Success Story: ਤੁਸੀਂ ਸਭ ਲੋਕ ਇਹ ਤਾਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਕਿ ਗਾਂ ਦੇ ਗੋਬਰ ਤੋਂ ਪਾਥੀਆਂ ਅਤੇ ਗੈਸ ਬਣਾਈ ਜਾਂਦੀ ਹੈ, ਪਰ ਕੀ ਤੁਸੀਂ ਕਦੇ ਗਾਂ ਦੇ ਗੋਹੇ ਤੋਂ ਗਹਿਣੇ ਬਣਦੇ ਸੁਣੇ ਹਨ। ਜੇਕਰ ਤੁਸੀਂ ਨਹੀਂ ਸੁਣਿਆ ਤਾਂ ਇਸ ਆਰਟੀਕਲ 'ਚ ਅਸੀਂ ਤੁਹਾਨੂੰ ਗਾਂ ਦੇ ਗੋਹੇ ਤੋਂ ਬਣੇ ਗਹਿਣਿਆਂ ਬਾਰੇ ਦੱਸਣ ਜਾ ਰਹੇ ਹਾਂ, ਆਓ ਜਾਣਦੇ ਹਾਂ।
Business Idea: ਭਾਰਤੀ ਪਰੰਪਰਾ ਵਿੱਚ ਗਾਂ ਨੂੰ ਬਹੁਤ ਪਵਿੱਤਰ ਅਤੇ ਸਤਿਕਾਰਯੋਗ ਮੰਨਿਆ ਜਾਂਦਾ ਹੈ, ਲੋਕ ਇਸ ਦੀ ਪੂਜਾ ਕਰਦੇ ਹਨ ਅਤੇ ਇਸਨੂੰ ਭਗਵਾਨ ਦੇ ਬਰਾਬਰ ਮੰਨਦੇ ਹਨ। ਗਾਂ ਦੇ ਦੁੱਧ ਤੋਂ ਬਹੁਤ ਸਾਰੇ ਉਤਪਾਦ ਬਣਾਏ ਜਾਂਦੇ ਹਨ ਜਿਵੇਂ ਕਿ- ਦਹੀਂ, ਘਿਓ, ਮੱਖਣ, ਪਨੀਰ ਆਦਿ ਅਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਇਨ੍ਹਾਂ ਦੀ ਵਰਤੋਂ ਕਈ ਤਰੀਕਿਆਂ ਨਾਲ ਕਰਦੇ ਹਾਂ, ਦੱਸ ਦੇਈਏ ਕਿ ਅਸੀਂ ਗਾਂ ਦੇ ਗੋਹੇ ਨੂੰ ਬਾਲਣ ਵਜੋਂ ਵੀ ਵਰਤਦੇ ਹਾਂ।
ਪਰ ਅੱਜ ਦੇ ਇਸ ਲੇਖ ਵਿੱਚ ਅਸੀਂ ਗਾਂ ਦੇ ਗੋਬਰ ਨਾਲ ਜੁੜੇ ਇਕ ਅਜਿਹੇ ਵਿਸ਼ੇ ਬਾਰੇ ਗੱਲ ਕਰਨ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਕੋਈ ਵੀ ਸੋਚਣ ਲਈ ਮਜ਼ਬੂਰ ਹੋ ਸਕਦਾ ਹੈ, ਉਹ ਹੈ ਗਾਂ ਦੇ ਗੋਹੇ ਤੋਂ ਬਣੇ ਗਹਿਣੇ। ਜੀ ਹਾਂ, ਤੁਸੀ ਠੀਕ ਪੜ੍ਹਿਆ, ਬਹੁਤ ਸਾਰੇ ਲੋਕ ਇਹ ਪਹਿਲੀ ਵਾਰ ਸੁਣ ਕੇ ਯਕੀਨ ਨਹੀਂ ਕਰ ਪਾਉਣਗੇ, ਪਰ ਇਹ ਬਿਲਕੁਲ ਸੱਚ ਹੈ।
Successful Woman: ਅਸਲ 'ਚ ਬਿਹਾਰ ਦੇ ਸਮਸਤੀਪੁਰ ਜ਼ਿਲੇ ਦੀ ਰਹਿਣ ਵਾਲੀ ਔਰਤ ਪ੍ਰੇਮਲਤਾ ਨੇ ਗਾਂ ਦੀ ਉਪਯੋਗਤਾ ਨੂੰ ਪ੍ਰੇਰਨਾ ਸਰੋਤ ਮੰਨਦੇ ਹੋਏ ਲੋਕਾਂ ਨੂੰ ਸੰਦੇਸ਼ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਡੇਅਰੀ ਉਤਪਾਦਾਂ ਤੋਂ ਲੈ ਕੇ ਗੋਬਰ ਤੱਕ ਗਾਂ ਦੇ ਦੁੱਧ ਦੀ ਉਪਯੋਗਤਾ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ। ਪ੍ਰੇਮਲਤਾ ਵੱਖ-ਵੱਖ ਸੂਬਿਆਂ ਅਤੇ ਛੋਟੇ-ਛੋਟੇ ਪਿੰਡਾਂ, ਕਸਬਿਆਂ ਵਿੱਚ ਜਾਂਦੀ ਹੈ ਅਤੇ ਲਗਭਗ 30 ਸਾਲਾਂ ਤੋਂ ਉੱਥੋਂ ਦੀਆਂ ਔਰਤਾਂ ਅਤੇ ਬੇਰੁਜ਼ਗਾਰ ਲੋਕਾਂ ਨੂੰ ਗੋਬਰ ਦੀ ਉਪਯੋਗਤਾ ਬਾਰੇ ਦੱਸਦੀ ਹੈ। ਗਾਂ ਦੇ ਗੋਹੇ ਦੀ ਵਰਤੋਂ ਕਰਕੇ ਉਹ ਗਹਿਣੇ ਬਣਾਉਂਦੇ ਹੋਏ ਦਿਖਾਉਂਦੀ ਹੈ ਅਤੇ ਲੋਕਾਂ ਨੂੰ ਸਵੈ-ਨਿਰਭਰ ਹੋਣ ਲਈ ਵੀ ਪ੍ਰੇਰਿਤ ਕਰਦੀ ਹੈ।
ਪ੍ਰੇਮਲਤਾ ਨੇ ਗਾਂ ਦੇ ਗੋਹੇ ਤੋਂ 2000 ਤੋਂ ਵੱਧ ਉਤਪਾਦ ਬਣਾਏ
ਪ੍ਰੇਮਲਤਾ ਹੁਣ ਤੱਕ ਗਾਂ ਦੇ ਗੋਹੇ ਤੋਂ 2000 ਤੋਂ ਵੱਧ ਉਤਪਾਦ ਤਿਆਰ ਕਰ ਚੁੱਕੀ ਹੈ, ਜੋ ਵਾਤਾਵਰਣ ਦੇ ਨਜ਼ਰੀਏ ਤੋਂ ਜੈਵਿਕ ਅਤੇ ਸਵੱਛ ਹਨ। ਜਿਸ ਵਿੱਚ ਗਹਿਣਿਆਂ ਤੋਂ ਲੈ ਕੇ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ, ਪੂਜਾ ਲਈ ਲੋੜੀਂਦੀਆਂ ਵਸਤੂਆਂ, ਧੂਪ, ਧੂਪ ਸਟਿੱਕ, ਘਰ ਨੂੰ ਸਜਾਉਣ ਲਈ ਮੂਰਤੀਆਂ, ਗੋਬਰ ਦੀਆਂ ਇੱਟਾਂ, ਚੱਪਲਾਂ, ਘੜੀਆਂ, ਖਿਡੌਣੇ, ਮੁੰਦਰਾ, ਹਾਰ, ਹੱਥ ਦੀਆਂ ਚੂੜੀਆਂ ਤੋਂ ਲੈ ਕੇ ਬਹੁਤ ਸਾਰੀਆਂ ਵਸਤੂਆਂ ਸ਼ਾਮਿਲ ਹਨ।
ਇਹ ਵੀ ਪੜ੍ਹੋ : Double Income: ਖੇਤੀ 'ਚ ਦੁੱਗਣਾ ਮੁਨਾਫਾ ਕਮਾਉਣ ਦਾ ਵਧੀਆ ਤਰੀਕਾ! ਜਾਣੋ ਕਿਸਾਨ ਦਾ Smart Work!
ਪ੍ਰੇਮਲਤਾ ਦੁਆਰਾ ਗਹਿਣੇ ਬਣਾਉਣ ਦੀ ਇਹ ਕਲਾ ਬਹੁਤ ਲਾਜਵਾਬ ਹੈ, ਉਸਨੇ ਇਸ ਰਾਹੀਂ ਨਾ ਸਿਰਫ ਆਪਣੇ ਆਪ ਨੂੰ ਆਤਮ ਨਿਰਭਰ ਬਣਾਇਆ ਹੈ, ਸਗੋਂ ਬਿਹਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਬਿਹਾਰ ਦੀਆਂ ਔਰਤਾਂ ਨੂੰ ਵੀ ਆਤਮ ਨਿਰਭਰ ਬਣਨ ਲਈ ਪ੍ਰੇਰਿਤ ਕੀਤਾ ਹੈ।
Summary in English: Cow Dung: Women are becoming self-reliant with cow dung! Know how?