ਵਿਸਾਖੀ ਸਿੱਖ ਧਰਮ ਦੇ ਮੁਖ ਤਿਉਹਾਰਾਂ ਵਿਚੋਂ ਇਕ ਹੈ| ਇਹ ਤਿਉਹਾਰ ਹਰ ਸਾਲ 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਹਿੰਦੂ ਧਰਮ ਵੀ ਇਸ ਨੂੰ ਮੰਨਦਾ ਹੈ। ਹਿੰਦੂ ਧਰਮ ਵਿਚ ਜਿਵੇਂ ਹੋਲੀ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ , ਉਸੀ ਤਰ੍ਹਾਂ ਸਿੱਖ ਧਰਮ ਲਈ ਵਿਸਾਖੀ ਦਾ ਤਿਓਹਾਰ ਖਾਸ ਹੁੰਦਾ ਹੈ। ਇਹ ਤਿਓਹਾਰ ਮੁੱਖ ਰੂਪ ਤੋਂ ਪੰਜਾਬ ਅਤੇ ਹਰਿਆਣਾ ਦੇ ਲਈ ਬਹੁਤ ਮਹੱਤਵਪੁਰਣ ਹੁੰਦਾ ਹੈ।
ਇਹ ਤਿਓਹਾਰ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਨਾਵਾਂ ਤੋਂ ਮਨਾਇਆ ਜਾਂਦਾ ਹੈ, ਜਿਵੇਂ ਕਿ ਬੰਗਾਲ ਵਿਚ ਨਵਾਂ ਸਾਲ , ਕੇਰਲ ਵਿਚ ਵਿਸ਼ੂ , ਅਸਾਮ ਵਿਚ ਬਿਹੂ ਦੇ ਨਾਂ ਤੋਂ ਲੋਕ ਇਸ ਤਿਓਹਾਰ ਨੂੰ ਮਨਾਉਂਦੇ ਹਨ। ਪੰਜਾਬ ਵਿਚ ਵਿਸਾਖੀ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ ਅਤੇ ਪੰਜਾਬ ਵਿਚ ਇਸ ਦਾ ਵੱਖਰਾ ਹੀ ਨਜਾਰਾਂ ਵੇਖਣ ਨੂੰ ਮਿਲਦਾ ਹੈ। ਇਹ ਦਿਨ ਸਿੱਖ ਧਰਮ ਲਈ ਨਵੇਂ ਸਾਲ ਦੇ ਰੁੱਪ ਵਿਚ ਮਨਾਇਆ ਜਾਂਦਾ ਹੈ।
ਵਿਸਾਖੀ ਦੇ ਦਿਨ ਸਿੱਖ ਕੌਮ ਦੇ ਲੋਕ ਗੁਰਦਵਾਰੇ ਵਿਚ ਵਿਸ਼ੇਸ਼ ਸਮਾਗਮ ਮਨਾਉਂਦੇ ਹਨ ਕਿਓਂਕਿ ਇਸ ਦਿਨ ਸਿੱਖ ਧਰਮ ਦੇ 10ਵੇ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਨ 13 ਅਪ੍ਰੈਲ 1699 ਅਨੰਦਪੁਰ ਸਾਹਿਬ ਵਿੱਖੇ ਖਾਲਸਾ ਪੰਥ ਦੀ ਸਥਾਪਨਾ ਕਿੱਤੀ ਸੀ ਅਤੇ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਦਾ ਸੰਦੇਸ਼ ਦਿੱਤਾ।
ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ।।
ਕਿਸਾਨਾਂ ਦਾ ਤਿਓਹਾਰ ਵਿਸਾਖੀ
ਵਿਸਾਖੀ ਕਿਸਾਨਾਂ ਦਾ ਤਿਓਹਾਰ ਕਿਹਾ ਜਾਂਦਾ ਹੈ ਕਿਓਂਕਿ ਫਸਲ ਦੇ ਮੌਸਮ ਦੇ ਅੰਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੋ ਕਿਸਾਨਾਂ ਲਈ ਵਿਸ਼ੇਸ਼ ਰੂਪ ਤੋਂ ਖੁਸ਼ਹਾਲੀ ਦਾ ਸਮਾਂ ਹੈ। ਸੂਰਜ ਦੀ ਤਪਸ਼ ਕਾਰਨ ਹਾੜ੍ਹੀ ਦੀ ਫ਼ਸਲ ਪੱਕ ਜਾਂਦੀ ਹੈ, ਇਸ ਲਈ ਕਿਸਾਨਾਂ ਵੱਲੋਂ ਇਸ ਨੂੰ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਅਪ੍ਰੈਲ ਦੇ ਮਹੀਨੇ ਸਰਦੀ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ ਅਤੇ ਗਰਮੀਆਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ। ਮੌਸਮ ਵਿੱਚ ਕੁਦਰਤੀ ਤਬਦੀਲੀ ਕਾਰਨ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ: Vegetables Price: ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਤੋਂ ਵਿਗੜਿਆ ਲੋਕਾਂ ਦਾ ਬਜਟ !
ਵਿਸਾਖੀ ਦਾ ਮਹੱਤਵ
ਵਿਸਾਖੀ ਦਾ ਤਿਉਹਾਰ ਆਰਥਿਕ ਅਤੇ ਸਮਾਜਿਕ ਤੌਰ 'ਤੇ ਵੀ ਬਹੁਤ ਮਹੱਤਵਪੂਰਨ ਹੈ। ਖਾਲਸਾ ਪੰਥ ਦਾ ਸਾਜਨਾ ਦਿਵਸ ਇਹ ਸਿੱਖਾਂ ਪਵਿੱਤਰ ਦਿਹਾੜਾ ਹੈ, ਗੁਰੂ ਸਾਹਿਬ ਨੇ ਉਹਨਾਂ ਪੰਜਾ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਅਤੇ ਬਾਅਦ ਵਿਚ ਉਹਨਾਂ ਪਾਸੋਂ ਆਪ ਅੰਮ੍ਰਿਤ ਛਕਿਆ। ਖਾਲਸੇ ਦੀ ਸਥਾਪਨਾ ਕਰ ਕੇ ਗੁਰੂ ਸਾਹਿਬ ਨੇ ਇਕ ਨਵਾਂ ਪੰਥ ਸਿਰਜਿਆ ਅਤੇ ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਂਅ ਪਿੱਛੇ ‘ਸਿੰਘ’ ਅਤੇ ਔਰਤਾਂ ਦੇ ਨਾਂਅ ਪਿੱਛੇ ‘ਕੌਰ’ ਲਗਾਉਣ ਦਾ ਹੁਕਮ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ।
Summary in English: Why Baisakhi is so special for Sikhism! Learn more about it