ਸਾਡੇ ਦੇਸ਼ `ਚ ਜਿੱਥੇ ਲੋਕੀ ਤੇਜ਼ ਰਫ਼ਤਾਰ ਨਾਲ ਵਿਕਾਸ ਕਰ ਰਹੇ ਹਨ, ਉੱਥੇ ਦੂਜੇ ਪਾਸੇ ਇਹ ਵਿਕਾਸ ਵਾਤਾਵਰਨ ਲਈ ਵਿਨਾਸ਼ਕਾਰੀ ਸਾਬਤ ਹੋ ਰਿਹਾ ਹੈ। ਮਨੁੱਖ ਆਪਣੀ ਲੋੜ ਪੂਰੀ ਕਰਨ ਲਈ ਰੁੱਖਾਂ ਨੂੰ ਕੱਟ ਰਹੇ ਹਨ। ਇਸ ਨਾਲ ਇੱਕ ਤਾਂ ਪ੍ਰਦੂਸ਼ਣ ਵੱਧਦਾ ਹੈ, ਦੂਜਾ ਦੇਸ਼ ਦੀਆਂ ਨਦੀਆਂ ਵੀ ਪ੍ਰਦੂਸ਼ਿਤ ਹੋ ਰਹੀਆਂ ਹਨ। ਹੁਣ ਗੱਲ ਕਰਦੇ ਹਾਂ ਤੇਜ਼ੀ ਨਾਲ ਵੱਧ ਰਹੀਆਂ ਇਨ੍ਹਾਂ ਸਮੱਸਿਆਵਾਂ ਬਾਰੇ...
ਫੈਕਟਰੀਆਂ ਦਾ ਕੂੜਾ ਸਿੱਧਾ ਦਰਿਆਵਾਂ `ਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਨਦੀਆਂ ਨਾਲੀਆਂ `ਚ ਬਦਲ ਗਈਆਂ ਹਨ। ਇਹ ਹੀ ਹਾਲ ਸਾਡੇ ਬਹੁਤੇ ਸ਼ਹਿਰਾਂ ਦਾ ਹੈ। ਵਾਤਾਵਰਨ ਦਾ ਦੂਸ਼ਿਤ ਹੋਣਾ ਸਾਡੇ ਲਈ ਹੀ ਨਹੀਂ ਸਗੋਂ ਧਰਤੀ `ਤੇ ਮੌਜ਼ੂਦ ਸਾਰੇ ਜੀਵਾਂ ਲਈ ਇੱਕ ਸਮੱਸਿਆ ਬਣ ਗਈ ਹੈ। ਇਸ `ਚ ਸੁਧਾਰ ਕਰਨ ਲਈ ਹੁਣ ਸਰਕਾਰ ਵੱਲੋਂ ਨਵੀਂ ਰਣਨੀਤੀ ਅਪਣਾਈ ਜਾ ਰਹੀ ਹੈ। ਇਸ ਲਈ ਐਮ.ਸੀ.ਡੀ ਬਾਇਓ-ਰੀਮੀਡੀਏਸ਼ਨ (MCD Bio-remediation) ਦਾ ਸਹਾਰਾ ਲਿਆ ਜਾ ਰਿਹਾ ਹੈ।
ਦਿੱਲੀ `ਚ ਐਮ.ਸੀ.ਡੀ ਦੀ ਨਵੀਂ ਰਣਨੀਤੀ:
ਨਾਲੀਆਂ ਅਤੇ ਨਦੀਆਂ ਦੀ ਸਫ਼ਾਈ ਹਮੇਸ਼ਾ ਹੀ ਇੱਕ ਅਹਿਮ ਮੁੱਦਾ ਰਿਹਾ ਹੈ। ਇਸ ਲੜੀ `ਚ ਐਮ.ਸੀ.ਡੀ ਅਤੇ ਆਈ.ਆਈ.ਟੀ ਦਿੱਲੀ ਨਾਲੀਆਂ ਦੀ ਸਫ਼ਾਈ ਲਈ ਸਾਂਝੇ ਤੌਰ 'ਤੇ ਬਾਇਓ-ਰੀਮੀਡੀਏਸ਼ਨ ਤਕਨੀਕ (Bio-remediation techniques) ਆਪਣਾ ਰਹੀ ਹੈ। ਇਸ ਲਈ ਰਾਜਧਾਨੀ ਦੇ ਪੁਸ਼ਪ ਵਿਹਾਰ ਤੇ ਚਿਰਾਗ ਦਿੱਲੀ `ਚ ਨਾਲੀਆਂ ਦੀ ਸਫ਼ਾਈ ਸ਼ੁਰੂ ਵੀ ਕਰ ਦਿੱਤੀ ਗਈ ਹੈ।
ਬਾਇਓ ਰੀਮੀਡੀਏਸ਼ਨ ਕੀ ਹੈ?
● ਬਾਇਓ ਰੀਮੀਡੀਏਸ਼ਨ (Bio remediation) ਤਕਨੀਕ ਨਾਲ ਨਾਲੀਆਂ ਦੇ ਪਾਣੀ ਨੂੰ ਰੋਕਿਆ ਜਾਂਦਾ ਹੈ।
● ਇਸ ਤਕਨੀਕ ਲਈ ਕੁਝ ਅਜਿਹੇ ਪੌਦੇ ਲਗਾਏ ਜਾਂਦੇ ਹਨ ਜੋ ਨਾਲੀਆਂ `ਚ ਮੌਜ਼ੂਦ ਹਾਨੀਕਾਰਕ ਰਸਾਇਣਕ ਅਤੇ ਜ਼ਹਿਰੀਲੇ ਕਣਾਂ ਨੂੰ ਪਹਿਲਾਂ ਹੀ ਸੋਖ ਲੈਂਦੇ ਹਨ।
● ਇਸ ਨਾਲ ਪਾਣੀ 'ਚੋਂ ਕੈਮੀਕਲ (chemical) ਖ਼ਤਮ ਹੋ ਜਾਂਦੇ ਹਨ।
● ਪਾਣੀ 'ਚ ਆਕਸੀਜਨ ਦੀ ਮਾਤਰਾ ਵੀ ਵੱਧ ਜਾਂਦੀ ਹੈ, ਜੋ ਬਾਅਦ `ਚ ਦਰਿਆਵਾਂ ਨਾਲ ਰੱਲ ਕੇ ਜਾਣ `ਤੇ ਵੀ ਜ਼ਿਆਦਾ ਨੁਕਸਾਨ ਨਹੀਂ ਪਹੁੰਚਾ ਪਾਉਂਦੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਾਤਾਵਰਨ ਨੂੰ ਬਚਾਉਣ ਲਈ ਵਚਨਬੱਧ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋਂ ਸਹਿਯੋਗ ਦੀ ਅਪੀਲ
ਦਿੱਲੀ `ਚ ਨਾਲੀਆਂ ਦੀ ਗਿਣਤੀ:
ਦੇਸ਼ ਦੀ ਰਾਜਧਾਨੀ ਹੋਣ ਕਾਰਨ ਦਿੱਲੀ ਹਰ ਖੇਤਰ `ਚ ਅੱਗੇ ਹੈ। ਲੋਕ ਰੁਜ਼ਗਾਰ ਦੀ ਭਾਲ `ਚ ਦਿੱਲੀ ਆਉਂਦੇ ਹਨ। ਦੱਸ ਦੇਈਏ ਕਿ ਜਿਸ ਰਫ਼ਤਾਰ ਨਾਲ ਦਿੱਲੀ ਦੀ ਆਬਾਦੀ ਵੱਧ ਰਹੀ ਹੈ, ਉਸੇ ਰਫ਼ਤਾਰ ਨਾਲ ਨਾਲੀਆਂ ਦੀ ਗਿਣਤੀ ਵੀ ਵੱਧ ਰਹੀ ਹੈ। ਇੱਕ ਅਨੁਮਾਨ ਅਨੁਸਾਰ ਦਿੱਲੀ ਦੇ 12 ਜ਼ੋਨਾਂ 'ਚ ਕੁੱਲ 645 ਨਾਲੀਆਂ ਹਨ। ਜਿਸ ਕਾਰਨ ਪਾਣੀ ਸਿੱਧਾ ਯਮੁਨਾ ਅਤੇ ਗੁਆਂਢੀ ਸੂਬਿਆਂ ਦੀਆਂ ਨਦੀਆਂ `ਚ ਜਾ ਮਿਲਦਾ ਹੈ।
ਵਰਤਮਾਨ ਵਿੱਚ MCD ਡਰੇਨਾਂ ਦੀ ਸਫ਼ਾਈ ਲਈ ਸਾਲ ਭਰ ਨਾਲੀਆਂ `ਚੋਂ ਗਾਰ ਕੱਢਦੀ ਹੈ, ਜਿਸ `ਚ ਬਹੁਤ ਸਮਾਂ ਅਤੇ ਖਰਚਾ ਵੀ ਲੱਗਦਾ ਹੈ। ਪਰ ਹੁਣ ਦਿੱਲੀ ਦੀਆਂ ਨਾਲੀਆਂ ਨੂੰ ਸਾਫ਼ ਕਰਨ ਲਈ ਬਾਇਓ-ਰੀਮੀਡੀਏਸ਼ਨ ਤਕਨੀਕ (Bio-remediation techniques) ਅਪਣਾਈ ਜਾ ਰਹੀ ਹੈ। ਜਿਸ ਨਾਲ ਨਾ ਸਿਰਫ਼ ਵਾਤਾਵਰਨ ਨੂੰ ਫਾਇਦਾ ਹੋਵੇਗਾ, ਸਗੋਂ ਸਾਡੇ ਲਈ ਵੀ ਲੰਮੇ ਸਮੇਂ ਤੱਕ ਪ੍ਰਭਾਵਸ਼ਾਲੀ ਸਾਬਤ ਹੋਵੇਗਾ।
Summary in English: Use of bio-remediation to save Delhi from pollution