ਹਜ਼ਾਰੀਲਾਲ ਹਰਿਆਣਾ ਸੂਬੇ ਦੇ ਕਨੀਨਾ ਖੇਤਰ ਦੇ ਰਹਿਣ ਵਾਲੇ ਇੱਕ ਕਿਸਾਨ ਹਨ। ਜੋ ਆਪਣੀ ਸੂਝਵਾਨ ਬੁੱਧੀ ਨਾਲ ਲਗਾਤਾਰ ਘੀਏ ਦੀ ਖੇਤੀ (Bottle Gourd Farming) ਤੋਂ ਲੱਖਾਂ ਰੁਪਏ ਕਮਾ ਰਹੇ ਹਨ। ਜਿਆਦਾਤਰ ਲੋਕ ਸੋਚਦੇ ਹਨ, ਕਿ ਖੇਤੀ ਦੀ ਪੈਦਾਵਾਰ ਨੂੰ ਆਧੁਨਿਕ ਤਰੀਕੇ ਨਾਲ ਵਧਾਇਆ ਜਾ ਸਕਦਾ ਹੈ। ਪਰ ਹਜ਼ਾਰੀਲਾਲ ਕਿਸਾਨ ਨੇ ਆਪਣੀ ਸਫ਼ਲ ਕਿਸਾਨੀ ਦੀ ਪੇਸ਼ਕਾਰੀ ਨਾਲ ਲੋਕਾਂ ਦੀ ਇਸ ਸੋਚ ਨੂੰ ਬੱਦਲ ਦਿੱਤਾ ਹੈ।
ਘੀਏ ਦੀ ਕਾਸ਼ਤ ਦੀ ਸ਼ੁਰੂਆਤ:
ਹਜ਼ਾਰੀਲਾਲ ਕਿਸਾਨ ਨੇ ਘੀਏ ਦੀ ਕਾਸ਼ਤ (Bottle Gourd Farming) ਨੂੰ ਪੂਰੇ ਰਵਾਇਤੀ ਤਰੀਕੇ (traditional farming) ਨਾਲ ਮੁਕੰਮਲ ਕੀਤਾ ਹੈ। ਦੱਸ ਦੇਈਏ ਕਿ ਉਹ ਆਪਣੇ ਅੱਧੇ ਏਕੜ ਦੀ ਜ਼ਮੀਨ `ਤੇ ਘੀਏ ਦੀ ਖੇਤੀ ਕਰਦੇ ਹਨ। ਉਨ੍ਹਾਂ ਨੇ 15 ਹਜ਼ਾਰ ਦੇ ਨਿਵੇਸ਼ ਤੋ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਸੀ। ਸਭ ਤੋ ਪਹਿਲਾਂ ਉਹ ਆਪਣੇ ਖੇਤ `ਚ ਚੰਗੇ ਤਰੀਕੇ ਨਾਲ ਹੱਲ ਵਾਹੁੰਦੇ ਹਨ। ਜਿਸ ਨਾਲ ਮਿੱਟੀ ਦੀ ਉਪਰਲੀ ਪਰਤ ਨੂੰ ਮੋੜਿਆ ਜਾਂਦਾ ਹੈ ਅਤੇ ਮਿੱਟੀ ਦੇ ਪੌਸ਼ਟਿਕ ਤੱਤਾਂ ਨੂੰ ਉੱਪਰ ਲਿਆਉਣ ਵਿੱਚ ਹੱਲ ਦੀ ਵਰਤੋਂ ਕੀਤੀ ਜਾਂਦੀ ਹੈ।
ਘੀਏ ਦੀ ਕਾਸ਼ਤ (Bottle Gourd Cultivation)
ਜਿਵੇਂ ਕਿ ਹਜ਼ਾਰੀਲਾਲ ਜੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਖੇਤੀ ਵਿੱਚ ਵਾਧਾ ਕਰਨ ਲਈ ਕਿਸੇ ਬਾਹਰੀ ਰਸਾਇਣਕ ਖਾਦਾਂ ਦੀ ਵਰਤੋਂ ਨਹੀਂ ਕੀਤੀ ਸਗੋਂ ਗੋਬਰ ਦੀ ਖਾਦ (cow dung) ਨੂੰ ਵਧਾਵਾ ਦਿੱਤਾ ਹੈ। ਕਿਉਂਕਿ ਗੋਬਰ ਦੀ ਖਾਦ ਵਿੱਚ ਫਾਸਫੋਰਸ (phosphorus) and ਅਤੇ ਨਾਈਟ੍ਰੋਜਨ (nitrogen) ਵਰਗੇ ਵਧੇਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਾਡੀ ਕਾਸ਼ਤ ਦੀ ਸਮਰੱਥਾ ਨੂੰ ਬਣਾਏ ਰੱਖਣ ਲਈ ਬਹੁਤ ਜ਼ਰੂਰੀ ਹਨ।
ਇਹ ਵੀ ਪੜ੍ਹੋ : Soybean Success Story: ਜਿਲ੍ਹਾ ਹੁਸ਼ਿਆਰਪੁਰ ਵਿੱਚ ਫ਼ਸਲੀ ਵਿਭਿੰਨਤਾ ਨੂੰ ਵਧਾਉਣ ਲਈ ਕਿਸਾਨਾਂ ਦੀ ਪਹਿਲਕਦਮੀ!
ਇਸ ਤੋਂ ਬਾਅਦ, ਉਨ੍ਹਾਂ ਨੇ ਅਪ੍ਰੈਲ ਮਹੀਨੇ ਦੇ ਆਖ਼ਰੀ ਹਫ਼ਤੇ ਵਿੱਚ ਮੁੜ ਬਿਜਾਈ ਦਾ ਕੰਮ ਸ਼ੁਰੂ ਕੀਤਾ। ਜਿਸ ਵਿੱਚ ਹਜ਼ਾਰੀਲਾਲ ਜੀ ਨੇ ਬਾਗਬਾਨੀ ਵਿਭਾਗ ਦੀ ਮਦਦ ਲਈ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਆਪਣੇ ਖੇਤ `ਚ 300 ਗ੍ਰਾਮ ਬੀਜ ਦੀ ਵਰਤੋਂ ਕਰਦੇ ਹੋਏ 35 ਪੌਦੇ ਉਗਾਏ। ਇਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਭਾਰੀ ਮੁਨਾਫ਼ਾ ਹੋਇਆ।
ਘੀਏ ਦੀ ਕਾਸ਼ਤ ਲਈ ਸਿਖਲਾਈ ਵਿਧੀ (training method)
ਹਜ਼ਾਰੀਲਾਲ ਜੀ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਦੀ ਪੈਦਾਵਾਰ ਨੂੰ ਵੱਧਦਾ ਵੇਖ ਕੇ ਨੇੜਲੇ ਪਿੰਡਾਂ ਦੇ ਕਿਸਾਨ, ਉਨ੍ਹਾਂ ਕੋਲ ਘੀਏ ਦੀ ਖੇਤੀ ਦਾ ਸਹੀ ਤਰੀਕਾ ਸਿੱਖਣ ਆਉਂਦੇ ਹਨ। ਅਜੇ ਤੱਕ ਉਨ੍ਹਾਂ ਨੇ 150 ਤੋਂ ਵੱਧ ਕਿਸਾਨਾਂ ਨੂੰ ਘੀਏ ਦੀ ਖੇਤੀ (Bottle Gourd Farming) ਦੀ ਸਹੀ ਵਿਧੀ ਸਿਖਾ ਦਿੱਤੀ ਹੈ।
ਇਹ ਵੀ ਪੜ੍ਹੋ : Success Story: ਇਸ ਫਲ ਦੀ ਖੇਤੀ ਨੇ ਬਦਲੀ ਮਹਿਲਾ ਕਿਸਾਨ ਦੀ ਕਿਸਮਤ!
ਘੀਏ ਦੀ ਕਾਸ਼ਤ ਤੋਂ ਮੁਨਾਫ਼ਾ: ਉਨ੍ਹਾਂ ਦੇ ਖੇਤ 'ਚੋਂ ਹਰ ਰੋਜ ਲਗਭਗ 150 ਕਿਲੋਗ੍ਰਾਮ ਦੀ ਪੈਦਾਵਾਰ ਪ੍ਰਾਪਤ ਹੁੰਦੀ ਹੈ। ਜਿਸ ਦੀ ਮੰਡੀ ਵਿੱਚ ਕੀਮਤ ਕੁਲ 40 ਰੂਪਏ ਕਿਲੋਗ੍ਰਾਮ ਹੈ। ਇਸ ਤੋਂ ਹਿਸਾਬ ਲਾਇਆ ਜਾ ਸਕਦਾ ਹੈ ਕਿ ਹਜ਼ਾਰੀਲਾਲ ਜੀ ਨੂੰ ਰੋਜ਼ਾਨਾ 6000 ਦਾ ਮੁਨਾਫ਼ਾ ਹੁੰਦਾ ਹੈ।
Summary in English: Bottle Gourd cultivation clouded the life of the farmer, let's know how