ਪੰਜਾਬ ਸਰਕਾਰ ਵਲੋਂ ਰਾਜ ਭਰ 'ਚੋਂ ਇਕੱਠ ਕਿੱਤੇ ਗਏ ਨਮੂਨਿਆਂ ਦੇ ਨਿਰੀਖਣ ਮਗਰੋਂ ਕਣਕ ਦੀ ਪੈਦਾਵਾਰ ਵਿਚ ਇਸ ਵਾਰ ਦੱਸ ਫੀਸਦੀ ਦੀ ਘਾਟ ਹੋਣ ਦੀ ਪੁਸ਼ਤੀ ਹੋਈ ਹੈ, ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਪੈਦਾਵਾਰ ਵਿਚ 20 ਫੀਸਦੀ ਦੀ ਘਾਟ ਹੋਈ ਹੈ। ਜ਼ਿਕਰਯੋਗ ਹੈ ਕਿ ਮੁਖ ਮੰਤਰੀ ਭਗਵੰਤ ਮਾਨ ਨੇ ਇਕ ਉੱਚ-ਪੱਧਰੀ ਬੈਠਕ ਦੌਰਾਨ ਕਣਕ ਦੀ ਪੈਦਾਵਾਰ ਘਟਣ ਦੀ ਸਤਿਥੀ ਜਾਨਣ ਲਈ ਖੇਤੀ ਮਹਿਕਮਿਆਂ ਦੀ ਕਮੇਟੀ ਬਣਾ ਕੇ ਸਤਿਥੀ ਜਾਨਣ ਦਾ ਹੁਕਮ ਦਿੱਤਾ ਸੀ।
ਖੇਤੀ ਮਹਿਕਮਾਂ ਨੇ ਆਪਣੇ ਟਾਊਟ ਤੇ 2200 ਨਮੂਨੇ ਲਏ ਸਨ , ਜਿੰਨਾ ਚ 1200 ਨਮੂਨਿਆਂ ਦੇ ਅੱਜ ਨਤੀਜੇ ਆਏ ਹਨ। ਜਾਣਕਾਰੀ ਅਨੁਸਾਰ ਪੰਜਾਬ ਚ 35 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕਿੱਤੀ ਗਈ ਸੀ ਤੇ ਪੰਜਾਬ ਸਰਕਾਰ ਦਾ 132 ਲੱਖ ਮੀਟ੍ਰਿਕ ਟਨ ਕਣਕ ਦੀ ਖਗਰੀਦ ਦਾ ਟੀਚਾ ਸੀ। ਮਾਰਚ ਮਹੀਨੇ ਵਿਚ ਤਾਪਮਾਨ ਵੱਧਣ ਕਾਰਨ ਕਣਕ ਦੇ ਦਾਣੇ ਮੁਕੰਮਲ ਨਹੀਂ ਬਣ ਸਕੇ। ਜਿਸ ਕਰਕੇ ਪੈਦਾਵਾਰ ਵਿਚ ਕਮੀ ਆਈ ਹੈ।
ਖੇਤੀ ਮਹਿਕਮੇ ਅਨੁਸਾਰ ਪਿਛਲੇ ਸਾਲ ਪ੍ਰਤੀ ਹੈਕਟੇਅਰ ਕਣਕ ਦੀ ਪੈਦਾਵਾਰ 48.68 ਕੁਇੰਟਲ ਸੀ ਜਦਕਿ ਇਸ ਵਾਰ ਇਹ ਅੰਕੜਾ 43 ਕੁਇੰਟਲ ਹੈ। ਖੇਤੀ ਮਹਿਕਮਿਆਂ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ 26 ਲੱਖ ਟਨ ਕਣਕ ਦੀ ਪੈਦਾਵਾਰ ਘਟੀ ਹੈ। ਇਸ ਲਿਹਾਜ਼ ਨਾਲ ਕਿਸਾਨਾਂ ਦਾ ਕਰੀਬ 2500 ਕਰੋੜ ਦਾ ਵਿੱਤੀ ਨੁਕਸਾਨ ਹੋਇਆ ਹੈ। ਕਿਸਾਨਾਂ ਦੇ ਨਜ਼ਰੀਏ ਤੋਂ ਵੇਖੀਏ ਤਾਂ ਪੈਦਾਵਾਰ ਵਿਚ 20 ਫੀਸਦੀ ਦੀ ਘਾਟ ਆਈ ਹੈ, ਜਿਸ ਤਹਿਤ 5239 ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਸਾਲ ਸਰਕਾਰੀ ਖਜਾਨੇ ਨੂੰ ਨੂੰ ਵੀ 314 ਕਰੋੜ ਦੇ ਟੈਕਸਾਂ ਦੀ ਸੱਟ ਵਾਜਾਂ ਦਾ ਅੰਦਾਜਾ ਹੈ। ਪੰਜਾਬ ਦਿਆਈਂ ਮੰਡੀਆਂ ਵਿਚ ਹੁਣ ਤਕ 65 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ।
ਇਹ ਵੀ ਪੜ੍ਹੋ : MSP ਤੇ ਕਣਕ ਦੀ ਕਿੰਨੀ ਹੋਈ ਖਰੀਦ ? ਜਾਣੋ ਇਸ ਖ਼ਬਰ ਵਿਚ
ਮਾਹਿਰ ਆਖਦੇ ਹਨ ਕਿ ਪੰਜਾਬ ਸਰਕਾਰ ਲਈ ਇਸ ਵਾਰ ਟੀਚਾ ਪੂਰਾ ਕਰਨਾ ਮੁਸ਼ਕਿਲ ਹੈ। ਅੰਦਾਜ਼ਾਂ ਹੈ ਕਿ ਮੰਡੀਆਂ ਵਿਚ ਕਣਕ ਦੀ ਖਰੀਦ ਦੇ ਸਮੇਂ ਹੀ 100 ਲੱਖ ਮੀਟ੍ਰਿਕ ਟਨ ਨੂੰ ਛੁਵੇਗਾ। ਭਾਰਤ ਸਰਕਾਰ ਨੇ ਚਾਲੂ ਮਾਲੀ ਵਰ੍ਹੇ ਦੌਰਾਨ 100 ਲੱਖ ਮੀਟ੍ਰਿਕ ਟਨ ਕਣਕ ਬਾਹਰ ਭੇਜਣਾ ਦਾ ਟੀਚਾ ਮਿਥਿਆ ਹੈ। ਕਿਸਾਨਾਂ ਨੂੰ ਕਣਕ ਦੀ ਘਟ ਪੈਦਾਵਾਰ ਕਾਰਨ ਪਰੇਸ਼ਾਨੀਆਂ ਦਾ ਸਾਮਣਾ ਕਰਨ ਪੈ ਰਿਹਾ ਹੈ।
Summary in English: What Percentage of Wheat Production Decreased in Punjab? Learn through this news