ਕੇਂਦਰ ਸਰਕਾਰ ਦੇਸ਼ ਵਿਚ ਸੂਰਜੀ ਊਰਜਾ ਤੇ ਜ਼ੋਰ ਦੇ ਰਹੀ ਹੈ । ਇਸ ਦੇ ਲਈ ਕੇਂਦਰ ਅਤੇ ਰਾਜ ਸਰਕਾਰ ਨੇ ਕਈ ਯੋਜਨਾਵਾਂ ਸ਼ੁਰੂ ਕੀਤੀ ਹੈ । ਜਿਸ ਵਿਚ ਲੋਕਾਂ ਦੇ ਘਰਾਂ ਦੀ ਛੱਤ ਤੇ ਸੋਲਰ ਪਲਾਂਟ ਲਗਵਾਉਣ ਦੇ ਲਈ ਸਬਸਿਡੀ ਲੋਨ ਦਿੱਤਾ ਜਾਂਦਾ ਹੈ । ਉਹਦਾ ਹੀ ਸੋਲਰ ਪਲਾਂਟ ਵਿਚ ਜਨਰੇਟ ਹੋਣ ਵਾਲੀ ਵਾਧੂ ਬਿਜਲੀ ਨੂੰ ਪਾਵਰ ਗਰਿੱਡ ਨੂੰ ਵੇਚ ਕੇ ਕਮਾਈ ਵੀ ਕਰ ਸਕਦੇ ਹਨ । ਨਾਲ ਹੀ ਸੋਲਰ ਪਲਾਂਟ ਲੱਗਣ ਤੇ ਮਹਿੰਗੀ ਬਿਜਲੀ ਤੋਂ ਛੁਟਕਾਰਾ ਮਿਲਦਾ ਹੈ । ਇਹਦਾ ਵਿਚ ਜੇਕਰ ਘਰ ਜਾਂ ਦੁਕਾਨ ਦੀ ਛੱਤ ਤੇ ਸੋਲਰ ਪਲਾਂਟ ਲਗਵਾਉਣਾ ਚਾਹੁੰਦੇ ਹੋ ,ਤਾਂ ਆਓ ਜਾਣਦੇ ਹਾਂ ਇਸ ਯੋਜਨਾ ਦੇ ਬਾਰੇ ਵਿਚ-
ਮਹਿੰਗੀ ਬਿਜਲੀ ਤੋਂ ਮਿਲੇਗਾ ਛੁਟਕਾਰਾ -
ਕੇਂਦਰ ਸਰਕਾਰ ਨੇ 2022 ਦੇ ਅਖੀਰ ਤੱਕ, ਗ੍ਰੀਨ ਐਨਰਜੀ ਤੋਂ 175 ਗੀਗਾਵਾਟ ਬਿਜਲੀ ਉਤਪਾਦਨ ਦਾ ਟੀਚਾ ਰੱਖਿਆ ਹੈ । ਜਿਸਦੇ ਚਲਦੇ ਨਵਿਆਉਣਯੋਗ ਊਰਜਾ ਮੰਤਰਾਲੇ ਦੀ ਤਰਫ ਤੋਂ ਗਰੀਨ ਐਨਰਜੀ ਸਥਾਪਨਾ ਕਰਨ ਦੇ ਲਈ ਲੋਕਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ । ਇਸ ਯੋਜਨਾ ਵਿਚ ਕੋਈ ਵੀ ਵਿਅਕਤੀ ਆਪਣੇ ਘਰ ਦੀ ਛੱਤ ਤੇ 3 ਕਿਲੋਵਾਟ ਤੋਂ 10 ਕਿਲੋਵਾਟ ਤੱਕ ਦੇ ਸੋਲਰ ਪੈਨਲ ਲਗਵਾ ਸਕਦੇ ਹਨ ।
ਕੇਂਦਰ ਸਰਕਾਰ ਦੀ ਤਰਫ ਤੋਂ ਇਸਦੇ ਨਾਲ ਵੱਧ ਤੋਂ ਵੱਧ 10 ਲੱਖ ਰੁਪਏ ਦਾ ਲੋਨ ਦਿੱਤਾ ਜਾ ਰਿਹਾ ਹੈ । ਉਹਦਾ ਹੀ ਜੇਕਰ ਤੁਹਾਡੀ ਛੱਤ ਤੇ 3 ਕਿਲੋਵਾਟ ਦਾ ਸੋਲਰ ਪੈਨਲ ਲਗਿਆ ਹੈ ਅਤੇ 10 ਘੰਟੇ ਧੁੱਪ ਨਿਕਲਦੀ ਹੈ ਤਾਂ ਹਰ ਮਹੀਨੇ ਦੇ ਕਰੀਬ 450 ਯੂਨਿਟ ਬਿਜਲੀ ਦੀ ਉਤਪਾਦਨ ਹੋਵੇਗਾ । ਜਿਸ ਤੋਂ ਹਰ ਮਹੀਨੇ ਮਹਿੰਗੀ ਬਿਜਲੀ ਤੇ ਖਰਚ ਹੋਣ ਵਾਲੇ ਹਜਾਰਾਂ ਰੁਪਏ ਬਚਣਗੇ ।
ਸੋਲਰ ਪਲਾਂਟ ਤੇ ਕਿੰਨਾ ਖਰਚ ਆਉਂਦਾ ਹੈ ?
ਜੇਕਰ ਘਰ ਦੀ ਛੱਤ ਤੇ ਦੋ ਕਿਲੋਵਾਟ ਦਾ ਆਨ ਗਰਿੱਡ ਸੋਲਰ ਪੈਨਲ ਲਗਵਾਉਂਦੇ ਹੋ ਤਾਂ ਇਸ ਦੀ ਕੀਮਤ ਕਰੀਬ 1 ਲੱਖ 25 ਹਜਾਰ ਰੁਪਏ ਬਣਦੀ ਹੈ । ਇਸ ਵਿਚ ਸੋਲਰ ਪੈਨਲ , ਇੰਸਟਾਲੇਸ਼ਨ, ਮੀਟਰ ਅਤੇ ਇਨਵਰਟਰ ਸ਼ਾਮਲ ਹਨ। ਇਸ ਤੇ ਤੁਹਾਨੂੰ ਸੂਰਜੀ ਊਰਜਾ ਮੰਤਰਾਲੇ ਦੀ ਤਰਫ ਤੋਂ 40 ਫੀਸਦੀ ਤੱਕ ਸਬਸਿਡੀ ਮਿਲਦੀ ਹੈ ।
ਆਨ ਗਰਿੱਡ ਸੋਲਰ ਸਿਸਟਮ ਕਿ ਹੁੰਦਾ ਹੈ ?
ਇਸ ਸਿਸਟਮ ਨੂੰ ਓਥੇ ਲਾਗੂ ਕੀਤਾ ਜਾਂਦਾ ਹੈ ਜਿਥੇ 24 ਤੋਂ 20 ਜਾਂ 22 ਘੰਟੇ ਬਿਜਲੀ ਰਹਿੰਦੀ ਹੈ । ਇਸ ਵਿਚ ਤੁਹਾਨੂੰ ਸੋਲਰ ਪੈਨਲ ਨੂੰ ਬਿਜਲੀ ਬੋਰਡ ਵਿਚ ਟਰਾਂਸਫਰ ਕਿੱਤਾ ਜਾਂਦਾ ਹੈ ਅਤੇ ਤੁਸੀ ਆਪਣੇ ਘਰ ਵਿਚ ਜੋ ਬਿਜਲੀ ਦੀ ਵਰਤੋਂ ਕਰਦੇ ਹੋ, ਉਸਦਾ ਇਸਤਮਾਲ ਤੁਸੀ ਬਿੱਜਲੀ ਬੋਰਡ ਤੋਂ ਕਰਦੇ ਹੋ । ਓਥੇ ਦੂੱਜੇ ਸਿਸਟਮ ਆਫ ਗਰਿੱਡ ਸੋਲਰ ਸਿਸਟਮ ਹੁੰਦਾ ਹੈ । ਜਿਸ ਵਿਚ ਸੋਲਰ ਪੈਨਲ ਦੇ ਨਾਲ ਇਨਵਰਟਰ ਅਤੇ ਬੈਟਰੀ ਨੂੰ ਲਗਾਤਾਰ ਚਾਰਜ ਕੀਤਾ ਜਾਂਦਾ ਹੈ ।
ਸੋਲਰ ਪਲਾਂਟ ਦੇ ਲਈ ਕਿਥੋਂ ਮਿਲੇਗਾ ਲੋਨ ?
ਕੇਂਦਰ ਸਰਕਾਰ ਦੀ ਗ੍ਰੀਨ ਐਨਰਜੀ ਯੋਜਨਾ ਦੇ ਤਹਿਤ ਲੋਨ ਦੇ ਲਈ ਤੁਸੀ ਕਿਸੀ ਵੀ ਸਰਕਾਰੀ ਬੈਂਕ ਵਿਚ ਅਪਲਾਈ ਕਰ ਸਕਦੇ ਹੋ ।
ਵਰਤਮਾਨ ਵਿਚ ਯੂਨੀਅਨ ਬੈਂਕ ਆਫ ਇੰਡੀਆ ਦੀ ਤਰਫ ਤੋਂ 3 ਤੋਂ 10 ਕਿਲੋਵਾਟ ਦੇ ਸੋਲਰ ਪਲਾਂਟ ਦੇ ਲਈ ਲੋਨ ਦਿੱਤਾ ਜਾ ਰਿਹਾ ਹੈ ਜਿਸ ਵਿਚ ਅਪਲਾਈ ਕੀਤਾ ਜਾ ਸਕਦਾ ਹੈ ।
ਇਹ ਵੀ ਪੜ੍ਹੋ :- ਖੁਸ਼ਖਬਰੀ ! ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ 40 ਰੁਪਏ ਤੱਕ ਦੀ ਕਮੀ
Summary in English: Union Bank of India is giving loan for setting up solar plant, repay the benefit quickly