ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਭਾਰਤੀ ਹਵਾਈ ਸੈਨਾ ਨੇ ਅਗਨੀਪਥ ਸਕੀਮ ਤਹਿਤ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦੱਸ ਦੇਈਏ ਕਿ ਇਸ ਤਹਿਤ ਅਗਨੀਵੀਰਾਂ ਦੀ ਭਰਤੀ ਜਨਵਰੀ 2023 ਬੈਚ ਲਈ ਹੋਣ ਜਾ ਰਹੀ ਹੈ। ਜੇਕਰ ਤੁਸੀਂ ਵੀਂ ਭਾਰਤੀ ਹਵਾਈ ਸੈਨਾ `ਚ ਨੌਕਰੀ ਕਰਨ ਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤਾਂ ਇਸ ਲੇਖ `ਚ ਦਿੱਤੀ ਜਾਣਕਾਰੀ ਜ਼ਰੂਰ ਪੜ੍ਹੋ।
ਜ਼ਿਕਰਯੋਗ ਹੈ ਕਿ ਇਸ ਸਕੀਮ ਤਹਿਤ ਨੌਜਵਾਨਾਂ ਨੂੰ ਚਾਰ ਸਾਲ ਤੱਕ ਹਵਾਈ ਸੈਨਾ `ਚ ਸੇਵਾ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਗਨੀਵੀਰ ਸਕਿੱਲ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਸੇਵਾ ਦੌਰਾਨ ਅਗਨੀਵੀਰਾਂ ਨੂੰ ਹਰ ਸਾਲ 30 ਦਿਨਾਂ ਦੀ ਛੁੱਟੀ ਮਿਲੇਗੀ ਤੇ ਡਾਕਟਰੀ ਸਲਾਹ ਦੇ ਆਧਾਰ 'ਤੇ ਉਨ੍ਹਾਂ ਨੂੰ ਬਿਮਾਰੀ ਦੀ ਛੁੱਟੀ ਵੀਂ ਦਿੱਤੀ ਜਾਵੇਗੀ।
ਨੌਕਰੀ ਦਾ ਵੇਰਵਾ:
ਆਖਰੀ ਮਿਤੀ:
ਇਸ ਨੌਕਰੀ `ਤੇ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਸਿਰਫ਼ 23 ਨਵੰਬਰ ਤੱਕ ਤਾ ਸਮਾਂ ਹੈ। ਯੋਗ ਤੇ ਇੱਛੁਕ ਉਮੀਦਵਾਰ ਜਲਦੀ ਤੋਂ ਜਲਦੀ ਅਪਲਾਈ ਕਰ ਦੇਣ। ਦੱਸ ਦੇਈਏ ਕਿ ਅਰਜ਼ੀ ਦੀ ਪ੍ਰਕਿਰਿਆ 7 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ।
ਪ੍ਰੀਖਿਆ ਦੀ ਮਿਤੀ:
ਉਮੀਦਵਾਰਾਂ ਦੀ ਚੋਣ ਕਰਨ ਲਈ ਪ੍ਰੀਖਿਆ ਦੀ ਮਿਤੀ 18 ਤੋਂ 24 ਜਨਵਰੀ ਤੱਕ ਦੀ ਰੱਖੀ ਗਈ ਹੈ।
ਯੋਗਤਾ ਦੇ ਮਾਪਦੰਡ:
● ਇਸ ਨੌਕਰੀ `ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦੀ 12ਵੀਂ ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ।
● ਇਸਦੇ ਨਾਲ ਹੀ ਗਣਿਤ, ਭੌਤਿਕ ਵਿਗਿਆਨ ਤੇ ਅੰਗਰੇਜ਼ੀ `ਚ ਘੱਟੋ-ਘੱਟ 50% ਅੰਕ ਹੋਣੇ ਚਾਹੀਦੇ ਹਨ।
● ਇੰਜੀਨੀਅਰਿੰਗ `ਚ ਤਿੰਨ ਸਾਲ ਦਾ ਡਿਪਲੋਮਾ ਕਰਨ ਵਾਲੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।
● ਭੌਤਿਕ ਵਿਗਿਆਨ ਤੇ ਗਣਿਤ ਦੇ ਨਾਲ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ ਕੀਤਾ ਹੋਣਾ ਚਾਹੀਦਾ ਹੈ।
● ਉਮੀਦਵਾਰਾਂ ਦਾ ਕੱਦ 152.5 ਸੈਂਟੀਮੀਟਰ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਵੱਖੋ-ਵੱਖਰੇ ਬੈਂਕਾਂ 'ਚ ਨਿਕਲੀਆਂ ਨੌਕਰੀਆਂ, ਅਫਸਰ ਦੀਆਂ ਅਸਾਮੀਆਂ ਲਈ ਇਸ ਤਰ੍ਹਾਂ ਕਰੋ ਅਪਲਾਈ
ਉਮਰ ਸੀਮਾ:
ਇਸ ਨੌਕਰੀ ਲਈ 17 ਤੋਂ 23 ਸਾਲ ਦੇ ਨੌਜਵਾਨ ਹੀ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਫੀਸ:
ਅਰਜ਼ੀ ਫਾਰਮ ਭਰਨ ਲਈ ਉਮੀਦਵਾਰਾਂ ਨੂੰ 250 ਰੁਪਏ ਦੀ ਫੀਸ ਅਦਾ ਕਰਨੀ ਹੋਵੇਗੀ।
ਅਰਜ਼ੀ ਦੇਣ ਦੀ ਪ੍ਰਕਿਰਿਆ:
ਯੋਗ ਤੇ ਇੱਛੁਕ ਉਮੀਦਵਾਰ ਨੌਕਰੀ `ਤੇ ਅਪਲਾਈ ਕਰਨ ਲਈ ਅਗਨਿਪਥ ਦੀ ਅਧਿਕਾਰਤ ਵੈਬਸਾਈਟ agnipathvayu.cdac.in `ਤੇ ਜਾ ਕੇ ਅਰਜ਼ੀ ਫਾਰਮ ਭਰ ਸਕਦੇ ਹਨ।
Summary in English: Vacancies released for the recruitment of fire fighters in the Air Force, the last date is near