ਜੇਕਰ ਤੁਸੀਂ ਪੀਐਮ ਕਿਸਾਨ ਸਨਮਾਨ ਨਿਧੀ ਦੇ ਲਾਭਪਾਤਰੀ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਸਾਬਤ ਹੋਣ ਵਾਲੀ ਹੈ। ਹੁਣ ਸਰਕਾਰ ਇਸ ਸਕੀਮ ਨਾਲ ਜੁੜੇ ਲੋਕਾਂ ਨੂੰ ਵੱਡਾ ਲਾਭ ਦੇਣ ਜਾ ਰਹੀ ਹੈ। ਸਰਕਾਰ ਦੀ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਸੰਗਠਿਤ ਖੇਤਰ ਦੇ ਕਰਮਚਾਰੀਆਂ ਲਈ ਬਿਹਤਰ ਯੋਜਨਾ ਹੈ।
ਇਸ ਯੋਜਨਾ ਤਹਿਤ ਰੇਹੜੀ-ਫੜੀ, ਰਿਕਸ਼ਾ ਚਾਲਕ, ਉਸਾਰੀ ਕਿਰਤੀ ਤੇ ਅਸੰਗਠਿਤ ਖੇਤਰ ਨਾਲ ਜੁੜੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕੰਮਾਂ ‘ਚ ਲੱਗੇ ਮਜ਼ਦੂਰਾਂ ਨੂੰ ਬੁਢਾਪਾ ਸੁਰੱਖਿਅਤ ਕਰਨ ‘ਚ ਮਦਦ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਸਿਰਫ਼ 2 ਰੁਪਏ ਪ੍ਰਤੀ ਦਿਨ ਦੀ ਬਚਤ ਕਰਕੇ ਤੁਸੀਂ ਸਾਲਾਨਾ 36000 ਰੁਪਏ ਦੀ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਹੀ ਇਸ ਸਕੀਮ ਨੂੰ ਸ਼ੁਰੂ ਕਰਨ ‘ਤੇ ਤੁਹਾਨੂੰ ਹਰ ਮਹੀਨੇ 55 ਰੁਪਏ ਜਮ੍ਹਾ ਕਰਵਾਉਣੇ ਹੋਣਗੇ।
ਹਾਸਲ ਜਾਣਕਾਰੀ ਮੁਤਾਬਕ 18 ਸਾਲ ਦੀ ਉਮਰ ‘ਚ ਲਗਪਗ 2 ਰੁਪਏ ਪ੍ਰਤੀ ਦਿਨ ਦੀ ਬਚਤ ਕਰਕੇ ਤੁਸੀਂ ਸਾਲਾਨਾ 36000 ਰੁਪਏ ਦੀ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ। ਜੇਕਰ ਕੋਈ ਵਿਅਕਤੀ 40 ਸਾਲ ਦੀ ਉਮਰ ਤੋਂ ਇਸ ਸਕੀਮ ਨੂੰ ਸ਼ੁਰੂ ਕਰਦਾ ਹੈ ਤਾਂ ਹਰ ਮਹੀਨੇ 200 ਰੁਪਏ ਜਮ੍ਹਾ ਕਰਵਾਉਣੇ ਹੋਣਗੇ। 60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸ਼ੁਰੂ ਹੋ ਜਾਵੇਗੀ ਯਾਨੀ 36000 ਰੁਪਏ ਪ੍ਰਤੀ ਸਾਲ ਮਿਲਣਗੇ। ਇਸ ਦੇ ਨਾਲ ਹੀ ਇਸ ਸਕੀਮ ਦਾ ਲਾਭ ਲੈਣ ਲਈ ਤੁਹਾਡੇ ਕੋਲ ਬੱਚਤ ਬੈਂਕ ਖਾਤਾ ਤੇ ਆਧਾਰ ਕਾਰਡ ਹੋਣਾ ਜ਼ਰੂਰੀ ਹੈ। ਵਿਅਕਤੀ ਦੀ ਉਮਰ 18 ਸਾਲ ਤੋਂ ਘੱਟ ਤੇ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਜਾਣੋ ਡਿਟੇਲ
ਇਸ ਦੇ ਲਈ ਤੁਹਾਨੂੰ ਕਾਮਨ ਸਰਵਿਸ ਸੈਂਟਰ ‘ਚ ਯੋਜਨਾ ਲਈ ਰਜਿਸਟਰ ਕਰਨਾ ਹੋਵੇਗਾ। ਕਰਮਚਾਰੀ CSC ਕੇਂਦਰ ‘ਚ ਪੋਰਟਲ ‘ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਸਰਕਾਰ ਨੇ ਇਸ ਯੋਜਨਾ ਲਈ ਇਕ ਵੈੱਬ ਪੋਰਟਲ ਬਣਾਇਆ ਹੈ। ਇਨ੍ਹਾਂ ਕੇਂਦਰਾਂ ਰਾਹੀਂ ਆਨਲਾਈਨ ਸਾਰੀ ਜਾਣਕਾਰੀ ਭਾਰਤ ਸਰਕਾਰ ਕੋਲ ਜਾਵੇਗੀ।
ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਲਈ ਤੁਹਾਨੂੰ ਆਪਣੇ ਆਧਾਰ ਕਾਰਡ, ਬੱਚਤ ਜਾਂ ਜਨ-ਧਨ ਬੈਂਕ ਖਾਤੇ ਦੀ ਪਾਸਬੁੱਕ, ਮੋਬਾਈਲ ਨੰਬਰ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ ਸਹਿਮਤੀ ਪੱਤਰ ਦੇਣਾ ਹੋਵੇਗਾ ਜੋ ਬੈਂਕ ਦੀ ਉਸ ਸ਼ਾਖਾ ਵਿੱਚ ਵੀ ਦੇਣਾ ਹੋਵੇਗਾ ਜਿੱਥੇ ਕਰਮਚਾਰੀ ਦਾ ਬੈਂਕ ਖਾਤਾ ਹੋਵੇਗਾ, ਤਾਂ ਜੋ ਸਮੇਂ ਸਿਰ ਪੈਨਸ਼ਨ ਲਈ ਉਸਦੇ ਬੈਂਕ ਖਾਤੇ ਵਿੱਚੋਂ ਪੈਸੇ ਕੱਟੇ ਜਾ ਸਕਣ।
ਇਹ ਵੀ ਪੜ੍ਹੋ : PM ਜਨ ਧਨ ਖਾਤਾ ਖੁਲਵਾਓ ਅਤੇ ਪਾਓ 1 ਲੱਖ 30 ਹਜ਼ਾਰ ਰੁਪਏ ਦਾ ਲਾਭ, ਜਾਣੋ- ਕੀ ਹੈ ਤਰੀਕਾ?
Summary in English: Under this government scheme, Rs 3,000 will now come into the account every month