Poultry Farming Course: ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਵਿਖੇ "ਮੁਰਗੀ ਪਾਲਣ" ਸਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ ਮਿਤੀ 25 ਤੋਂ 31 ਅਕਤੂਬਰ, 2023 ਤੱਕ ਲਗਾਇਆ ਗਿਆ, ਜਿਸ ਵਿੱਚ ਪਿੰਡ ਬੌਰਾਂ ਅਤੇ ਮੱਠੀ ਦੀਆਂ 25 ਕਿਸਾਨ ਬੀਬੀਆਂ ਨੇ ਭਾਗ ਲਿਆ। ਇਹ ਕੋਰਸ ਨਬਾਰਡ ਬੈਂਕ ਵਲੋਂ ਚਲਾਏ ਜਾ ਰਹੇ ਪ੍ਰੋਜੇਕਟ “ਮੁਰਗੀ ਪਾਲਣ ਰਾਹੀ ਪੋਸ਼ਣ ਸੁਰੱਖਿਆ ਅਤੇ ਪੇਂਡੂ ਔਰਤਾਂ ਦਾ ਸਸ਼ਕਤੀਕਰਨ” ਦੇ ਅਧੀਨ ਲਗਾਇਆ ਗਿਆ।
ਡਾ. ਵਿਪਨ ਕੁਮਾਰ ਰਾਮਪਾਲ ਸਹਿਯੋਗੀ ਡਾਇਰੈਕਟਰ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗ੍ਹੜ ਸਾਹਿਬ ਨੇ ਇਸ ਦੀ ਵਧੇਰੇ ਜਾਣਕਾਰੀ ਦਿਤੀ ਅਤੇ ਕਿਹਾ ਅਜਿਹੇ ਸਿਖਲਾਈ ਪ੍ਰੋਗਰਾਮ ਅੱਜ ਦੇ ਸਮੇਂ ਦੀ ਲੋੜ ਹਨ ਅਤੇ ਇਸ ਪ੍ਰੋਜੇਕਟ ਦਾ ਉਦੇਸ਼ ਪੇਂਡੂ ਅੋਰਤਾਂ ਨੂੰ ਪੋਸ਼ਣ ਸੁੱਰਖਿਆ ਅਤੇ ਆਰਥਿਕ ਸੁਰਕਸ਼ਾ ਪ੍ਰਦਾਨ ਕਰਨਾ ਹੈ।
ਇਸ ਮੋਕੇ ਤੇ ਉਹਨਾਂ ਨੇ ਸਿਖਆਰਥੀਆਂ ਨੂੰ ਕੋਰਸ ਦੇ ਸਫਲਤਾਪੂਰਵਕ ਮੁਕੰਮਲ ਹੋਣ ਲਈ ਵਧਾਈ ਦਿੱਤੀ। ਸਿਖਲਾਈ ਕੋਰਸ ਦੌਰਾਨ ਡਾ. ਜੀ. ਪੀ. ਐਸ. ਸੇਠੀ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗ੍ਹੜ ਸਾਹਿਬ ਵੱਲੋਂ ਮੁਰਗੀ ਪਾਲਣ ਸਬੰਧੀ ਤਕਨੀਕੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕੀਤੀ ਗਈ।
ਇਹ ਵੀ ਪੜ੍ਹੋ : KVK Patiala ਵੱਲੋਂ ਕਿਸਾਨਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ
ਜਿਸ ਵਿੱਚ ਮੁਰਗੀਆਂ ਦੀ ਨਸਲਾਂ ਬਾਰੇ, ਅੰਡਿਆਂ ਵਿੱਚੋਂ ਚੂਚੇ ਕੱਢਣ, ਚੂਚਿਆਂ ਦਾ ਪਾਲਣ-ਪੋਸ਼ਣ, ਮੁਰਗੀਆਂ ਦੀ ਸਾਂਭ ਸੰਭਾਲ, ਨਵੇ ਸ਼ੈਡਾਂ ਦੀ ਉਸਾਰੀ ਅਤੇ ਸਾਜੋ-ਸਮਾਨ, ਖੁਰਾਕ ਤਿਆਰ ਕਰਨ, ਮੰਡੀਕਰਨ ਅਤੇ ਮੁਰਗੀਆਂ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ, ਆਦਿ, ਸ਼ਾਮਿਲ ਸਨ। ਡਾ. ਮਨੀਸ਼ਾ ਭਾਟੀਆ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਮੁਰਗੀ ਦੇ ਅੰਡੇ ਅਤੇ ਮੀਟ ਦੀ ਪੌਸ਼ਟਿਕ ਮਹਤੱਤਾ ਅਤੇ ਉਹਨਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਔਰਤਾਂ ਨੂੰ ਮੁਰਗੀ ਪਾਲਣ ਦਾ ਕਿੱਤਾ ਅਪਣਾਉਣ ਲਈ ਪ੍ਰੇਰਿਆ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Vocational Course on Poultry Farming