ਅੱਜ ਕਲ ਦੇ ਸਮੇਂ ਵਿਚ ਅਧਾਰ ਕਾਰਡ (Aadhaar Card), ਪੈਨ ਕਾਰਡ (PAN Card), ਰਾਸ਼ਨ ਕਾਰਡ (Ration Card) ਸਭਤੋਂ ਜਰੂਰੀ ਦਸਤਾਵੇਜਾਂ(Important Documents)ਵਿਚੋਂ ਇਕ ਹੈ । ਅਧਾਰ ਕਾਰਡ ਦੀ ਵਰਤੋਂ ਪਛਾਣ ਪੱਤਰ (Address Proof) ਦੇ ਰੂਪ ਤੋਂ ਵੱਧ ਕਿੱਤਾ ਜਾਂਦਾ ਹੈ
ਪੈਨ ਕਾਰਡ ਦੀ ਵਰਤੋਂ ਵਿੱਤੀ ਲੈਣ-ਦੇਣ (Financial Transaction) ਦੇ ਲਈ ਕਿੱਤਾ ਜਾਂਦਾ ਹੈ । ਪੈਨ ਕਾਰਡ ਦੀ ਵਰਤੋਂ ਸਿਰਫ ਬੈਕਿੰਗ ਲੈਣ -ਦੇਣ (Banking Transaction) ਤੋਂ ਸਭੰਧਤ ਕੋਈ ਕੰਮ ਦੇ ਲਈ ਕਰਦੇ ਹਨ । ਪੈਨ ਕਾਰਡ ਇਨਕਮ ਟੈਕਸ (Income Tax) ਏ ਲੈਣ ਦੇਣ ਵਿਚ ਵੀ ਬਹੁਤ ਕੰਮ ਆਉਂਦਾ ਹੈ । ਪੈਨ ਕਾਰਡ ਨੂੰ ਇਨਕਮ ਟੈਕਸ ਡਿਪਾਰਟਮੈਂਟ (Income Tax Department) ਦੁਆਰਾ ਜਾਰੀ ਕਿੱਤਾ ਜਾਂਦਾ ਹੈ ।
ਪੈਨ ਨੰਬਰ ਵਿਚ ਤੁਹਾਨੂੰ 10 ਨੰਬਰ ਦਾ ਵਿਲੱਖਣ ਨੰਬਰ ਜਾਰੀ ਕਰਦਾ ਹੈ । ਇਸ ਨੰਬਰ ਵਿਚ ਤੁਹਾਡੀ ਨਿਜੀ ਜਾਣਕਾਰੀ ਵੀ ਮੌਜੂਦ ਹੁੰਦੀ ਹੈ । ਪਰ ਕਈ ਵਾਰ ਪੈਨ ਕਾਰਡ ਬਣਵਾਉਣ ਦੇ ਸਮੇਂ ਤਕਨੀਕ ਦੀ ਖਰਾਬੀ ਦੇ ਕਾਰਨ ਲੋਕਾਂ ਦੀ ਫੋਟੋ ਬਲਰ ਹੋ ਜਾਂਦੀ ਹੈ । ਇਸ ਕਾਰਨ ਕਈ ਦਿੱਕਤਾਂ ਦਾ ਸਾਮਣਾ ਕਰਨਾ ਪਹਿੰਦਾ ਹੈ । ਜੇਕਰ ਤੁਹਾਡੇ ਪੈਨ ਕਾਰਡ ਵਿਚ ਵੀ ਫੋਟੋ ਧੁੰਧਲੀ ਹੈ ਤਾਂ ਪਰੇਸ਼ਾਨ ਹੋਣ ਦੀ ਜਰੂਰਤ ਨਹੀਂ ਹੈ । ਤੁਸੀ ਇਸ ਨੂੰ ਕੁਝ ਆਸਾਨ ਤਰੀਕਿਆਂ ਤੋਂ ਸਹੀ ਕਰਵਾ ਸਕਦੇ ਹੋ । ਤਾਂ ਆਓ ਅੱਸੀ ਤੁਹਾਨੂੰ ਇਸਦੇ ਬਾਰੇ ਜਾਣਕਾਰੀ ਦਿੰਦੇ ਹਾਂ ਜਿਸ ਨੂੰ ਤੁਸੀ ਘਰ ਬੈਠੇ ਪੈਨ ਕਾਰਡ(Tips to Change Photo of PAN Card) ਦੀ ਫੋਟੋ ਬਦਲ ਸਕਦੇ ਹੋ:-
ਇਸ ਤਰ੍ਹਾਂ ਬਦਲ ਸਕਦੇ ਹੋ ਪੈਨ ਕਾਰਡ ਦੀ ਫੋਟੋ :-
-ਜੇਕਰ ਤੁਸੀਂ ਪੈਨ ਕਾਰਡ ਦੀ ਤਸਵੀਰ ਬਦਲਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਇਸਦੇ ਲਈ NDLS ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
-ਇੱਥੇ ਤੁਸੀਂ ਅਪਲਾਈ ਔਨਲਾਈਨ ਅਤੇ ਰਜਿਸਟਰਡ ਉਪਭੋਗਤਾ ਦਾ ਵਿਕਲਪ ਵੇਖੋਗੇ।
-ਇਸ ਤੋਂ ਬਾਅਦ, ਤੁਸੀਂ ਐਪਲੀਕੇਸ਼ਨ ਟਾਈਪ 'ਤੇ ਜਾਓ ਅਤੇ ਪੈਨ 'ਚ ਬਦਲਾਅ ਦਾ ਵਿਕਲਪ ਚੁਣੋ।
-ਇੱਥੇ ਤੁਹਾਨੂੰ Correction and Changes ਦਾ ਵਿਕਲਪ ਵਿਖਾਈ ਦੇਵੇਗਾ। ਇਸਨੂੰ ਚੁਣੋ।
-ਇਸ ਵਿਕਲਪ ਨੂੰ ਚੁਣਨ ਤੋਂ ਬਾਅਦ, ਮੰਗੀ ਗਈ ਸਾਰੀ ਜਾਣਕਾਰੀ ਭਰੋ।
-ਇਸ ਤੋਂ ਬਾਅਦ, ਕੈਪਚਾ ਭਰੋ.ਇਸ ਤੋਂ ਬਾਅਦ ਸੂਚਨਾ ਦਰਜ ਕਰੋ।
-ਇਸ ਤੋਂ ਬਾਅਦ ਤੁਹਾਨੂੰ ਕੇਵਾਈਸੀ ਕਰਨਾ ਹੋਵੇਗਾ।
-ਇਸ ਤੋਂ ਬਾਅਦ ਤੁਹਾਨੂੰ Photo and Signature Mismatch ਦਾ ਵਿਕਲਪ ਵਖਾਈ ਦੇਵੇਗਾ। ਤੁਸੀਂ ਫੋਟੋ ਮਿਸਮੈਚ ਦਾ ਵਿਕਲਪ ਚੁਣੋ|
-ਮੰਗੀ ਗਈ ਜਾਣਕਾਰੀ ਨੂੰ ਭਰਨ ਤੋਂ ਬਾਅਦ, ਅੱਗੇ 'ਤੇ ਕਲਿੱਕ ਕਰੋ।
-ਮੰਗੀ ਗਈ ਆਈਡੀ ਪਰੂਫ਼ ਜਮ੍ਹਾਂ ਕਰੋ।
-ਇਸ ਤੋਂ ਬਾਅਦ Declaration ਬਟਨ 'ਤੇ ਕਲਿੱਕ ਕਰਕੇ ਅੱਗੇ ਵਧੋ।
-ਇਸ ਤੋਂ ਬਾਅਦ ਤੁਹਾਨੂੰ ਫੋਟੋ ਬਦਲਣ ਲਈ 101 ਰੁਪਏ ਦੇਣੇ ਹੋਣਗੇ। ਭਾਰਤ ਤੋਂ ਬਾਹਰ ਰਹਿਣ ਵਾਲਿਆਂ ਲਈ ਇਹ 1011 ਰੁਪਏ
ਹੈ।
-ਇਸ ਤੋਂ ਬਾਅਦ, ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਤੁਹਾਨੂੰ 15 ਨੰਬਰਾਂ ਦਾ ਰਸੀਦ ਨੰਬਰ ਮਿਲੇਗਾ।
-ਇਸ ਤੋਂ ਬਾਅਦ ਇਸ ਦਾ ਪ੍ਰਿੰਟ ਆਊਟ ਲਓ।
-ਇਸਨੂੰ ਇਨਕਮ ਟੈਕਸ ਪੈਨ ਸਰਵਿਸਿਜ਼ ਯੂਨਿਟ ਨੂੰ ਭੇਜੋ।
-ਇਸ ਤੋਂ ਬਾਅਦ ਤੁਹਾਡੇ ਪੈਨ ਕਾਰਡ ਦੀ ਤਸਵੀਰ ਬਦਲ ਜਾਵੇਗੀ।
ਇਹ ਵੀ ਪੜ੍ਹੋ : LPG ਸਿਲੰਡਰ ਸਿੱਧਾ ਇੰਨੇ ਰੁਪਏ ਹੋਇਆ ਸਸਤਾ, ਆਮ ਆਦਮੀ ਨੂੰ ਮਿਲੀ ਰਾਹਤ
Summary in English: Want to change the blur photo of PAN card, apply online like this sitting at home