Training Camp: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੁਨਰ ਵਿਕਾਸ ਕੇਂਦਰ ਵੱਲੋਂ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਵਣ-ਖੇਤੀ, ਰੁੱਖ ਨਰਸਰੀ (ਸਫੈਦੇ ਦੀ ਕੋਲੋਨਲ ਨਰਸਰੀ) ਅਤੇ ਬੂਟਿਆਂ ਦੀ ਸਾਂਭ-ਸੰਭਾਲ ਬਾਰੇ ਪੰਜ ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ।
ਇਸ ਮੌਕੇ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਕੋ-ਡਾਇਰੈਕਟਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੋਰਸ ਵਿੱਚ 9 ਸਿਖਿਆਰਥੀਆਂ ਨੇ ਭਾਗ ਲਿਆ ਅਤੇ ਸਿਖਿਆਰਥੀਆਂ ਨੂੰ ਪੰਜ ਰੋਜ਼ਾ ਸਿਖਲਾਈ ਦੌਰਾਨ ਵਣ-ਖੇਤੀ ਦੀ ਸਿਖਲਾਈ ਦਿੱਤੀ ਗਈ।
ਕੋਰਸ ਕੋਆਰਡੀਨੇਟਰ ਡਾ. ਲਵਲੀਸ਼ ਗਰਗ ਨੇ ਦੱਸਿਆ ਕਿ ਇਸ ਕੋਰਸ ਵਿੱਚ ਮਾਹਿਰਾਂ ਵੱਲੋਂ ਵਾਤਾਵਰਣ ਦੀ ਸੁਰੱਖਿਆ ਵਿੱਚ ਵਣ-ਖੇਤੀ ਦੇ ਯੋਗਦਾਨ ਬਾਰੇ ਦੱਸਿਆ ਗਿਆ। ਇਸ ਕੋਰਸ ਦੇ ਤਕਨੀਕੀ ਮਾਹਿਰ ਡਾ. ਜੀ.ਪੀ.ਐਸ. ਢਿੱਲੋਂ, ਮੁਖੀ, ਮੁਖੀ ਵਣ-ਖੇਤੀ ਅਤੇ ਕੁਦਰਤੀ ਸੋਮੇ ਵਿਭਾਗ ਨੇ ਜੰਗਲਾਤ ਦੀ ਆਰਥਿਕ ਅਤੇ ਵਾਤਾਵਰਣਕ ਮਹੱਤਤਾ ਬਾਰੇ ਦੱਸਿਆ।
ਇਹ ਵੀ ਪੜ੍ਹੋ : Dairy Training ਦੇ ਨਵੇਂ ਬੈਚ ਲਈ 28 ਜੂਨ ਨੂੰ ਯੋਗ ਲਾਭਪਾਤਰੀਆਂ ਦੀ ਚੋਣ
ਕੋਰਸ ਦੌਰਾਨ ਵੱਖ ਵੱਖ ਮਾਹਿਰਾਂ ਡਾ. ਰਿਸ਼ੀਇੰਦਰ ਸਿੰਘ ਗਿੱਲ, ਡਾ. ਹਰਮੀਤ ਸਿੰਘ ਸਰਲੈਚ, ਡਾ. ਬਲਜੀਤ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਅਰਸ਼ਦੀਪ ਕੌਰ, ਡਾ. ਸਪਨਾ ਠਾਕੁਰ, ਡਾ. ਆਰ ਕੇ ਗਰਗ, ਡਾ. ਅਸ਼ੋਕ ਕੁਮਾਰ ਧਕੜ, ਡਾ. ਨਵਨੀਤ ਕੌਰ ਅਤੇ ਜਿਲ੍ਹਾ ਵਣ ਅਫਸਰ ਲੁਧਿਆਣਾ, ਨੇ ਅਪਣੇ ਤਜਰਬੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ।
ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਮਿਊਨਿਟੀ ਸਾਇੰਸ ਕਾਲਜ ਵੱਲੋਂ ਪਿੰਡ ਸਵੱਦੀ ਕਲਾਂ, ਜ਼ਿਲ੍ਹਾ ਲੁਧਿਆਣਾ ਵਿਖੇ ਬਾਜਰੇ ਦੇ ਪੌਸ਼ਟਿਕ ਮੁੱਲ ਅਤੇ ਪੰਜਾਬੀ ਪਕਵਾਨਾਂ ਵਿੱਚ ਬਾਜਰੇ ਦੀ ਵਰਤੋਂ ਬਾਰੇ ਇੱਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ ਦੇ ਤਹਿਤ ਸ਼੍ਰੀ ਅੰਨਾ ਗ੍ਰਾਮ ਪ੍ਰੋਗਰਾਮ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ। ਇਸ ਸਿਖਲਾਈ ਦਾ ਲਾਭ ਲੈਣ ਲਈ 20 ਮਹਿਲਾ ਕਿਸਾਨਾਂ ਨੇ ਭਾਗ ਲਿਆ।
ਇਹ ਵੀ ਪੜ੍ਹੋ : ਪੀ.ਏ.ਯੂ. ਦੇ Vegetable Scientists ਨੂੰ ਮਿਲਿਆ National Level 'ਤੇ ਸਨਮਾਨ
ਤੁਹਾਨੂੰ ਦੱਸ ਦੇਈਏ ਕਿ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ ਮਾਹਿਰ ਡਾ. ਰੇਣੁਕਾ ਅਗਰਵਾਲ ਨੇ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੀਆਂ ਔਰਤਾਂ ਨੂੰ ਦੱਸਿਆ ਕਿ ਸਾਲ 2023 ਨੂੰ ਖਰ੍ਹਵ ਅਨਾਜ ਸਾਲ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਭੋਜਨ ਵਿੱਚ ਪੌਸ਼ਟਿਕਤਾ ਦੀ ਪੂਰਤੀ ਲਈ ਸਾਬਤ ਅਨਾਜ ਦੀ ਵਰਤੋਂ ਕਰਨ ਦਾ ਵਿਸ਼ੇਸ਼ ਮਹੱਤਵ ਹੈ।
ਇਸ ਮੌਕੇ ਉਨ੍ਹਾਂ ਕਿਸਾਨ ਬੀਬੀਆਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਰੋਜ਼ਾਨਾ ਖੁਰਾਕ ਵਿੱਚ ਖਰ੍ਹਵੇਂ ਅਨਾਜਾਂ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਪੰਜਾਬੀ ਪਕਵਾਨਾਂ ਵਿੱਚ ਖਰ੍ਹਵੇਂ ਅਨਾਜਾਂ ਬਾਰੇ ਵਿਸਥਾਰ ਨਾਲ ਦੱਸਿਆ। ਭਾਗ ਲੈਣ ਵਾਲੀਆਂ ਮਹਿਲਾ ਕਿਸਾਨਾਂ ਨੇ ਇਸ ਸਿਖਲਾਈ ਪ੍ਰੋਗਰਾਮ ਤੋਂ ਬਹੁਤ ਲਾਭ ਉਠਾਇਆ ਅਤੇ ਆਪਣੇ ਘਰੇਲੂ ਉਤਪਾਦਨ ਵਿੱਚ ਦਾਲਾਂ ਦੀ ਹਿੱਸੇਦਾਰੀ ਵਧਾਉਣ ਬਾਰੇ ਗੱਲ ਕੀਤੀ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Training on nutritional value of millet, forestry and plant maintenance