Good News: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ(Guru Angad Dev Veterinary and Animal Sciences University), ਲੁਧਿਆਣਾ ਦੇ ਵਿਦਿਆਰਥੀਆਂ ਨੇ ਖੇਤੀਬਾੜੀ ਵਿਗਿਆਨ ਸੰਬੰਧੀ ਯੂਨੀਵਰਸਿਟੀ, ਬੈਂਗਲੌਰ ਵਿਖੇ ਹੋਏ ਕੁੱਲ-ਹਿੰਦ ਖੇਤੀਬਾੜੀ ਯੂਨੀਵਰਸਿਟੀਆਂ ਦੇ ਯੁਵਕ ਮੇਲੇ 2022-23 ਵਿਚ ਭਾਗ ਲਿਆ ਅਤੇ ਕਈ ਇਨਾਮ ਹਾਸਿਲ ਕੀਤੇ।
ਤੁਹਾਨੂੰ ਦੱਸ ਦੇਈਏ ਕਿ ਇਸ ਸਮੂਹ ਵਿੱਚ 21 ਵਿਦਿਆਰਥੀ 3 ਸਹਾਇਕ ਅਤੇ ਡਾ. ਨਿਧੀ ਸ਼ਰਮਾ ਤੇ ਡਾ. ਨਿਤਿਨ ਵਾਕਚੌਰੇ 2 ਟੀਮ ਪ੍ਰਬੰਧਕ ਸ਼ਾਮਿਲ ਸਨ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਸਾਰੀ ਪ੍ਰਤੀਭਾਗੀ ਟੀਮ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸ਼ਾਨਦਾਰ ਪੇਸ਼ਕਾਰੀ ਅਤੇ ਸੰਸਥਾ ਵਾਸਤੇ ਮਾਣ ਪ੍ਰਾਪਤ ਕਰਨ ਲਈ ਸ਼ਲਾਘਾ ਕੀਤੀ।
ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਟੀਮ ਨੂੰ ਮੁਬਾਰਕਬਾਦ ਦੇਂਦਿਆਂ ਦੱਸਿਆ ਕਿ ਵਿਦਿਆਰਥੀਆਂ ਨੇ ਕੁੱਲ 17 ਟਰਾਫੀਆਂ ਜਿੱਤੀਆਂ।
ਇਹ ਵੀ ਪੜ੍ਹੋ : 18 ਅਪ੍ਰੈਲ ਨੂੰ ਹੋਵੇਗੀ GADVASU ਦੀ 15th Athletic Meet
ਇਕਾਂਗੀ ਨਾਟਕ ਵਿਚ ਵਿਦਿਆਰਥੀਆਂ ਨੇ ਪਹਿਲਾ ਸਥਾਨ, ਝਾਕੀ ਵਿਚ ਦੂਸਰਾ, ਸਮੂਹ ਗਾਨ ਵਿਚ ਤੀਸਰਾ ਅਤੇ ਕੋਲਾਜ ਬਨਾਉਣ ਵਿਚ ਚੌਥਾ ਸਥਾਨ ਹਾਸਿਲ ਕੀਤਾ। ਇਹ ਮੁਕਾਬਲੇ ਸਾਹਿਤਕ, ਨਾਚ, ਥੀਏਟਰ, ਕੋਮਲ ਕਲਾ ਅਤੇ ਸੰਗੀਤ ਦੀਆਂ ਪੰਜ ਵੱਖੋ-ਵੱਖਰੀਆਂ ਸ਼ੇ੍ਣੀਆਂ ਵਿਚ ਕਰਵਾਏ ਗਏ।
ਸਮਾਪਨ ਸਮਾਰੋਹ ਵਿਚ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਟੀਮ ਨੂੰ 59 ਪ੍ਰਤੀਭਾਗੀ ਯੂਨੀਵਰਸਿਟੀਆਂ ਵਿੱਚੋਂ ਮੰਤਰੀ ਸਾਹਿਬਾਨ ਅਤੇ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਅਧਿਕਾਰੀਆਂ ਸਾਹਮਣੇ ਪ੍ਰਦਰਸ਼ਨ ਲਈ ਚੁਣਿਆ ਗਿਆ।
ਇਹ ਵੀ ਪੜ੍ਹੋ : Veterinary University ਵੱਲੋਂ Dr. Jasmer Singh Hall ਦਾ ਉਦਘਾਟਨ
ਡਾ. ਨਿਧੀ ਸ਼ਰਮਾ, ਟੀਮ ਪ੍ਰਬੰਧਕ ਨੇ ਦੱਸਿਆ ਕਿ ਮੁਹਤਬਰ ਸ਼ਖ਼ਸੀਅਤਾਂ ਵਿਚ ਡਾ. ਐਸ ਵੀ ਸੁਰੇਸ਼ਾ, ਉਪ-ਕੁਲਪਤੀ, ਸ਼੍ਰੀ ਨਰਿੰਦਰ ਸਿੰਘ ਤੋਮਰ, ਕੇਂਦਰੀ ਮੰਤਰੀ, ਸ਼੍ਰੀਮਤੀ ਸ਼ੋਭਾ ਕਰੰਡਲਜੇ, ਸ਼੍ਰੀ ਬੀ ਸੀ ਪਾਟਿਲ ਦੋਵੇਂ ਰਾਜ ਮੰਤਰੀ ਅਤੇ ਡਾ. ਆਰ ਸੀ ਅਗਰਵਾਲ, ਉਪ ਮਹਾਂਨਿਰਦੇਸ਼ਕ, ਭਾਰਤੀ ਖੇਤੀ ਖੋਜ ਪਰਿਸ਼ਦ ਦੀ ਮੌਜੂਦਗੀ ਵਿਚ ਯੂਨੀਵਰਸਿਟੀ ਦੀ ਭੰਗੜਾ ਟੀਮ ਨੂੰ ਉਚੇਚੇ ਤੌਰ ’ਤੇ ਪ੍ਰਦਰਸ਼ਨ ਲਈ ਸੱਦਾ ਦਿੱਤਾ ਗਿਆ। ਇੰਝ ਭੰਗੜਾ ਟੀਮ ਦੇ ਵਿਦਿਆਰਥੀਆਂ ਦੀ ਹਰਮਨ ਪਿਆਰਤਾ ਹੋਣ ਕਾਰਨ ਉਨ੍ਹਾਂ ਨੂੰ ਤਿੰਨ ਵਾਰ ਪ੍ਰਦਰਸ਼ਨ ਕਰਨ ਦਾ ਮਾਣ ਹਾਸਿਲ ਹੋਇਆ।
Summary in English: Vet Varsity Cultural contingent won first prize at All India AGRI UNIFEST 2023