ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਪਸਾਰ ਸਿੱਖਿਆ ਵਿਭਾਗ ਦੇ ਡਾ. ਰਾਜੇਸ਼ ਕਸਰੀਜਾ, ਸਹਿਯੋਗੀ ਪ੍ਰੋਫੈਸਰ ਨੂੰ ਵੈਟਨਰੀ ਪਸਾਰ ਸਿੱਖਿਆ ਦੇ ਖੇਤਰ ਵਿਚ ਜ਼ਿਕਰਯੋਗ ਸੇਵਾਵਾਂ ਦੇਣ ਵਾਸਤੇ ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਸਰਵਉੱਤਮ ਅਧਿਆਪਕ ਸਨਮਾਨ 2021 ਨਾਲ ਨਿਵਾਜਿਆ ਗਿਆ
ਇਹ ਸਨਮਾਨ ਉਨ੍ਹਾਂ ਨੂੰ ਸੈਂਟਰ ਫਾਰ ਪ੍ਰੋਫੈਸ਼ਨਲ ਐਡਵਾਂਸਮੈਂਟ ਵਲੋਂ ਪ੍ਰਦਾਨ ਕੀਤਾ ਗਿਆ ਜੋ ਕਿ ਅੰਤਰ-ਰਾਸ਼ਟਰੀ ਬਹੁ-ਅਨੁਸ਼ਾਸਨੀ ਖੋਜ ਜਥੇਬੰਦੀ ਹੈ ਅਤੇ ਭਾਰਤ ਦੇ ਨੀਤੀ ਆਯੋਗ ਨਾਲ ਰਜਿਸਟਰਡ ਹੈ।ਡਾ. ਕਸਰੀਜਾ ਨੇ ਹੁਣ ਤਕ 6 ਕਿਤਾਬਾਂ, 43 ਖੋਜ ਪੱਤਰ, 46 ਖੋਜ ਸਾਰ ਸੰਖੇਪ, 153 ਪਸਾਰ ਲੇਖ ਅਤੇ ਹੋਰ ਵੀ ਮਹੱਤਵਪੂਰਣ ਖੋਜ ਸਮੱਗਰੀ ਆਪਣੇ ਖੇਤਰ ਵਿਚ ਤਿਆਰ ਕੀਤੀ ਹੈ।ਉਨ੍ਹਾਂ ਨੇ 3 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀ ਦਿਸ਼ਾ ਨਿਰਦੇਸ਼ਨਾ ਵੀ ਕੀਤੀ ਹੈ।ਅਧਿਆਪਨ ਦੀ ਸੇਵਾ ਨਿਭਾਉਂਦੇ ਹੋਏ ਉਹ ਯੂਨੀਵਰਸਿਟੀ ਦੀਆਂ ਪਸਾਰ ਗਤੀਵਿਧੀਆਂ ਵਿਚ ਵੀ ਭਰਪੂਰ ਯੋਗਦਾਨ ਪਾ ਰਹੇ ਹਨ।
ਇਸ ਦੇ ਨਾਲ ਹੀ ਯੂਨੀਵਰਸਿਟੀ ਵਿਚੋਂ ਐਮ ਵੀ ਐਸ ਸੀ ਕਰ ਚੁੱਕੇ ਵਿਦਿਆਰਥੀ ਡਾ. ਸੁਖਵਿੰਦਰ ਸਿੰਘ ਨੂੰ ਵੀ ਇਸੇ ਸੰਸਥਾ ਵਲੋਂ ਵੈਟਨਰੀ ਪਸਾਰ ਸਿੱਖਿਆ ਦੇ ਖੇਤਰ ਵਿਚ ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਸਰਵਉੱਤਮ ਖੋਜਾਰਥੀ ਅਵਾਰਡ 2021 ਪ੍ਰਦਾਨ ਕੀਤਾ ਗਿਆ।ਡਾ. ਸੁਖਵਿੰਦਰ ਨੂੰ ਇਹ ਸਨਮਾਨ ਉਨ੍ਹਾਂ ਦੇ ਖੋਜ ਪੱਤਰ ਵਿਸ਼ੇ ’ਪੰਜਾਬ ਵਿਚ ਬੱਕਰੀ ਪਾਲਕਾਂ ਨੂੰ ਸਿਖਲਾਈ ਦੀ ਲੋੜ’ ਸੰਬੰਧੀ ਵਿਸ਼ੇ ’ਤੇ ਦਿੱਤਾ ਗਿਆ।ਉਨ੍ਹਾਂ ਨੇ ਹੁਣ ਤਕ 7 ਖੋਜ ਲੇਖ ਅਤੇ 2 ਖੋਜ ਸਾਰ ਸੰਖੇਪ ਲਿਖੇ ਹਨ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਇਸ ਕਾਰਜ ਲਈ ਸਾਰੀ ਟੀਮ ਨੂੰ ਵਧਾਈ ਦਿੱਤੀ ਅਤੇ ਪ੍ਰਸੰਸਾ ਕੀਤੀ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University scientists honored nationally