1. Home
  2. ਖਬਰਾਂ

ਕ੍ਰਿਸ਼ੀ ਮੰਤਰਾਲੇ `ਚ ਸਟਾਰਟਅੱਪਸ ਦੇ ਲਈ ਵੱਖਰਾ ਡਿਵੀਜ਼ਨ ਬਣਾਵਾਂਗੇ: ਤੋਮਰ

ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਐਗਰੀਕਲਚਰ ਸਟਾਰਟਅੱਪਸ ਲਈ ਵੱਡੀ ਨੀਤੀਗਤ ਪਹਿਲਕਦਮੀ ਕਰਦੇ ਹੋਏ ਕਈ ਅਹਿਮ ਐਲਾਨ ਕੀਤੇ।

Priya Shukla
Priya Shukla
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੈਲਾਸ਼ ਚੌਧਰੀ

ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੈਲਾਸ਼ ਚੌਧਰੀ

ਪੂਸਾ ਮੇਲਾ ਗ੍ਰਾਉੰਡ, ਨਵੀਂ ਦਿੱਲੀ ਵਿਖੇ ਆਯੋਜਿਤ ਪੀ.ਐੱਮ ਸਨਮਾਨ ਸੰਮੇਲਨ (PM Sanman Sammelan) ਦੇ ਦੂਜੇ ਦਿਨ ਐਗਰੀ ਸਟਾਰਟਅੱਪਸ ਕਾਨਫਰੰਸ (Agri Startups Conference) ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਐਗਰੀਕਲਚਰ ਸਟਾਰਟਅੱਪਸ ਲਈ ਵੱਡੀ ਨੀਤੀਗਤ ਪਹਿਲਕਦਮੀ ਕਰਦੇ ਹੋਏ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ (Agriculture Minister Narendra Singh Tomar) ਨੇ ਕਈ ਅਹਿਮ ਐਲਾਨ ਕੀਤੇ। 

ਕੇਂਦਰੀ ਮੰਤਰੀ ਤੋਮਰ ਤੇ ਕੈਲਾਸ਼ ਚੌਧਰੀ ਵੱਲੋਂ ਵੱਖ-ਵੱਖ ਸਟਾਲਾਂ ਦਾ ਮੁਆਇਨਾ ਕਰਦੇ ਹੋਏ

ਕੇਂਦਰੀ ਮੰਤਰੀ ਤੋਮਰ ਤੇ ਕੈਲਾਸ਼ ਚੌਧਰੀ ਵੱਲੋਂ ਵੱਖ-ਵੱਖ ਸਟਾਲਾਂ ਦਾ ਮੁਆਇਨਾ ਕਰਦੇ ਹੋਏ

ਸਭ ਤੋਂ ਪਹਿਲਾਂ ਕੇਂਦਰੀ ਮੰਤਰੀ ਤੋਮਰ ਨੇ ਦੋਵਾਂ ਰਾਜ ਮੰਤਰੀਆਂ ਨਾਲ ਵੱਖ-ਵੱਖ ਸਟਾਲਾਂ (Stalls) ਦਾ ਮੁਆਇਨਾ ਕੀਤਾ ਤੇ ਸਟਾਰਟਅੱਪਸ ਤੋਂ ਜਾਣਕਾਰੀ ਲਈ। ਕਾਨਫਰੰਸ ਦੀ ਸ਼ੁਰੂਆਤ `ਚ ਦੇਸ਼ ਭਰ ਤੋਂ ਆਏ ਸੈਂਕੜੇ ਸਟਾਰਟਅੱਪਜ਼ ਦੇ ਨੁਮਾਇੰਦਿਆਂ ਨੇ ਸਾਰਿਆਂ ਅੱਗੇ ਆਪਣੇ ਅਹਿਮ ਸੁਝਾਅ ਰੱਖੇ। ਇਸ ਮੌਕੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੈਲਾਸ਼ ਚੌਧਰੀ ਤੇ ਸ੍ਰੀਮਤੀ ਸ਼ੋਭਾ ਕਰੰਦਲਾਜੇ ਵੀ ਮੌਜੂਦ ਸਨ। ਇਸ ਦੌਰਾਨ ਖੇਤੀਬਾੜੀ ਸਕੱਤਰ ਮਨੋਜ ਅਹੂਜਾ ਤੇ ਆਈ.ਸੀ.ਏ.ਆਰ ਦੇ ਡਾਇਰੈਕਟਰ ਜਨਰਲ ਡਾ. ਹਿਮਾਂਸ਼ੂ ਪਾਠਕ ਨੇ ਵੀ ਸੰਬੋਧਨ ਕੀਤਾ।

ਕੇਂਦਰੀ ਮੰਤਰੀ ਤੋਮਰ ਸਟਾਰਟਅੱਪਸ ਨੂੰ ਸੰਬੋਧਨ ਕਰਦੇ ਹੋਏ

ਕੇਂਦਰੀ ਮੰਤਰੀ ਤੋਮਰ ਸਟਾਰਟਅੱਪਸ ਨੂੰ ਸੰਬੋਧਨ ਕਰਦੇ ਹੋਏ

ਖੇਤੀਬਾੜੀ ਮੰਤਰੀ ਤੋਮਰ ਨੇ ਕਾਨਫਰੰਸ `ਚ ਦੱਸਿਆ ਕਿ ਐਗਰੀਕਲਚਰ ਸਟਾਰਟਅੱਪ ਈਕੋਲੋਜੀਕਲ ਸਿਸਟਮ (Ecological System) ਦੇ ਮਾਰਗਦਰਸ਼ਨ ਲਈ ਖੇਤੀਬਾੜੀ ਮੰਤਰੀ ਦੀ ਪ੍ਰਧਾਨਗੀ ਹੇਠ ਉੱਤਰ ਪੱਧਰੀ ਸੰਚਾਲਨ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸਦੇ ਨਾਲ ਹੀ ਐਗਰੀਕਲਚਰ ਸਟਾਰਟਅੱਪਸ ਦੀਆਂ ਸਫਲ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਲਈ ਤੇ ਹੋਰ ਪ੍ਰਸਿੱਧ ਬਣਾਉਣ ਲਈ 500 ਕਰੋੜ ਰੁਪਏ ਦਾ ਐਕਸਲੇਟਰ ਪ੍ਰੋਗਰਾਮ (Accelerator Program) ਵੀ ਸ਼ੁਰੂ ਕੀਤਾ ਜਾਵੇਗਾ।

ਤੋਮਰ ਨੇ ਇਹ ਵੀ ਐਲਾਨ ਕੀਤਾ ਕਿ ਕ੍ਰਿਸ਼ੀ ਮੰਤਰਾਲੇ `ਚ ਸਟਾਰਟਅੱਪਸ ਦੇ ਲਈ ਵੱਖਰਾ ਡਿਵੀਜ਼ਨ (Division) ਬਣਾਇਆ ਜਾਵੇਗਾ। ਖੇਤੀਬਾੜੀ ਸਟਾਰਟਅੱਪਸ ਦੁਆਰਾ ਵਿਕਸਤ ਕੀਤੇ ਉਤਪਾਦਾਂ ਲਈ ਤੇ ਮਾਰਕੀਟ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਈ-ਨਾਮ ਤੇ ਨੈਫੇਡ (Nafed) ਵਰਗੀਆਂ ਸੰਸਥਾਵਾਂ ਨਾਲ ਇੱਕ ਮਾਰਕੀਟਿੰਗ ਲਿੰਕੇਜ (Market Linkage) ਬਣਾਇਆ ਜਾਵੇਗਾ। ਇਨ੍ਹਾਂ ਸਟਾਰਟਅੱਪਸ ਦੇ ਲਈ ਇੱਕ ਡਾਟਾਬੇਸ (Database) ਬਣਾਉਣ ਤੇ ਉਨ੍ਹਾਂ ਦੇ ਵਿਕਾਸ ਦੀ ਨਿਗਰਾਨੀ ਕਰਨ ਲਈ ਇੱਕ ਪੋਰਟਲ (Portal) ਵੀ ਵਿਕਸਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਐਗਰੀ ਸਟਾਰਟਅਪ ਕਨਕਲੇਵ ਤੇ ਕਿਸਾਨ ਸੰਮੇਲਨ ਦੇ ਦੂਜੇ ਦਿਨ ਨਰਿੰਦਰ ਸਿੰਘ ਤੋਮਰ, ਓਮ ਬਿਰਲਾ ਤੇ ਕੈਲਾਸ਼ ਚੌਧਰੀ ਨੇ ਕੀਤੀ ਸ਼ਿਰਕਤ

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਖੇਤਰ `ਚ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਲਈ ਐਗਰੀ ਸਟਾਰਟਅੱਪ ਕਨਕਲੇਵ (Agri Startup Conclave) ਦਾ ਰਾਸ਼ਟਰੀ ਤੇ ਖੇਤਰੀ ਪੱਧਰ 'ਤੇ ਕਰਨ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ 8 ਸਾਲ ਪਹਿਲਾਂ ਸਿਰਫ 80-100 ਐਗਰੀਕਲਚਰ ਸਟਾਰਟਅੱਪ ਸਨ, ਪਰ ਪ੍ਰਧਾਨ ਮੰਤਰੀ ਮੋਦੀ ਦੇ ਲਗਾਤਾਰ ਹੱਲਾਸ਼ੇਰੀ ਦੇ ਨਤੀਜੇ ਵਜੋਂ ਅੱਜ ਉਨ੍ਹਾਂ ਦੀ ਗਿਣਤੀ ਦੋ ਹਜ਼ਾਰ ਤੋਂ ਵੱਧ ਹੈ। ਇਨ੍ਹਾਂ ਸਟਾਰਟਅੱਪ `ਚੋਂ ਸੈਂਕੜੇ ਖੇਤੀਬਾੜੀ ਮੰਤਰਾਲੇ ਦੀ ਯੋਜਨਾ ਤਹਿਤ ਲਾਗੂ ਕੀਤੇ ਗਏ ਹਨ। ਆਉਣ ਵਾਲੇ ਦਿਨਾਂ `ਚ ਸਰਕਾਰ ਵੱਲੋਂ ਇਨ੍ਹਾਂ ਦੀ ਗਿਣਤੀ 10 ਹਜ਼ਾਰ ਤੱਕ ਵਧਾਉਣ ਦਾ ਟੀਚਾ ਮਿਥਿਆ ਗਿਆ ਹੈ।

ਖੇਤੀਬਾੜੀ ਮੰਤਰੀ ਤੋਮਰ ਦਾ ਕਹਿਣਾ ਹੈ ਕਿ ਖੇਤੀਬਾੜੀ ਸਟਾਰਟਅੱਪਸ ਨੂੰ ਆਪਣੀ ਸਥਿਤੀ ਤੇ ਖੇਤਰ ਤੈਅ ਕਰਕੇ ਕੰਮ ਕਰਨਾ ਚਾਹੀਦਾ ਹੈ, ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਕੰਮ ਦਾ ਪੂਰਾ ਲਾਭ ਮਿਲ ਸਕੇ। ਭਾਰਤ ਸਰਕਾਰ ਇਸ ਲਈ ਸਟਾਰਟਅੱਪਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।

Summary in English: We will create a separate division for Krishi start-ups in the Krishi Ministry: Tomar

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters