ਸਖਤ ਮਿਹਨਤ ਅਤੇ ਲਗਨ ਇਨਸਾਨ ਨੂੰ ਉਸਦੇ ਸੁਪਨੇ ਤਕ ਪਹੁੰਚਾ ਦਿੰਦਾ ਹੈ ਵਿਅਕਤੀ ਆਪਣੀ ਮਿਹਨਤ ਦੁਆਰਾ ਹੀ ਆਪਣੀਆਂ ਉਚਾਈਆਂ ਨੂੰ ਹਾਸਿਲ ਕਰ ਲੈਂਦਾ ਹੈ. ਸਖਤ ਮਿਹਨਤ ਦੇ ਬਲ ਤੇ ਹੀ ਕਿ ਵਿਅਕਤੀ ਆਪਣੇ ਜੀਵਨ ਵਿੱਚ ਸਫਲਤਾ ਪਾਉਂਦਾ ਹੈ. ਸਖਤ ਮਿਹਨਤ ਤੋਂ ਬਿਨਾਂ ਤੁਸੀਂ ਕਦੇ ਵੀ ਸਫਲਤਾ ਅਤੇ ਖੁਸ਼ੀ ਪ੍ਰਾਪਤ ਨਹੀਂ ਕਰ ਸਕਦੇ।
ਅੱਜ, ਇਸੀ ਸਖਤ ਮਿਹਨਤ ਅਤੇ ਸਫਲਤਾ ਦੇ ਬਲ ਤੇ, ਜਾਗ੍ਰਿਤੀ (Jagrati) ਨੇ ਇੱਕ ਮਿਸਾਲ ਕਾਇਮ ਕੀਤੀ ਹੈ. ਆਓ ਸੁਣਦੇ ਹਾਂ ਜਾਗ੍ਰਿਤੀ ਦੀ ਸਫਲਤਾ ਦੀ ਕਹਾਣੀ ਉਹਨਾਂ ਦੇ ਸ਼ਬਦਾਂ ਵਿੱਚ ਹੀ..
ਤੁਹਾਨੂੰ ਦੱਸ ਦੇਈਏ ਕਿ ਮੱਧ ਪ੍ਰਦੇਸ਼ ਰਾਜ ਦੇ ਭੋਪਾਲ ਦੀ ਜਾਗ੍ਰਿਤੀ ਅਵਸਥੀ( Jagriti Awasthi ), ਜੋ ਆਪਣੀ ਮਿਹਨਤ ਅਤੇ ਲਗਨ ਨਾਲ ਯੂਪੀਐਸਸੀ (UPSC) ਪ੍ਰੀਖਿਆ ਵਿੱਚ ਦੂਜਾ ਦਰਜਾ ਪ੍ਰਾਪਤ ਕਰਕੇ ਸਫਲ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜਾਗ੍ਰਿਤੀ ਨੇ ਮਹਾਰਿਸ਼ੀ ਵਿਦਿਆ ਮੰਦਰ (Maharishi Vidya Mandir) ਰਤਨਪੁਰ ਭੋਪਾਲ ਤੋਂ ਆਪਣੀ ਸ਼ੁਰੂਆਤੀ ਸਿੱਖਿਆ ਪੂਰੀ ਕੀਤੀ ਹੈ। ਜਾਗ੍ਰਿਤੀ ਨੂੰ ਪੜ੍ਹਾਈ ਵਿੱਚ ਬਹੁਤ ਦਿਲਚਸਪੀ ਸੀ, ਜਿਸ ਕਾਰਨ ਉਸਨੇ ਆਪਣੀ ਪੜ੍ਹਾਈ ਬਰਕਰਾਰ ਰੱਖੀ ਅਤੇ ਇਸ ਤੋਂ ਬਾਅਦ ਉਸਨੇ ਆਪਣੀ ਅੱਗੇ ਦੀ ਪੜ੍ਹਾਈ ਇੰਜੀਨੀਅਰਿੰਗ ਮੌਲਾਨ ਆਜ਼ਾਦ ਰਾਸ਼ਟਰੀ ਪ੍ਰਧੋਗਿਕੀ ਸੰਸਥਾਨ ਤੋਂ ਕੀਤੀ ਹੈ। ਜਿਸ ਤੋਂ ਬਾਅਦ ਜਾਗ੍ਰਿਤੀ ਨੇ ਸਾਲ 2017 ਤੋਂ 2019 ਦੇ ਵਿੱਚ ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ ਭੋਪਾਲ ਵਿੱਚ ਨੌਕਰੀ ਕੀਤੀ।
ਇਸ ਦੌਰਾਨ ਉਸਨੇ ਯੂਪੀਐਸਸੀ (UPSC) ਦੀ ਪ੍ਰੀਖਿਆ ਦਿੱਤੀ ਸੀ ਪਰ ਆਪਣੀ ਪਹਿਲੀ ਕੋਸ਼ਿਸ਼ ਵਿੱਚ ਜਾਗ੍ਰਿਤੀ ਅਸਫਲ ਰਹੀ ਸੀ। ਪਰ ਜਾਗ੍ਰਿਤੀ ਦੇ ਅੰਦਰ IAS ਬਣ ਕੇ ਸਮਾਜ ਸੇਵਾ ਕਰਨ ਦਾ ਸੁਪਨਾ ਸੀ, ਜਿਸ ਪ੍ਰਤੀ ਉਸਦੇ ਅੰਦਰ ਬਹੁਤ ਜਨੂੰਨ ਸੀ, ਇਸ ਲਈ ਉਸਨੇ ਆਪਣੀ ਨੌਕਰੀ ਛੱਡ ਕੇ ਦਿਨ ਰਾਤ ਸਖਤ ਮਿਹਨਤ ਕੀਤੀ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਦੁਬਾਰਾ ਯੂਪੀਐਸਸੀ UPSC ਦੀ ਪ੍ਰੀਖਿਆ ਦਿੱਤੀ, ਜਿਸ ਵਿੱਚ ਉਸਨੇ ਪੂਰੇ ਭਾਰਤ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।
ਜਾਗ੍ਰਿਤੀ ਦਾ ਕੀ ਕਹਿਣਾ ਹੈ? (What is Jagrati to say)
ਦੱਸ ਦੇਈਏ ਕਿ ਜਾਗ੍ਰਿਤੀ ਦਾ ਕਹਿਣਾ ਹੈ ਕਿ ਉਹ ਇੱਕ ਸਧਾਰਨ ਪਰਿਵਾਰ ਤੋਂ ਹੈ, ਜਦੋਂ ਉਹ ਆਪਣੀ ਨੌਕਰੀ ਕਰ ਰਹੀ ਸੀ, ਉਸ ਸਮੇ ਉਸਦੇ ਕੋਲ ਬਹੁਤ ਸਾਰੇ ਮਜ਼ਦੂਰ ਵਰਗ ਦੇ ਲੋਕ ਆਉਂਦੇ ਸਨ ਅਤੇ ਆਪਣੀਆਂ ਸਮੱਸਿਆਵਾਂ ਉਨ੍ਹਾਂ ਨੂੰ ਸੁਣਾਉਂਦੇ ਸਨ, ਜਿਸ ਨੂੰ ਸੁਣ ਕੇ ਜਾਗ੍ਰਿਤੀ ਦੇ ਮਨ ਵਿੱਚ ਆਉਂਦਾ ਸੀ ਕਿ ਮੈਂ ਵੀ ਇੱਕ ਦਿਨ ਇਨ੍ਹਾਂ ਮਜ਼ਦੂਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਹੱਲ ਕੱਢ ਸਕਾ ਜਿਸ ਕਾਰਨ ਜਾਗ੍ਰਿਤੀ ਨੇ ਆਪਣੇ ਟੀਚੇ 'ਤੇ ਧਿਆਨ ਕੇਂਦਰਤ ਕੀਤਾ ਅਤੇ ਆਈਏਐਸ ਬਣਨ ਦੇ ਆਪਣੇ ਸੁਪਨੇ ਨੂੰ ਸਾਕਾਰ ਕੀਤਾ।
ਜਾਗ੍ਰਿਤੀ ਦੇ ਮਾਪਿਆਂ ਨੇ ਵੀ ਉਸਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਉਸਦਾ ਬਹੁਤ ਸਾਥ ਦਿੱਤਾ। ਤਾ ਆਓ ਜਾਣਦੇ ਹਾਂ ਅੱਗੇ ਦੀ ਕਿ ਜਾਗ੍ਰਿਤੀ ਦੇ ਸਫਲਤਾ ਦੇ ਉਹ ਬੁਨਿਆਦੀ ਮੰਤਰ।
ਜਾਗ੍ਰਿਤੀ ਦਾ ਕਹਿਣਾ ਹੈ ਕਿ ਜੇ ਤੁਸੀਂ ਆਪਣੇ ਜੀਵਨ ਵਿੱਚ ਟੀਚਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਸਬਤੋ ਪਹਿਲਾਂ ਆਪਣੇ ਟੀਚੇ ਤੇ ਧਿਆਨ ਕੇਂਦਰਤ ਕਰਨਾ ਹੋਵੇਗਾ , ਇਸਦੇ ਨਾਲ ਹੀ ਤੁਹਾਨੂੰ ਸਖਤ ਮਿਹਨਤ ਕਰਨੀ ਹੋਵੇਗੀ ਅਤੇ ਸਭ ਤੋਂ ਵੱਡੀ ਗੱਲ ਕਿ ਤੁਸੀਂ ਆਪਣੇ ਜ਼ਿੰਦਗੀ ਵਿੱਚ ਕਿੰਨੇ ਵੀ ਅਸਫਲ ਕਿਉਂ ਨਾ ਹੋਵੋ, ਪਰ ਆਪਣੀਆਂ ਅਸਫਲਤਾਵਾਂ ਤੋਂ ਹਾਰਨਾ ਨਾ ਮਨ ਵਿੱਚ ਜੇ ਕੁਛ ਕਰਨ ਦਾ ਹੌਸਲਾ ਬਣਾ ਲਿਆ ਤਾ ਉਸਨੂੰ ਜਰੂਰੁ ਹਾਸਿਲ ਕਰਨਾ।
ਇਹ ਵੀ ਪੜ੍ਹੋ : ਕਿਸਾਨ ਦੀ ਧੀ ਹਿਮਾਨੀ ਦੀ UPSC ਵਿੱਚ ਸਫਲਤਾ ਦੀ ਕਹਾਣੀ
Summary in English: Jagriti Awasthi set an example by getting second position in upsc