Women Empowerment: ਜਿੰਨੀ ਤੇਜ਼ੀ ਨਾਲ ਦੇਸ਼ ਆਤਮ-ਨਿਰਭਰ ਹੋ ਰਿਹਾ ਹੈ, ਦੇਸ਼ ਦੀਆਂ ਔਰਤਾਂ ਵੀ ਆਤਮ-ਨਿਰਭਰਤਾ ਵੱਲ ਵਧ ਰਹੀਆਂ ਹਨ। ਇਸ ਲੜੀ 'ਚ ਹੁਣ ਪੰਜਾਬ ਨੇ ਵੀ ਆਪਣਾ ਨਾਲ ਸ਼ੁਮਾਰ ਕਰਵਾ ਲਿਆ ਹੈ। ਦਰਅਸਲ, ਪੰਜਾਬ ਦੀਆਂ ਔਰਤਾਂ ਦੇ ਸ਼ਿਲਾਘਯੋਗ ਪਹਿਲ ਕਰਕੇ ਵੱਡੀ ਕਾਮਯਾਬੀ ਹੱਥ ਲੱਗੀ ਹੈ। ਦੱਸ ਦੇਈਏ ਕਿ ਇਹ ਔਰਤਾਂ ਖੁਦ ਤੇਲ ਕੱਢ ਕੇ ਬਾਜ਼ਾਰ ਵਿੱਚ ਵੇਚਣ ਦਾ ਕੰਮ ਕਰ ਰਹੀਆਂ ਹਨ।
Punjab became Self-reliant: ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਭਾਰਤ ਸਰਕਾਰ ਸਮੇਂ-ਸਮੇਂ 'ਤੇ ਕਈ ਯੋਜਨਾਵਾਂ ਚਲਾਉਂਦੀ ਰਹਿੰਦੀ ਹੈ। ਇਸ ਸਿਲਸਿਲੇ ਵਿੱਚ ਕਈ ਸੰਸਥਾਵਾਂ ਔਰਤਾਂ ਲਈ ਕੰਮ ਵੀ ਕਰਦੀਆਂ ਹਨ। ਪੰਜਾਬ ਵਿੱਚ ਵੀ ਇੱਕ ਅਜਿਹੀ ਸੰਸਥਾ ਹੈ, ਜੋ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਮਦਦ ਕਰ ਰਹੀ ਹੈ। ਇਸ ਸੰਸਥਾ ਦਾ ਨਾਮ ਆਈਸੀਆਈਸੀਆਈ ਫਾਊਂਡੇਸ਼ਨ ਯੋਗਾ (ICICI Foundation Yoga) ਹੈ। ਇਸ ਤਹਿਤ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਹਿਮਟਾਣਾ ਦੀਆਂ ਔਰਤਾਂ ਇੱਕ ਨਿੱਜੀ ਕੰਪਨੀ ਦੀ ਵਿੱਤੀ ਸਹਾਇਤਾ ਨਾਲ ਤੇਲ ਕੱਢਣ ਵਾਲੀ ਮਸ਼ੀਨ ਲਗਾ ਕੇ ਸਰ੍ਹੋਂ, ਨਾਰੀਅਲ, ਬਦਾਮ ਦਾ ਤੇਲ ਵੇਚਣ ਦਾ ਕੰਮ ਕਰਦੀਆਂ ਹਨ। ਉਹ ਜਿਸ ਮਸ਼ੀਨ ਨਾਲ ਕੰਮ ਕਰਦੀ ਹੈ, ਉਸ ਨੂੰ ਕੋਲਡ ਵੁਡਨ ਪ੍ਰੈਸ (Cold Wooden Press) ਕਿਹਾ ਜਾਂਦਾ ਹੈ। ਪੂਰੇ ਪੰਜਾਬ ਵਿੱਚ ਅਜਿਹੀਆਂ 10 ਦੇ ਕਰੀਬ ਮਸ਼ੀਨਾਂ ਕੰਮ ਕਰਦੀਆਂ ਹਨ।
ਤੇਲ ਵੇਚਣ ਵਾਲੀਆਂ ਔਰਤਾਂ
ਇਹ ਫਾਊਂਡੇਸ਼ਨ ਜ਼ਿਆਦਾਤਰ ਕੰਮ ਉਨ੍ਹਾਂ ਔਰਤਾਂ ਲਈ ਕਰਦੀ ਹੈ, ਜੋ ਕੰਮ ਲੱਭਣ ਲਈ ਬਾਹਰ ਨਹੀਂ ਜਾ ਸਕਦੀਆਂ। ਇਹ ਫਾਊਂਡੇਸ਼ਨ ਔਰਤਾਂ ਦੇ ਇੱਕ ਸਮੂਹ ਨੂੰ ਤਿਆਰ ਕਰਦੀ ਹੈ ਅਤੇ ਫਿਰ ਉਨ੍ਹਾਂ ਨੂੰ 2 ਲੱਖ 50 ਹਜ਼ਾਰ ਰੁਪਏ, ਇੱਕ ਤੇਲ ਡਿਸਪੈਂਸਰ ਲਗਾ ਕੇ ਦਿੰਦੀ ਹੈ। ਜਿਸ ਦੀ ਮਦਦ ਨਾਲ ਇਹ ਔਰਤਾਂ ਸਰ੍ਹੋਂ, ਨਾਰੀਅਲ ਅਤੇ ਬਦਾਮ ਦਾ ਤੇਲ ਕੱਢ ਕੇ ਵੇਚਦੀਆਂ ਹਨ।
ਜਿਕਰਯੋਗ ਹੈ ਕਿ ਜੋ ਵੀ ਗਾਹਕ ਔਰਤਾਂ ਕੋਲ ਤੇਲ ਖਰੀਦਣ ਲਈ ਆਉਂਦਾ ਹੈ, ਉਹ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਮਸ਼ੀਨ ਤੋਂ ਤੇਲ ਕੱਢ ਕੇ ਉਨ੍ਹਾਂ ਨੂੰ ਤੇਲ ਦਿੰਦੀਆਂ ਹਨ। ਤਾਂ ਜੋ ਲੋਕਾਂ ਨੂੰ ਇਹ ਵੀ ਪਤਾ ਲੱਗ ਸਕੇ ਕਿ ਇਨ੍ਹਾਂ ਤੇਲਾਂ ਵਿੱਚ ਕਿਸੇ ਕਿਸਮ ਦਾ ਕੋਈ ਕੈਮੀਕਲ ਨਹੀਂ ਮਿਲਾਇਆ ਜਾਂਦਾ।
ਸਾਰੀਆਂ ਔਰਤਾਂ ਲਈ ਵੱਖਰਾ ਕੰਮ
ਪ੍ਰਾਪਤ ਜਾਣਕਾਰੀ ਅਨੁਸਾਰ ਔਰਤਾਂ ਵੱਲੋਂ ਤਿਆਰ ਕੀਤੇ ਜਾਣ ਵਾਲੇ ਤੇਲ ਵਿੱਚ ਸਰ੍ਹੋਂ ਦਾ ਤੇਲ ਸਭ ਤੋਂ ਵੱਧ ਵਿਕਦਾ ਹੈ। ਸਮੂਹ ਦੀਆਂ ਸਾਰੀਆਂ ਔਰਤਾਂ ਤੇਲ ਕੱਢਣ ਦਾ ਕੰਮ ਨਹੀਂ ਕਰਦੀਆਂ, ਜਦੋਂਕਿ ਉਹ ਵੱਖੋ-ਵੱਖਰੇ ਕੰਮ ਕਰਦਿਆਂ ਹਨ। ਜਿਵੇਂ ਕੁਝ ਔਰਤਾਂ ਤੇਲ ਕੱਢਦੀਆਂ ਹਨ, ਕੁਝ ਪੈਕਿੰਗ ਦਾ ਕੰਮ ਕਰਦੀਆਂ ਹਨ ਅਤੇ ਕੁਝ ਲੇਬਲਿੰਗ ਦਾ ਕੰਮ ਕਰਦੀਆਂ ਹਨ।
ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਤੇਲ ਬਾਜ਼ਾਰ ਦੇ ਤੇਲ ਨਾਲੋਂ ਜ਼ਿਆਦਾ ਮੁਲਾਇਮ ਅਤੇ ਸ਼ੁੱਧ ਹੁੰਦਾ ਹੈ। ਇਸ ਨੂੰ ਆਪਣੇ ਸਰੀਰ 'ਤੇ ਲਗਾਉਣ ਤੋਂ ਇਲਾਵਾ ਤੁਸੀਂ ਇਸ ਦੀ ਵਰਤੋਂ ਪਰਾਂਠੇ ਅਤੇ ਸਬਜ਼ੀਆਂ 'ਚ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ: Good News! ਰੱਖੜੀ 'ਤੇ ਮਿਲਣ ਵਾਲਾ ਹੈ ਵੱਡਾ ਤੋਹਫਾ, ਸਿਰਫ ਇੰਨੇ ਰੁਪਏ 'ਚ ਮਿਲੇਗਾ LPG ਸਿਲੰਡਰ
ਇੱਕ ਮਹੀਨੇ ਵਿੱਚ 50 ਤੋਂ 60 ਹਜ਼ਾਰ ਰੁਪਏ ਦੀ ਬਚਤ
ਇਸ ਫਾਊਂਡੇਸ਼ਨ ਨਾਲ ਜੁੜੀਆਂ ਪੰਜਾਬ ਦੀਆਂ ਔਰਤਾਂ ਅੱਜ ਦੇ ਸਮੇਂ ਵਿੱਚ ਹਜ਼ਾਰਾਂ ਰੁਪਏ ਕਮਾ ਰਹੀਆਂ ਹਨ। ਔਰਤਾਂ ਅਨੁਸਾਰ ਤੇਲ ਦੀ ਗੁਣਵੱਤਾ ਕਾਰਨ ਲੋਕ ਢਾਈ ਸੌ ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਤੇਲ ਚੁੱਕ ਰਹੇ ਹਨ। ਇਸ ਨਾਲ ਸਾਨੂੰ 70 ਰੁਪਏ ਤੱਕ ਦਾ ਸਿੱਧਾ ਫਾਇਦਾ ਮਿਲਦਾ ਹੈ। ਜੇਕਰ ਹਿਸਾਬ ਲਾਇਆ ਜਾਵੇ ਤਾਂ ਇੱਕ ਗਰੁੱਪ ਵਿੱਚ 5 ਔਰਤਾਂ ਕੰਮ ਕਰਦੀਆਂ ਹਨ, ਤਾਂ ਇਹ 50 ਤੋਂ 60 ਹਜ਼ਾਰ ਰੁਪਏ ਮਹੀਨਾ ਖਰਚਾ ਕੱਢ ਕੇ ਬਚਾਉਂਦੀਆਂ ਹਨ।
Summary in English: Women in Punjab became self-reliant, saving 50 to 60 thousand rupees every month