
ਫ਼ਿਸ਼ਰੀਜ਼ ਗ੍ਰੈਜੂਏਟ ਵਿਦਿਆਰਥੀ ਸ਼੍ਰੀ ਅਰਿਤਰਾ ਮੁਖਰਜੀ ਨੂੰ ਮਿਲਿਆ ਵੱਕਾਰੀ ਕੌਮੀ ਸਨਮਾਨ
National Award: ਸ਼੍ਰੀ ਅਰਿਤਰਾ ਮੁਖਰਜੀ, ਕਾਲਜ ਆਫ ਫ਼ਿਸ਼ਰੀਜ਼, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਆਰਥੀ ਨੇ ਡਾ. ਟੀ ਜੇ ਵਰਗੀਜ਼ ਸਨਮਾਨ ਹਾਸਿਲ ਕੀਤਾ ਹੈ। ਇਹ ਵੱਕਾਰੀ ਕੌਮੀ ਸਨਮਾਨ ਉਨ੍ਹਾਂ ਨੂੰ ਫ਼ਿਸ਼ਰੀਜ਼ ਗ੍ਰੈਜੂਏਟਾਂ ਦੀ ਭਾਰਤੀ ਪ੍ਰੀਖਿਆ ਵਿੱਚ ਕੌਮੀ ਪੱਧਰ ’ਤੇ ਚੌਥਾ ਸਥਾਨ ਹਾਸਿਲ ਕਰਨ ’ਤੇ ਪ੍ਰਾਪਤ ਹੋਇਆ ਹੈ।
ਇਹ ਪ੍ਰੀਖਿਆ ਪੇਸ਼ੇਵਰ ਫ਼ਿਸ਼ਰੀਜ਼ ਗ੍ਰੈਜੂਏਟ ਫੋਰਮ ਵੱਲੋਂ ਲਈ ਗਈ ਸੀ। ਉਨ੍ਹਾਂ ਨੂੰ ਇਹ ਸਨਮਾਨ ਦੂਸਰੀ ਇੰਡੀਅਨ ਫ਼ਿਸ਼ਰੀਜ਼ ਆਊਟਲੁਕ-2025 ਸਮਾਰੋਹ ਵਿਖੇ ਮਿਲਿਆ ਜੋ ਕਿ ਕਾਲਜ ਆਫ਼ ਫ਼ਿਸ਼ਰੀਜ਼, ਉੜੀਸਾ, ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਭੁਵਨੇਸ਼ਵਰ ਵਿਖੇ 12 ਤੋਂ 14 ਜੁਲਾਈ ਦੌਰਾਨ ਹੋਇਆ।
ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ਼ ਫ਼ਿਸ਼ਰੀਜ਼ ਨੇ ਇਸ ਵਿਦਿਆਰਥੀ ਦੀ ਇਸ ਮਾਣਮੱਤੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਨਮਾਨ ਬਹੁਤ ਮੁਕਾਬਲੇ ਅਤੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੁੰਦਾ ਹੈ। ਜਿਸ ਵਿੱਚ ਕਈ ਪੱਧਰ ’ਤੇ ਮੁੁਕਾਬਲੇ ਕਰਵਾਏ ਜਾਂਦੇ ਹਨ ਅਤੇ ਨਿਜੀ ਤੌਰ ’ਤੇ ਵਿਅਕਤੀਗਤ ਇੰਟਰਵਿਊ ਵੀ ਲਈ ਜਾਂਦੀ ਹੈ।
ਡਾ. ਮੀਰਾ ਡੀ ਆਂਸਲ ਨੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਉੱਚ ਪੱਧਰੀ ਕੌਮੀ ਸੰਸਥਾਨਾਂ ਵਿਖੇ ਰੁਜ਼ਗਾਰਸ਼ੀਲ ਕਰਨ ਲਈ ਇਸ ਕਾਲਜ ਵਿਖੇ ਉੱਚ ਪੱਧਰ ਦੀ ਤਿਆਰੀ ਕਰਵਾਈ ਜਾਂਦੀ ਹੈ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਵੀ ਇਸ ਵਿਦਿਆਰਥੀ ਦੀ ਪ੍ਰਸ਼ੰਸਾ ਕੀਤੀ ਕਿ ਉਸ ਨੇ ਸੰਸਥਾ ਦਾ ਮਾਣ ਵਧਾਇਆ ਹੈ।
ਇਹ ਵੀ ਪੜ੍ਹੋ: Punjab Agricultural University ਨੇ ਕਿਸਾਨਾਂ ਨੂੰ ਨਦੀਨਨਾਸ਼ਕਾਂ ਦੇ ਛਿੜਕਾਅ ਬਾਰੇ ਕੀਤੀਆਂ ਜ਼ਰੂਰੀ ਸਿਫ਼ਾਰਸ਼ਾਂ
ਸ਼੍ਰੀ ਅਰਿਤਰਾ ਨੇ ਫ਼ਿਸ਼ਰੀਜ਼ ਖੇਤਰ ਦੀ ਵਿਦਿਆ ਵਿੱਚ ਹੋਰ ਵੀ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਨੇ ਖੇਤੀਬਾੜੀ ਅਤੇ ਸੰਬੰਧਿਤ ਵਿਗਿਆਨ ਖੇਤਰ ਦੇ ਪੋਸਟ ਗ੍ਰੈਜੂਏਟ ਅਤੇ ਡਾਕਟਰੇਟ ਡਿਗਰੀ ਵਿੱਚ ਦਾਖਲੇ ਦੀ ਕੁੱਲ ਭਾਰਤੀ ਦਾਖਲਾ ਪ੍ਰੀਖਿਆ 2024 ਵਿੱਚ 17ਵਾਂ ਸਥਾਨ ਹਾਸਿਲ ਕੀਤਾ ਸੀ।
ਇਸ ਵੇਲੇ ਉਹ ਜੂਨੀਅਰ ਰਿਸਰਚ ਫੈਲੋ ਦੇ ਤੌਰ ’ਤੇ ਫ਼ਿਸ਼ ਪ੍ਰਾਸੈਸਿੰਗ ਟੈਕਨਾਲੋਜੀ ਦੀ ਮਾਸਟਰ ਡਿਗਰੀ, ਸੈਂਟਰਲ ਇੰਸਟੀਚਿੂੳਟ ਆਫ ਫ਼ਿਸ਼ਰੀਜ਼, ਭਾਰਤੀ ਖੇਤੀ ਖੋਜ ਪਰਿਸ਼ਦ, ਮੁੰਬਈ ਤੋਂ ਕਰ ਰਹੇ ਹਨ।
Summary in English: Veterinary University Fisheries Graduate Student Receives Prestigious National Award