Krishi Vigyan Kendra: ਕ੍ਰਿਸ਼ੀ ਵਿਗਆਨ ਕੇਂਦਰ ਵੱਲੋਂ ਵੱਖ-ਵੱਖ ਵਿਸਿਆਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਨ੍ਹਾਂ ਕੋਰਸਾਂ ਦਾ ਮੁੱਖ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ। ਇਸੀ ਲੜੀ 'ਚ ਕੇਵੀਕੇ ਬਠਿੰਡਾ (KVK Bathinda) ਵੱਲੋਂ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।
ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ (Krishi Vigyan Kendra Bathinda) ਵੱਲੋਂ ਕਪਾਹ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ। ਇਸ ਸਿਖਲਾਈ ਪ੍ਰੋਗਰਾਮ ਵਿੱਚ ਐਫ.ਪੀ.ਓਜ਼ ਨੇ ਵੱਧ-ਚੜ ਕੇ ਭਾਗ ਲਿਆ।
ਜਾਣਕਾਰੀ ਲਈ ਦੱਸ ਦੇਈਏ ਕਿ ਕੇਵੀਕੇ ਬਠਿੰਡਾ ਦੁਆਰਾ ਬਣਾਈ ਸੰਗਤ ਬਲਾਕ ਕਿਸਾਨ ਉਤਪਾਦਕ ਸਹਿਕਾਰੀ ਲਿਮਟਿਡ ਅਤੇ ਨਥਾਣਾ ਬਲਾਕ ਕਿਸਾਨ ਉਤਪਾਦਕ ਸਹਿਕਾਰੀ ਲਿਮਟਿਡ ਦੇ 50 ਕਿਸਾਨ ਮੈਂਬਰਾਂ ਨੇ ਇਸ ਸਿਖਲਾਈ ਪ੍ਰੋਗਰਾਮ 'ਚ ਭਾਗ ਲਿਆ।
ਇਹ ਵੀ ਪੜ੍ਹੋ : International Conference ਵਿੱਚ PAU ਨੂੰ ਮਿਲਿਆ ਸਰਵੋਤਮ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਅਵਾਰਡ
ਇਸ ਮੌਕੇ ਕੇ.ਵੀ.ਕੇ (KVK) ਦੇ ਵਿਗਿਆਨੀਆਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਿਗਿਆਨਕ ਖੇਤੀ ਵਿਧੀਆਂ ਅਪਣਾਉਣ ਦੀ ਸਲਾਹ ਦਿੱਤੀ।
ਸਿਖਲਾਈ ਦੇ ਅੰਤ ਵਿੱਚ, ਕੇਵੀਕੇ ਬਠਿੰਡਾ (KVK Bathinda) ਨੇ ਪ੍ਰਦਰਸ਼ਨ ਦੇ ਉਦੇਸ਼ ਲਈ ਸਿਫ਼ਾਰਸ਼ ਕੀਤੇ ਬੀਟੀ-ਕਪਾਹ ਹਾਈਬ੍ਰਿਡ ਬੀਜਾਂ ਦਾ ਬੀਜ ਵੀ ਪ੍ਰਦਾਨ ਕੀਤਾ।
ਇਹ ਵੀ ਪੜ੍ਹੋ : ਨਰਮੇ ਦੀ ਕਾਸ਼ਤ ਸਬੰਧੀ Kisan Training Camp, ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਵਧੀਆ ਜਾਣਕਾਰੀ
ਜ਼ਿਕਰਯੋਗ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰ (Krishi Vigyan Kendra) ਨੂੰ ਗਿਆਨ ਦਾ ਕੇਂਦਰ ਮੰਨਿਆ ਜਾਂਦਾ ਹੈ। ਇੱਥੇ ਵਿਗਿਆਨੀ ਕਿਸਾਨਾਂ ਨੂੰ ਸਿਰਫ਼ ਖੇਤੀਬਾੜੀ ਹੀ ਨਹੀਂ ਸਗੋਂ ਪਸ਼ੂ ਪਾਲਣ, ਮੱਛੀ ਪਾਲਣ, ਬਾਗਬਾਨੀ, ਗ੍ਰਹਿ ਵਿਗਿਆਨ, ਔਰਤਾਂ ਦੀਆਂ ਸਮੱਸਿਆਵਾਂ ਅਤੇ ਪੋਸ਼ਣ ਸੰਬੰਧੀ ਸਮੱਸਿਆਵਾਂ ਬਾਰੇ ਵੀ ਸਲਾਹ ਦਿੰਦੇ ਹਨ। ਇਸੇ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਕਿਸਾਨਾਂ ਲਈ ਚਾਨਣ ਮੁਨਾਰਾ ਮੰਨੇ ਜਾਂਦੇ ਹਨ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Training Course for Farmers by KVK Bathinda, Bt Cotton seeds distributed