ਸ਼੍ਰੋਮਣੀ ਅਕਾਲੀ ਦਲ ( SAD ਬਾਦਲ ) ਦਾ ਦਾਵਾ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ (DSGMC) ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਵਜੂਦ ਪਾਰਟੀ ਮਜਬੂਤ ਸਤਿਥੀ ਚ ਹੈ। ਪਾਰਟੀ ਵਿਚ ਕਿਸੀ ਵੀ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੈ ਅਤੇ DSGMC ਵਿਚ ਇਸਦਾ ਪ੍ਰਧਾਨ ਬਣੇਗਾ । ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰਾ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ।
ਉਹਨਾਂ ਨੇ ਕਿਹਾ ਕਿ ਪਾਰਟੀ ਨੇ ਸਿਰਸਾ ਨੂੰ ਪੂਰਾ ਮਾਣ ਸਮਾਨ ਦਿੱਤਾ ਹੈ । ਪਾਰਟੀ ਵਿਚ ਉਹਨਾਂ ਦਾ ਕੋਈ ਵਿਵਾਦ ਨਹੀਂ ਸੀ । ਚੋਣ ਹਾਰਨ ਤੇ ਬਾਵਜੂਦ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ DSGMC ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਸੀ। ਚੋਣ ਨਤੀਜੇ ਦੇ ਕੁਝ ਹੀ ਘੰਟਿਆਂ ਦੇ ਅੰਦਰ ਉਹਨਾਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ ।
ਸੰਭਵ ਹੈ ਕਿ ਉਹ ਨਿਜੀ ਕਾਰਣ ਜਾਂ ਸਿਆਸੀ ਲਾਭ ਦੇ ਲਈ ਭਾਜਪਾ ਵਿਚ ਗਏ ਹੋਣਗੇ ।
ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਉਹਨਾਂ ਦੇ ਜਾਣ ਨਾਲ ਪਾਰਟੀ ਤੇ ਕੋਈ ਅਸਰ ਨਹੀਂ ਪਵੇਗਾ। ਸਾਰੇ ਨਵੇਂ ਚੁਣੇ ਗਏ ਮੈਂਬਰ ਪਾਰਟੀ ਦੇ ਨਾਲ ਖੜੇ ਹਨ । ਯਕੀਨਨ ਰੂਪ ਤੋਂ ਕਮੇਟੀ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਬਣੇਗਾ। ਸਿਰਸਾ ਤੇ ਲਗੇ ਭ੍ਰਸ਼ਟਾਚਾਰ ਦੇ ਦੋਸ਼ਾਂ ਬਾਰੇ ਵਿਚ ਉਹਨਾਂ ਨੇ ਕਿਹਾ ਕਿ ਜਿਥੇ ਤਕ ਉਹਨਾਂ ਨੂੰ ਲੱਗਦਾ ਹੈ ਕਿ ਇਸ ਵਿਚ ਕੋਈ ਸਚਾਈ ਨਹੀਂ ਹੈ । ਉਹ ਦੋਸ਼ਾਂ ਤੋਂ ਸਹਿਮਤ ਨਹੀਂ ਹਨ ।ਮਾਮਲੇ ਦੀ ਜਾਂਚ ਚਲ ਰਹੀ ਹੈ ਅਤੇ ਸਭ ਕੁਝ ਸੱਪਸ਼ਟ ਹੋ ਜਾਵੇਗਾ ।
ਦੱਸ ਦਇਏ ਕਿ ਦਿਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ (DSGMC ) ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸ਼੍ਰੋਮਣੀ ਅਕਾਲੀ ਦਲ (SAD ਬਾਦਲ) ਛੱਡ ਕੇ ਵੁੱਧਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ ਸਨ । ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਗਜੇਂਦਰ ਸਿੰਘ ਸ਼ੇਖਾਵਤ ਅਤੇ ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਅਤੇ ਪੰਜਾਬ ਇੰਚਾਰਜ ਦੁਸ਼ਯੰਤ ਗੌਤਮ ਨੇ ਉਹਨਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਇਸ ਤੋਂ ਪਹਿਲਾ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਨਾਲ ਮੁਲਾਕਾਤ ਕੀਤੀ ਸੀ।
ਸਿਰਸਾਨੂੰ SAD ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜੇ ਮੰਨੇ ਜਾਂਦੇ ਹਨ । ਪਰ ਇਕਦਮ ਨਾਲ ਪਾਰਟੀ ਛੱਡ ਕੇ ਸਭਨੂੰ ਹੈਰਾਨ ਕਰ ਦਿੱਤਾ ਸੀ | ਉਹ ਅਕਾਲੀ - ਭਾਜਪਾ ਗਠਜੋੜ ਤੋਂ ਰਾਜੌਰੀ ਗਾਰਡਨ ਤੋਂ ਵਿਧਾਇਕ ਵੀ ਰਹੇ ਚੁਕੇ ਹਨ । ਵੁੱਧਵਾਰ ਨੂੰ ਉਹਨਾਂ ਨੇ ਕਮੇਟੀ ਦੇ ਨਵੇਂ ਮੈਂਬਰਾ ਅਤੇ ਹੋਰ ਅਕਾਲੀ ਨੇਤਾਵਾਂ ਦੇ ਨਾਲ ਬੈਠਕ ਕਰਨ ਤੋਂ ਬਾਅਦ DSGMC ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ।
ਇਹ ਵੀ ਪੜ੍ਹੋ : ਪੋਸਟ ਆਫਿਸ ਦੀ NPS ਸਕੀਮ ਵਿੱਚ ਖਾਤਾ ਖੋਲ੍ਹਣ 'ਤੇ ਮਿਲਦਾ ਹੈ ਪੈਨਸ਼ਨ ਦਾ ਲਾਭ
Summary in English: Why did Manjinder Singh Sirsa leave SAD and join BJP? Harmeet Singh Kalka told the reason