Success Story: ਜੇਕਰ ਮੰਨ ਵਿੱਚ ਕੁਝ ਕਰ ਦਿਖਾਉਣ ਦੀ ਚਾਹ ਹੋਵੇ ਤਾਂ ਕੋਈ ਵੀ ਰਾਹ ਮੁਸ਼ਕਲ ਨਹੀਂ ਹੁੰਦੀ, ਫਿਰ ਭਾਵੇਂ ਉਹ ਨੌਕਰੀ ਹੋਵੇ ਜਾਂ ਖੇਤੀ। ਮੌਜੂਦਾ ਸਮੇਂ ਵਿੱਚ ਬਹੁਤ ਸਾਰੇ ਸਫਲ ਕਿਸਾਨ ਅਜਿਹੇ ਹਨ ਜੋ ਆਧੁਨਿਕ ਤਰੀਕੇ ਨਾਲ ਖੇਤੀ ਵਿੱਚ ਮਿਸਾਲ ਕਾਇਮ ਕਰਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਰਹੇ ਹਨ। ਇਨ੍ਹਾਂ ਸਫਲ ਕਿਸਾਨਾਂ ਵਿੱਚ ਰਮਨ ਸਲਾਰੀਆ ਦਾ ਨਾਂ ਵੀ ਸ਼ਾਮਲ ਹੈ, ਜੋ ਕਿ ਪਠਾਨਕੋਟ ਦੇ ਪਿੰਡ ਜੰਗਲਾ ਦਾ ਰਹਿਣ ਵਾਲਾ ਹੈ। ਰਮਨ ਸਲਾਰੀਆ ਕਈ ਸਾਲਾਂ ਤੋਂ ਡਰੈਗਨ ਫਰੂਟ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਕਮਾ ਰਿਹਾ ਹੈ।
ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਆਪਣੇ ਪਿੰਡ ਪਰਤ ਆਏ
ਅਗਾਂਹਵਧੂ ਸੋਚ ਰੱਖਣ ਵਾਲਾ ਰਮਨ ਸਲਾਰੀਆ ਪਿੰਡ ਜੰਗਲ ਜ਼ਿਲ੍ਹਾ ਪਠਾਨਕੋਟ ਦਾ ਵਸਨੀਕ ਹੈ। ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸਨੇ ਆਪਣੇ ਪਿੰਡ ਵਿੱਚ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ। ਇਸ ਲਈ ਉਸਨੇ ਕ੍ਰਿਸ਼ੀ ਵਿਗਿਆਨ ਕੇਂਦਰ, ਪਠਾਨਕੋਟ ਦੇ ਮਾਹਿਰਾਂ ਤੋਂ ਤਕਨੀਕੀ ਸਲਾਹ ਲਈ ਅਤੇ ਫਲਾਂ ਦੀ ਤਿਆਰੀ ਲਈ ਵੱਖ-ਵੱਖ ਸਿਫ਼ਾਰਸ਼ਾਂ ਜਿਵੇਂ ਕਿ ਬੂਟੇ ਅਤੇ ਪੌਦੇ, ਸਿੰਚਾਈ ਅਤੇ ਖਾਦਾਂ ਦੀ ਵਰਤੋਂ, ਫਲਾਂ ਦੀ ਕਟਾਈ ਆਦਿ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ 2019 ਵਿੱਚ ਬੜੇ ਹੌਂਸਲੇ ਨਾਲ ਤੂਪਕਾ ਸਿੰਚਾਈ ਤਕਨੀਕ ਦੇ ਅਧੀਨ ਡਰੈਗਨ ਫਰੂਟ ਦੀਆਂ 2 ਕਿਸਮਾਂ ਦੀ ਕਾਸ਼ਤ ਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ : Success Story: ਫੁੱਲਾਂ ਵਾਂਗ ਖਿੜ੍ਹਿਆ Patiala ਦੇ ਕਿਸਾਨ Gurpreet Singh Shergill ਦਾ ਨਾਮ
ਡ੍ਰੈਗਨ ਫਾਰਮਿੰਗ ਦਾ ਆਈਡੀਆ ਮਨ ਵਿੱਚ ਕਿਵੇਂ ਆਇਆ?
ਰਮਨ ਸਲਾਰੀਆ ਨੋਇਡਾ ਵਿੱਚ ਇੱਕ ਕੰਪਨੀ ਵਿੱਚ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ, ਉਦੋਂ ਉਸਨੇ ਆਪਣੀ ਨੌਕਰੀ ਛੱਡ ਕੇ ਖੇਤੀ ਕਰਨ ਬਾਰੇ ਸੋਚਿਆ। ਇਸ ਤੋਂ ਬਾਅਦ ਉਸਨੇ ਡਰੈਗਨ ਫਰੂਟ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਰਮਨ ਨੇ ਸਿਰਫ 6 ਲੱਖ ਰੁਪਏ ਨਾਲ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਅਤੇ ਮੌਜੂਦਾ ਸਮੇਂ 'ਚ ਉਹ 1 ਏਕੜ ਜ਼ਮੀਨ 'ਤੇ ਡਰੈਗਨ ਫਰੂਟ ਦੀ ਖੇਤੀ ਕਰਕੇ ਹਰ ਸਾਲ 8-10 ਲੱਖ ਰੁਪਏ ਕਮਾ ਰਿਹਾ ਹੈ।
ਉਸ ਨੇ 1.5 ਏਕੜ ਰਕਬੇ ਵਿੱਚ 2800 ਬੂਟੇ ਲਾਏ ਅਤੇ ਤਕਰੀਬਨ 17 ਕੁਇੰਟਲ ਪੈਦਾਵਾਰ ਹਾਸਿਲ ਕੀਤੀ। ਇਸ ਤੋਂ ਬਾਅਦ ਉਸਨੇ ਇਹ ਮਹਿਸੂਸ ਕਿਤਾ ਕਿ ਡਰੈਗਨ ਫਰੂਟ ਵਿੱਚ ਅੰਤਰ ਫ਼ਸਲਾਂ ਦੀ ਕਾਸ਼ਤ ਨਾਲ ਜਿਆਦਾ ਆਮਦਨ ਹੋ ਸਕਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University), ਲੁਧਿਆਣਾ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਰਮਨ ਨੇ ਡਰੈਗਨ ਫਰੂਟ ਵਿੱਚ ਅੰਤਰ ਫ਼ਸਲੀ ਪ੍ਰਣਾਲੀ ਰਾਹੀਂ ਗੇਂਦੇ (ਕਿਸਮ ਜਾਫਰੀ) ਦੀ ਕਾਸ਼ਤ ਕੀਤੀ, ਜਿਸ ਵਿੱਚ ਉਸ ਨੂੰ 2.5 ਲੱਖ ਰੁਪਏ ਪ੍ਰਤੀ ਏਕੜ ਤੱਕ ਦੀ ਆਮਦਨ ਹੋਈ।
ਇਹ ਵੀ ਪੜ੍ਹੋ : Kiwi Cultivation ਨੇ ਖੋਲ੍ਹੇ ਸਫ਼ਲਤਾ ਦੇ ਰਾਹ, ਕਿਸਾਨ ਬੰਜਰ ਜ਼ਮੀਨ ਤੋਂ ਕਮਾ ਰਿਹੈ ਲੱਖਾਂ ਰੁਪਏ
ਲਗਾਤਾਰ ਆਮਦਨ ਲਈ ਰਮਨ ਨੇ 2 ਏਕੜ ਜ਼ਮੀਨ ਵਿੱਚ ਸਟਰਾਬੈਰੀ ਦੀਆਂ ਵੱਖ-ਵੱਖ ਕਿਸਮਾਂ (ਵਿੰਟਰ ਡਾਨ, ਕੈਮਰੋਸਾ) ਦੀ ਕਾਸ਼ਤ ਵੀ ਸ਼ੁਰੂ ਕਰ ਦਿੱਤੀ। ਵੱਧ ਝਾੜ ਅਤੇ ਗੁਣਵੱਤਾ ਵਾਲਾ ਫਲ ਪ੍ਰਾਪਤ ਕਰਨ ਲਈ ਉਸਨੇ ਕੇ.ਵੀ.ਕੇ ਤੋਂ ਤੁਪਕਾ ਸਿੰਚਾਈ ਅਤੇ ਫਰਟੀਗੇਸ਼ਨ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤਰ੍ਹਾਂ ਉਸਨੇ 4-5 ਮਹੀਨਿਆਂ ਵਿੱਚ ਇੱਕ ਛੋਟੀ ਮਿਆਦ ਦੀ ਫ਼ਸਲ ਤੋਂ ਲੱਗਭੱਗ 5 ਲੱਖ ਰੁਪਏ ਦੀ ਕਮਾਈ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਰਮਨ ਖੁਦ ਫਲਾਂ ਦੀ ਮਾਰਕੀਟਿੰਗ ਕਰਦਾ ਹੈ ਅਤੇ ਗਾਹਕਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਤਾਜ਼ੇ ਅਤੇ ਏ ਗ੍ਰੇਡ ਫਲ ਮੁਹੱਈਆ ਕਰਾਉਂਦਾ ਹੈ। ਇਸ ਸਮੇਂ ਉਹ ਡਰੈਗਨ ਫਰੂਟ ਦੀ ਖੇਤੀ ਤੋਂ 16 ਲੱਖ ਰੁਪਏ ਦੀ ਸਾਲਾਨਾ ਆਮਦਨ ਕਮਾ ਰਿਹਾ ਹੈ। ਉਸਨੇ ਸੁਰੰਗ ਤਕਨੀਕ ਨਾਲ ਤਰਬੂਜ ਅਤੇ ਖਰਬੂਜੇ ਦੀ ਖੇਤੀ ਵੀ ਸ਼ੁਰੂ ਕਰ ਦਿੱਤੀ ਹੈ। ਇਹ ਤਕਨੀਕ ਪੌਦਿਆਂ ਦੇ ਆਲੇ ਦੁਆਲੇ ਦਾ ਤਾਪਮਾਨ ਵਧਾਉਂਦੀ ਹੈ ਜਿਸ ਨਾਲ ਪੌਦੇ ਦੇ ਵਿਕਾਸ ਵਿੱਚ ਮਦਦ ਮਿਲਦੀ ਹੈ ਅਤੇ ਵਾਢੀ ਲਗਭਗ ਇੱਕ ਮਹੀਨਾ ਪਹਿਲਾਂ ਹੁੰਦੀ ਹੈ ਅਤੇ ਖੁੱਲੇ ਖੇਤ ਨਾਲੋਂ ਵਧੀਆ ਗੁਣਵੱਤਾ ਦੀ ਹੁੰਦੀ ਹੈ।
ਇਹ ਵੀ ਪੜ੍ਹੋ : ਬਾਜਰੇ ਨੇ ਬਦਲੀ ਅਗਾਂਹਵਧੂ ਕਿਸਾਨ ਪੰਨੂ ਦੀ ਕਿਸਮਤ, ਨੇੜਲੇ ਪਿੰਡਾਂ ਦੇ ਕਿਸਾਨਾਂ ਵਿੱਚ ਵਧਿਆ ਬਾਜਰੇ ਦਾ ਰੁਝਾਨ
ਮੌਜੂਦਾ ਸਮੇਂ ਵਿੱਚ ਰਮਨ ਸਲਾਰੀਆ ਲਾਹੇਵੰਦ ਖੇਤੀ ਤੋਂ ਇਲਾਵਾ ਤੁਪਕਾ ਸਿੰਚਾਈ, ਸੋਲਰ ਵਾਟਰ ਪੰਪਿੰਗ ਤਕਨੀਕਾਂ ਆਦਿ ਨੂੰ ਅਪਣਾ ਕੇ ਵਾਤਾਵਰਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਉਹ ਕੇਵੀਕੇ, ਪਠਾਨਕੋਟ ਨਾਲ ਵੀ ਲਗਾਤਾਰ ਸੰਪਰਕ ਵਿੱਚ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਮਾਰਚ ਮਹੀਨੇ `ਚ ਬਠਿੰਡਾ ਵਿਖੇ ਹੋਏ ਕਿਸਾਨ ਮੇਲੇ `ਚ ਉਸ ਨੂੰ ਪੰਜਾਬ ਪੱਧਰ `ਤੇ ਅਗਾਂਵਧੂ ਕਿਸਾਨ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਜ਼ਿਲੇ ਦੇ ਕਿਸਾਨਾਂ ਅਤੇ ਨੌਜਵਾਨਾਂ ਲਈ ਉਹ ਇੱਕ ਮਿਸਾਲ ਬਣ ਕੇ ਉਭਰਿਆ ਹੈ।
ਮਨੂ ਤਿਆਗੀ ਅਤੇ ਨਰਿੰਦਰ ਦੀਪ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਪਠਾਨਕੋਟ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Earn millions from Dragon Fruit Farming, know Raman Salaria's success story