ਲੁਧਿਆਣਾ ਦੀ ਰਹਿਣ ਵਾਲੀ ਕਮਲਪ੍ਰੀਤ ਕੌਰ ਉਵੇਂ ਤਾ ਇਕ ਸਧਾਰਣ ਸ਼ਖਸੀਅਤ ਔਰਤ ਹੈ ਪਰ ਉਨ੍ਹਾਂ ਦੇਕਾਰਨਾਮੇ ਪੂਰੇ ਪਿੰਡ ਵਿੱਚ ਫੈਲ਼ੇ ਹੋਏ ਹਨ | ਠੋਸ ਇਰਾਦੇ ਰੱਖਣ ਵਾਲੀ ਔਰਤ ਹੋਣ ਦੇ ਨਾਤੇ ਉਹ ਹੋਰ ਔਰਤਾਂ ਲਈ ਪ੍ਰੇਰਣਾ ਦੇ ਸਰੋਤ ਬਣ ਕੇ ਉੱਭਰੇ ਹਨ | ਪਿਛਲੇ 3 ਸਾਲਾਂ ਤੋਂ ਉਹ ਕ੍ਰਿਸ਼ੀ ਨਾਲ ਜੁੜੇ ਹੋਏ ਹਨ |ਅਤੇ ਡੇਅਰੀ ਸੈਕਟਰ ਵਿੱਚ ਆਪਣੇ ਹੁਨਰ ਨੂੰ ਦਿਖਾ ਰਹੇ ਹਨ | ਕਾਰੋਬਾਰੀ ਔਰਤਾਂ ਦੇ ਲਈ ਉਨ੍ਹਾਂ ਨਾਲੋਂ ਵਧੀਆ ਉਦਾਹਰਣ ਕੋਈ ਨਹੀਂ ਹੋ ਸਕਦੀ | ਕਮਲਪ੍ਰੀਤ ਕੌਰ ਨੇ ਮਹਿਲਾ ਸਸ਼ਕਤੀਕਰਨ ਦੇ ਕੋਰਸ ਬਾਰੇ ਸੁਣਿਆ ਸੀ | ਇਸ ਤੋਂ ਬਾਅਦ ਉਹ ਉਤਸੁਕ ਹੋਏ ਕਿ ਕਿਉਂ ਨਹੀਂ ਕੋਰਸ ਵੱਲ ਦੇਖਿਆ ਜਾਵੇ | ਕੋਰਸ ਕਰਨ ਤੋਂ ਬਾਅਦ,ਉਹਨਾਂ ਨੇ ਸਿਰਫ ਇਕ ਗਾਂ ਦੇ ਨਾਲ ਦੁੱਧ ਵੇਚਣ ਦਾ ਕੰਮ ਸ਼ੁਰੂ ਕੀਤਾ। ਹੌਲੀ ਹੌਲੀ ਉਹਨਾਂ ਨੂੰ ਵਧੀਆ ਆਮਦਨੀ ਹੋਣ ਲਗ ਪਈ, ਤਾ ਉਹਨਾਂ ਨੇ ਗਾਵਾਂ ਦੀ ਗਿਣਤੀ ਵਧਾ ਦਿੱਤੀ |
ਅੱਜ ਉਹਨਾਂ ਦੇ ਕੋਲ 41 ਗਾਵਾਂ ਅਤੇ 20 ਵੱਛੇ ਹਨ |ਜਿਨ੍ਹਾਂ ਕੋਲੋਂ ਰੋਜ਼ਾਨਾ 4 ਕੁਇੰਟਲ ਦੁੱਧ ਪ੍ਰਾਪਤ ਹੁੰਦਾ ਹੈ | ਅਤੇ ਉਹ ਦੁੱਧ ਵੇਚ ਕੇ 3 ਲੱਖ ਰੁਪਏ ਪ੍ਰਤੀ ਮਹੀਨਾ ਪ੍ਰਾਪਤ ਕਰਦੇ ਹਨ |ਕਮਲਪ੍ਰੀਤ ਨੇ ਦੱਸਿਆ ਕਿ 3 ਸਾਲ ਪਹਿਲਾਂ ਇਸ ਕੰਮ ਨੂੰ ਸ਼ੁਰੂ ਕਰਨ ਲਈ 25 ਲੱਖ ਰੁਪਏ ਦਾ ਖਰਚਾ ਆਇਆ ਜਿਸ ਵਿਚੋਂ 18 ਲੱਖ ਰੁਪਏ ਦਾ ਕਰਜ਼ਾ ਲੈਣਾ ਪਿਆ ਅਤੇ ਬਾਕੀ ਰਕਮ ਦਾ ਪ੍ਰਬੰਧ ਕੀਤਾ ਗਿਆ | ਪਰ ਅੱਜ ਚੰਗੀ ਆਮਦਨੀ ਪ੍ਰਾਪਤ ਕਰਨ ਤੇ ਉਹ ਮਾਣ ਮਹਿਸੂਸ ਕਰਦੇ ਹਨ ,ਕਿ ਉਸ ਸਮੇਂ ਲਿਆ ਗਿਆ ਫੈਸਲਾ ਸਹੀ ਸੀ। ਅੱਜ ਮੇਰੇ ਨਾਲ ਪਿੰਡ ਦੀਆਂ ਬਹੁਤ ਸਾਰੀਆਂ ਕੁੜੀਆਂ ਇਸ ਕੰਮ ਵਿੱਚ ਮੇਰਾ ਸਮਰਥਨ ਕਰਦੀਆਂ ਹਨ ਅਤੇ ਮੈਂ ਉਹਨਾਂ ਨੂੰ ਸਿਖਲਾਈ ਵੀ ਦਿੰਦੀ ਹਾਂ |
Summary in English: Kamalpreet Kaur is an ideal for women