ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ(University of Animal Sciences), ਜੋ ਕਿ ਲੁਧਿਆਣਾ ਵਿਖੇ ਸਥਾਪਿਤ ਹੈ। ਇਨ੍ਹਾਂ ਯੂਨੀਵਰਸਿਟੀ ਦੁਆਰਾ ਪਸ਼ੂ ਪਾਲਣ ਸੁਧਾਰ`ਤੇ ਸਮਝੌਤਾ ਕੀਤਾ ਗਿਆ ਹੈ। ਜਿਸ ਦਾ ਮੁੱਖ ਵਿਸ਼ਾ ਬੱਕਰੀਆਂ ਪਾਲਣ `ਤੇ ਹੈ।
ਬੱਕਰੀਆਂ ਪਾਲਣਾ ਇੱਕ ਅਜਿਹਾ ਕਿੱਤਾ ਹੈ ਜਿਸ ਨਾਲ ਘੱਟ ਤੋਂ ਘੱਟ ਲਾਗਤ `ਚ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਪਰ ਸੂਬੇ ਦੇ ਬੱਕਰੀ ਪਾਲਕਾਂ ਨੂੰ ਇਸ ਕਿੱਤੇ ਬਾਰੇ ਜਿਆਦਾ ਜਾਣਕਾਰੀ ਨਾ ਹੋਣ ਕਰਨ ਉਹ ਇਸ ਕਿੱਤੇ ਤੋਂ ਭਾਰੀ ਆਮਦਨ ਨਹੀਂ ਕਮਾ ਪਾ ਰਹੇ ਹਨ। ਜਿਸ ਕਰਕੇ ਵੈਟਨਰੀ ਯੂਨੀਵਰਸਿਟੀ (Veterinary University) ਅਤੇ ਗਰੀਨ ਪਾਕੇਟਸ ਲਿਮਿਟੇਡ (Green Pockets Limited) ਦੋਵਾਂ ਸੰਸਥਾਵਾਂ ਨੇ ਬੱਕਰੀ ਪਾਲਕਾਂ ਦੀ ਇਸ ਸੱਮਸਿਆ ਨੂੰ ਵੇਖਦੇ ਹੋਏ ਇੱਕ ਸਮਝੌਤਾ ਕੀਤਾ ਹੈ।
ਉਮੀਦ ਕਰਦੇ ਹਾਂ ਇਸ ਪਹਿਲ ਨਾਲ ਬੱਕਰੀ ਪਾਲਣ ਦੇ ਕਿੱਤੇ ਨੂੰ ਇੱਕ ਨਵੀ ਦਿਸ਼ਾ ਮਿਲੇਗੀ ਅਤੇ ਆਉਣ ਵਾਲੇ ਸਮੇਂ `ਚ ਇਹ ਇੱਕ ਬਿਹਤਰ ਅਤੇ ਟਿਕਾਊ ਕਿੱਤਾ ਮੰਨਿਆ ਜਾਏਗਾ। ਇਸ ਸਮਝੌਤੇ ਤਹਿਤ ਪੰਜਾਬ ਵਿੱਚ ਬੱਕਰੀ ਪਾਲਣ ਨੂੰ ਵਿਗਿਆਨਕ ਆਧਾਰ ’ਤੇ ਕਰਨ ਵਿੱਚ ਮਦਦ ਦਿੱਤੀ ਜਾਵੇਗੀ। ਇਸ ਸਹਿਮਤੀ ਪੱਤਰ 'ਤੇ ਗਡਵਾਸੂ ਦੇ ਖੋਜ ਨਿਰਦੇਸ਼ਕ ਡਾ.ਜੇ.ਪੀ.ਐਸ. ਗਿੱਲ ਅਤੇ ਗਡਵਾਸੂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਗ੍ਰੀਨ ਪਾਕੇਟਸ ਦੇ ਡਾਇਰੈਕਟਰ ਬੀ.ਐਸ. ਬਰਾੜ ਨੇ ਦਸਤਖਤ ਕੀਤੇ।
ਆਉ ਜਾਣਦੇ ਹਾਂ ਉਨ੍ਹਾਂ ਦੇ ਵਿਚਾਰ:
ਗ੍ਰੀਨ ਪਾਕੇਟਸ ਦੇ ਡਾਇਰੈਕਟਰ ਬੀ.ਐਸ.ਬਰਾੜ: ਬੀ.ਐਸ. ਬਰਾੜ ਦੇ ਅਨੁਸਾਰ ਇਹ ਸਮਝੌਤਾ ਸੂਬੇ ਦੇ ਰਹਿਣ ਵਾਲੇ ਲੋਕਾਂ ਲਈ ਇੱਕ ਨਵੀ ਰੋਸ਼ਨੀ ਦੀ ਕਿਰਣ ਸਾਬਿਤ ਹੋ ਸਕਦਾ ਹੈ। ਇਸ ਨਾਲ ਲੋਕਾਂ ਦੇ ਕਾਰੋਬਾਰ `ਚ ਵਾਧਾ ਹੋਵੇਗਾ ਅਤੇ ਉਨ੍ਹਾਂ ਦਾ ਆਰਥਿਕ ਪੱਧਰ `ਤੇ ਸੁਧਾਰ ਹੋਵੇਗਾ।
ਗਡਵਾਸੂ ਦੇ ਖੋਜ ਨਿਰਦੇਸ਼ਕ ਡਾ. ਜਤਿੰਦਰਪਾਲ ਸਿੰਘ ਗਿੱਲ: ਇਸ ਮੌਕੇ ਡਾ. ਗਿੱਲ ਨੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ ਇਹ ਕੰਪਨੀ ਇਸ ਸਮਝੌਤੇ ਤਹਿਤ ਯੂਨੀਵਰਸਿਟੀ ਦੀਆਂ ਸੇਵਾਵਾਂ ਬਹੁਤ ਘੱਟ ਕੀਮਤ 'ਤੇ ਵਰਤਣ ਦੇ ਯੋਗ ਹਨ। ਇਸਦੇ ਨਾਲ ਹੀ ਯੂਨੀਵਰਸਿਟੀ ਇਸ ਕੰਪਨੀ ਦੀਆਂ ਬੱਕਰੀਆਂ ਉਪਰ ਕਈ ਨਵੇਂ ਤਜਰਬੇ ਵੀ ਕਰ ਸਕਦੀਆਂ ਹਨ। ਇਸ ਸਮਝੌਤੇ ਦੌਰਾਨ ਇਹ ਗੱਲ `ਤੇ ਵੀ ਰੋਸ਼ਨੀ ਪਾਈ ਗਈ ਕਿ ਯੂਨੀਵਸਿਟੀ ਜਿਥੇ ਆਪਣਾ ਤਕਨੀਕੀ ਗਿਆਨ ਸਾਂਝਾ ਕਰੇਗੀ ੳੇੁਥੇ ਬੱਕਰੀਆਂ ਦੀਆਂ ਸੇਵਾਵਾਂ, ਖੁਰਾਕ, ਸਿਖਲਾਈ, ਪ੍ਰਜਣਨ, ਟੀਕਾਕਰਨ, ਬਿਮਾਰੀਆਂ ’ਤੇ ਕਾਬੂ ਪਾਉਣ, ਦੁੱਧ ਦੀ ਪ੍ਰਾਸੈਸਿੰਗ ਅਤੇ ਉਤਪਾਦ ਬਨਾਉਣ ਸੰਬੰਧੀ ਕੰਮਾਂ `ਚ ਵੀ ਸਹਿਯੋਗ ਦੇਵੇਗੀ। ਇਸ ਸਮਝੌਤੇ ਤਹਿਤ ਬਿਹਤਰ ਨਸਲਾਂ ਦੀ ਸੰਭਾਲ ਅਤੇ ਵਿਕਾਸ ਲਈ ਕੰਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਭਾਰਤੀ ਡਾਕ ਵਿਭਾਗ `ਚ ਪੋਸਟਮੈਨ ਦੀਆਂ 98,083 ਅਸਾਮੀਆਂ `ਤੇ ਭਰਤੀ ਜਾਰੀ, ਜਲਦੀ ਕਰੋ ਅਪਲਾਈ
ਅੰਤ `ਚ ਵਾਈਸ-ਚਾਂਸਲਰ ਡਾ.ਇੰਦਰਜੀਤ ਸਿੰਘ ਨੇ ਦੋਵਾਂ ਧਿਰਾਂ ਨੂੰ ਬਹੁਤ ਸਨੇਹ ਅਤੇ ਸਤਿਕਾਰ ਨਾਲ ਵਧਾਈ ਦਿੱਤੀ। ਉਨ੍ਹਾਂ ਨੇ ਦੁੱਧ ਦੀ ਗੁਣਵੱਤਾ ਵਧਾਉਣ `ਤੇ ਕੰਮ ਕਰਨ ਨੂੰ ਕਿਹਾ ਹੈ, ਜੋ ਉਨ੍ਹਾਂ ਦੀ ਕੰਪਨੀ ਦਾ ਬ੍ਰਾਂਡ ਸਥਾਪਤ ਕਰਨ `ਚ ਸਹਾਇਕ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਵੱਡੇ ਫਾਰਮ 'ਤੇ ਕੰਮ ਕਰਦਿਆਂ ਯੂਨੀਵਰਸਿਟੀ ਨੂੰ ਕਈ ਸਮੱਸਿਆਵਾਂ ਦਾ ਹੱਲ ਮਿਲੇਗਾ। ਇਹ ਦੋਵਾਂ ਧਿਰਾਂ ਲਈ ਬਹੁਤ ਲਾਹੇਵੰਦ ਅਨੁਭਵ ਹੋਵੇਗਾ।
Summary in English: Veterinary University and Green Pockets Ltd. An agreement was reached on goat rearing reform