇਸਨ ਅਤੇ ਪੀ.ਏ.ਯੂ. ਦਾ ਮੁਫਤ ਸਾਹਿਤ ਅਤੇ ਵਜੀਫਾ ਵੰਡਣ ਵਿੱਚ ਸਹਾਇਤਾ ਕੀਤੀ। ਭਾਗੀਦਾਰਾਂ ਨੂੰ ਮੁਫਤ ਪ੍ਰੋਸੈਸਿੰਗ ਕਿੱਟਾਂ, ਚੰਗੀ ਖੇਤੀ ਦੀ ਸਾਲਾਨਾ ਮੈਂਬਰਸ਼ਿਪ ਦੇ ਨਾਲ ਸਾਹਿਤ ਵੀ ਦਿੱਤਾ ਗਿਆ।
Summary in English: Training Camp for Scheduled Castes by PAU