ਖੇਤੀ ਕਰਨ ਲਈ ਕਿਸਾਨਾਂ ਦੀ ਪਹਿਲੀ ਲੋੜ ਬੀਜ ਹੁੰਦੀ ਹੈ ਤੇ ਬੀਜ ਤੋਂ ਬਿਨਾ ਖੇਤੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮੌਜੂਦਾ ਸਮੇਂ `ਚ ਬੀਜਾਂ ਨੂੰ ਲੈ ਕੇ ਦੁਨੀਆਂ ਭਰ `ਚ ਕਈ ਖੋਜਾਂ ਚੱਲ ਰਹੀਆਂ ਹਨ। ਇਨ੍ਹਾਂ ਖੋਜਾਂ ਦੇ ਚਲਦਿਆਂ ਹੀ 29 ਸਤੰਬਰ ਨੂੰ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਕੇਂਦਰ ਨਵੀਂ ਦਿੱਲੀ ਵਿਖੇ ਫੈਡਰੇਸ਼ਨ ਆਫ ਸੀਡ ਇੰਡਸਟਰੀ ਆਫ ਇੰਡੀਆ (FSII) ਦਾ ਛੇਵਾਂ ਸਾਲਾਨਾ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਸੈਸ਼ਨ `ਚ ਦੇਸ਼-ਵਿਦੇਸ਼ ਦੀਆਂ ਕਈ ਵੱਡੀਆਂ ਸ਼ਖ਼ਸੀਅਤਾਂ ਹਾਜ਼ਰ ਸਨ ਤੇ ਇਨ੍ਹਾਂ ਨੇ ਲੋਕਾਂ ਨੂੰ ਖੇਤੀਬਾੜੀ ਦੇ ਖੇਤਰ `ਚ ਚੱਲ ਰਹੇ ਪ੍ਰਯੋਗਾਂ ਬਾਰੇ ਵੀ ਸੰਬੋਧਨ ਕੀਤਾ।
ਇਸ ਸੈਸ਼ਨ `ਚ ਕਈ ਦੇਸ਼ਾਂ ਦੇ ਨੁਮਾਇੰਦਿਆਂ ਜਿਵੇਂ ਅਰਜਨਟੀਨਾ ਤੋਂ ਮਾਰੀਆਨੋ ਬੇਹਰਾਨ, ਇੰਟਰਨੈਸ਼ਨਲ ਸੀਡ ਫੈਡਰੇਸ਼ਨ (ISF) ਤੋਂ ਡਾ. ਸਿਆਂਗ ਹੀ ਤਾਨ ਤੇ ਮਾਈਕਲ ਕੇਲਰ ਸਮੇਤ ਕਈ ਵੱਡੀਆਂ ਵਿਦੇਸ਼ੀ ਸ਼ਖਸੀਅਤਾਂ ਨੇ ਇਸ ਸੈਸ਼ਨ `ਚ ਆਪਣੀ ਹਾਜ਼ਰੀ ਲਗਾਈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਸੈਸ਼ਨ ਚਾਰ ਵੱਖੋ-ਵੱਖ ਸੈਸ਼ਨਾਂ `ਚ ਆਯੋਜਿਤ ਕੀਤਾ ਗਿਆ ਸੀ।
ਇਸ `ਚ ਆਈ.ਸੀ.ਏ.ਆਰ ਦੇ ਡਾਇਰੈਕਟਰ ਜਨਰਲ ਡਾ. ਹਿਮਾਂਸ਼ੂ ਪਾਠਕ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਇਸ ਦੇ ਨਾਲ ਹੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਅਸ਼ਵਨੀ ਕੁਮਾਰ ਵੀ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਬੀਜ ਕੰਪਨੀਆਂ ਦੇ ਮਾਲਕ ਵੀ ਇਸ ਸੈਸ਼ਨ `ਚ ਮੌਜੂਦ ਸਨ।
ਸੈਸ਼ਨ ਦਾ ਉਦੇਸ਼:
● ਦੇਸ਼ ਦੇ ਆਰਥਿਕ ਵਿਕਾਸ `ਚ ਖੇਤੀਬਾੜੀ ਦੇ ਯੋਗਦਾਨ ਨੂੰ ਉਤਸ਼ਾਹਿਤ ਕਰਨਾ,
● ਕਿਸਾਨਾਂ ਦੀ ਆਮਦਨ `ਚ ਵਾਧਾ ਕਰਨਾ,
● ਸਪਲਾਈ ਚੇਨ ਨੂੰ ਮਜ਼ਬੂਤ ਕਰਨਾ ਤੇ
● ਖੇਤੀ ਨਿਰਯਾਤ ਨੂੰ ਉਤਸ਼ਾਹਿਤ ਕਰਨਾ ਸੀ।
● ਸੈਸ਼ਨ ਵਿਸ਼ੇਸ਼ ਤੌਰ 'ਤੇ ਦਾਲਾਂ ਤੇ ਤੇਲ ਬੀਜਾਂ ਚ ਸਵੈ-ਨਿਰਭਰਤਾ, ਸਮਾਰਟ ਤੇ ਟਿਕਾਊ ਉਤਪਾਦਨ, ਭੋਜਨ ਤੇ ਪੋਸ਼ਣ ਸੁਰੱਖਿਆ ਲਈ ਫਸਲੀ ਵਿਭਿੰਨਤਾ ਬਾਰੇ ਸੀ।
● ਇਸ ਤੋਂ ਇਲਾਵਾ, ਬੀਜ ਖੇਤਰ `ਚ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਵਿਸ਼ੇਸ਼ ਨੀਤੀਆਂ 'ਤੇ ਧਿਆਨ ਕੇਂਦ੍ਰਤ ਕੀਤਾ ਗਿਆ।
● ਨਿਰਵਿਘਨ ਬੀਜ ਪ੍ਰਬੰਧਨ ਲਈ ਗਲੋਬਲ ਫਾਈਟੋਸੈਨੇਟਰੀ (Global Phytosanitary) ਵਧੀਆ ਅਭਿਆਸਾਂ ਨੂੰ ਅਪਣਾਉਣ 'ਤੇ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ, ਪੰਜਾਬ-ਹਰਿਆਣਾ-ਜੰਮੂ-ਕਸ਼ਮੀਰ ਦੇ ਕਿਸਾਨ ਝੋਨਾ ਲੈ ਕੇ ਪਹੁੰਚੇ ਮੰਡੀ
ਫੈਡਰੇਸ਼ਨ ਆਫ ਸੀਡ ਇੰਡਸਟਰੀ ਆਫ ਇੰਡੀਆ:
ਐਫ.ਐਸ.ਆਈ.ਆਈ (FSII) ਆਰ ਐਂਡ ਡੀ ਅਧਾਰਤ ਪਲਾਂਟ ਵਿਗਿਆਨ ਉਦਯੋਗ ਦੀ ਇੱਕ ਐਸੋਸੀਏਸ਼ਨ ਹੈ। ਇਹ ਐਸੋਸੀਏਸ਼ਨ ਭਾਰਤ `ਚ ਭੋਜਨ, ਚਾਰੇ ਤੇ ਫਾਈਬਰ ਲਈ ਉੱਚ ਪ੍ਰਦਰਸ਼ਨ ਗੁਣਵੱਤਾ ਵਾਲੇ ਬੀਜ ਪੈਦਾ ਕਰਨ `ਚ ਰੁੱਝਿਆ ਹੋਇਆ ਹੈ। ਇਸਦਾ ਮੁੱਖ ਉਦੇਸ਼ ਚੰਗੀ ਗੁਣਵੱਤਾ ਵਾਲੇ ਬੀਜਾਂ ਨੂੰ ਖੇਤੀ `ਚ ਉਤਸ਼ਾਹਿਤ ਕਰਨਾ ਹੈ। ਐਫ.ਐਸ.ਆਈ.ਆਈ ਤੇ ਇਸਦੀਆਂ ਮੈਂਬਰ ਕੰਪਨੀਆਂ ਕਿਸਾਨਾਂ, ਬੀਜ ਕੰਪਨੀਆਂ, ਗ੍ਰਾਮੀਣ ਭਾਈਚਾਰਿਆਂ, ਰੈਗੂਲੇਟਰੀ ਅਥਾਰਟੀਆਂ, ਨੀਤੀ ਨਿਰਮਾਤਾਵਾਂ, ਸਰਕਾਰੀ ਅਧਿਕਾਰੀਆਂ, ਵਿਗਿਆਨਕ ਭਾਈਚਾਰੇ, ਉਤਪਾਦਕ ਸੰਸਥਾਵਾਂ, ਗੈਰ ਸਰਕਾਰੀ ਸੰਗਠਨਾਂ ਤੇ ਹੋਰ ਵਿਭਿੰਨ ਹਿੱਸੇਦਾਰਾਂ ਨਾਲ ਨੇੜਿਓਂ ਜੁੜਨ ਲਈ ਉਨ੍ਹਾਂ ਨਾਲ ਸਹਿਯੋਗ ਕਰਦੀਆਂ ਹਨ ਤਾਂ ਜੋ ਵਿਕਾਸ ਲਈ ਇੱਕ ਯੋਗ ਵਾਤਾਵਰਣ ਤਿਆਰ ਕੀਤਾ ਜਾ ਸਕੇ।
Summary in English: Why is it important to increase the contribution of agriculture for the economic development of the country?