ਬੇਬੀ ਕੌਰਨ ਦੇ ਕਿੰਗ ਵਜੋਂ ਜਾਣੇ ਜਾਂਦੇ ਕਿਸਾਨ ਕੰਵਲ ਪਾਲ ਸਿੰਘ ਚੌਹਾਨ ਹੋਰਾਂ ਲਈ ਮਿਸਾਲ ਬਣੇ ਹੋਏ ਹਨ। ਕੰਵਲ ਦੀ ਕਾਮਯਾਬੀ ਸਦਕਾ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਐਵਾਰਡ ਨਾਲ ਵੀ ਨਵਾਜ਼ਿਆ ਗਿਆ ਹੈ।
Baby Corn King: ਅੱਜ-ਕੱਲ੍ਹ ਕਿਸਾਨ ਰਵਾਇਤੀ ਫ਼ਸਲੀ ਚੱਕਰ 'ਚੋਂ ਨਿਕਲ ਕੇ ਨਵੀਆਂ ਫ਼ਸਲਾਂ ਦੀ ਕਾਸ਼ਤ ਕਰ ਰਹੇ ਹਨ। ਇਹੀ ਕਾਰਨ ਹੈ ਕਿ ਕਿਸਾਨਾਂ ਨੂੰ ਆਪਣੀ ਮਿਹਨਤ ਦੇ ਚੰਗੇ ਨਤੀਜੇ ਵੀ ਮਿਲ ਰਹੇ ਹਨ। ਅਜਿਹੀ ਹੀ ਕਹਾਣੀ ਹੈ ਕੰਵਲ ਪਾਲ ਸਿੰਘ ਚੌਹਾਨ ਦੀ, ਜਿਨ੍ਹਾਂ ਨੇ ਆਪਣੇ ਕਿੱਤੇ ਵਿੱਚ ਪ੍ਰਸਿੱਧੀ ਖੱਟੀ ਅਤੇ ਬੇਬੀ ਕੌਰਨ ਦੇ ਬਾਦਸ਼ਾਹ ਵਜੋਂ ਆਪਣਾ ਨਾਮ ਕਮਾਇਆ। ਆਓ ਜਾਣਦੇ ਹਾਂ ਕੰਵਲ ਦੀ ਕਾਮਯਾਬੀ ਦੀ ਕਹਾਣੀ ਬਾਰੇ ਵਿਸਥਾਰ ਨਾਲ...
ਭਾਰਤ ਵਿੱਚ ਜਲਵਾਯੂ ਤਬਦੀਲੀ ਕਾਰਨ ਰਵਾਇਤੀ ਫਸਲਾਂ ਘਾਟੇ ਦਾ ਸੌਦਾ ਬਣੀਆਂ ਹੋਈਆਂ ਹਨ, ਜਿਸਦੇ ਚਲਦਿਆਂ ਬਹੁਤ ਸਾਰੇ ਕਿਸਾਨ ਕਰਜ਼ੇ ਦੇ ਬੋਝ ਹੇਠਾਂ ਦੱਬੇ ਹੋਏ ਹਨ। ਇਹੀ ਕਾਰਨ ਹੈ ਕਿ ਕਿਸਾਨ ਰਵਾਇਤੀ ਫ਼ਸਲਾਂ ਛੱਡ ਕੇ ਨਵੀਆਂ ਫ਼ਸਲਾਂ ਵੱਲ ਮੁੜ ਰਹੇ ਹਨ। ਕਿਸਾਨ ਕੰਵਲ ਪਾਲ ਸਿੰਘ ਚੌਹਾਨ ਵੀ ਇਨ੍ਹਾਂ ਕਿਸਾਨਾਂ ਤੋਂ ਵੱਖ ਨਹੀਂ ਹਨ। ਕਿਸਾਨ ਕੰਵਲ ਪਾਲ ਨੇ ਸਭ ਤੋਂ ਪਹਿਲਾਂ ਬੇਬੀ ਕੌਰਨ ਦੀ ਕਾਸ਼ਤ ਨੂੰ ਅਪਣਾਇਆ, ਫਿਰ ਲੰਮੇ ਸੰਘਰਸ਼ ਤੋਂ ਬਾਅਦ ਬੇਬੀ ਕੌਰਨ ਦੇ ਬਾਦਸ਼ਾਹ ਦਾ ਖਿਤਾਬ ਹਾਸਲ ਕੀਤਾ।
ਜੇਕਰ ਕੰਵਲ ਦੇ ਪੂਰੇ ਸੰਘਰਸ਼ 'ਤੇ ਝਾਤ ਮਾਰੀਏ ਤਾਂ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਅਤਰਨਾ ਦੇ ਵਸਨੀਕ ਕੰਵਲ ਸਿੰਘ ਚੌਹਾਨ ਸ਼ੁਰੂ ਤੋਂ ਝੋਨੇ ਦੀ ਖੇਤੀ ਕਰਦੇ ਸਨ। ਫ਼ਸਲ ਤੋਂ ਭਾਰੀ ਘਾਟਾ ਮਿਲਣ ਕਾਰਨ ਉਣ ਕਰਜ਼ੇ ਦੇ ਭਾਰੀ ਬੋਝ ਹੇਠਾਂ ਦੱਬ ਗਏ। ਜਿਸ ਤੋਂ ਬਾਅਦ ਕੰਵਲ ਨੇ ਸਮੱਸਿਆ ਦਾ ਹੱਲ ਲੱਭਣ ਲਈ ਬੇਬੀ ਕੋਰਨ ਦੀ ਖੇਤੀ ਸ਼ੁਰੂ ਕੀਤੀ ਅਤੇ ਦੇਖਦਿਆਂ ਦੀ ਦੇਖਦਿਆਂ ਉਨ੍ਹਾਂ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ।
ਇਹ ਵੀ ਪੜ੍ਹੋ : ਕਿਸਾਨ ਦੀ ਮਿਹਨਤ ਲਿਆਈ ਰੰਗ! ਭਾਰਤ ਵਿੱਚ ਵਿਦੇਸ਼ੀ ਖੇਤੀ ਦੇ ਤਰਜ 'ਤੇ ਮਿਲੀ ਸਫਲਤਾ!
ਜਦੋਂ ਕੰਵਲ ਸਿੰਘ ਚੌਹਾਨ ਨੂੰ ਆਪਣੇ ਖੇਤਾਂ ਵਿੱਚੋਂ ਬੇਬੀ ਕੋਰਨ ਦੀ ਪਹਿਲੀ ਪੈਦਾਵਾਰ ਮਿਲੀ ਤਾਂ ਉਨ੍ਹਾਂ ਨੇ ਦਿੱਲੀ ਦੀ ਵੱਡੇ ਬਾਜ਼ਾਰਾਂ ਤੋਂ ਲੈ ਕੇ 5 ਸਟਾਰ ਹੋਟਲਾਂ ਵਿੱਚ ਬੇਬੀ ਕੌਰਨ ਵੇਚਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਉਨ੍ਹਾਂ ਨੂੰ ਕਾਫੀ ਸਫਲਤਾ ਮਿਲੀ। ਇੱਕ ਸਮਾਂ ਅਜਿਹਾ ਆਇਆ ਜਦੋਂ ਲੋਕਾਂ 'ਚ ਬੇਬੀ ਕੌਰਨ ਦਾ ਰੁਝਾਨ ਘੱਟ ਗਿਆ। ਅਜਿਹੇ ਸਮੇਂ ਵਿੱਚ, ਉਨ੍ਹਾਂ ਨੇ ਆਪਣਾ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕੀਤਾ ਅਤੇ ਸਵੀਟ ਕੋਰਨ ਦੇ ਨਾਲ-ਨਾਲ ਮਸ਼ਰੂਮ, ਟਮਾਟਰ ਅਤੇ ਮੱਕੀ ਤੋਂ ਕਈ ਤਰ੍ਹਾਂ ਦੇ ਭੋਜਨ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ। ਅੱਜ ਵੀ ਕੰਵਲ ਸਿੰਘ ਚੌਹਾਨ ਇਸ ਦੀ ਕਾਸ਼ਤ ਦੇ ਨਾਲ-ਨਾਲ ਬੇਬੀ ਕੋਰਨ ਦੀ ਪ੍ਰੋਸੈਸਿੰਗ ਕਰ ਰਹੇ ਹਨ।
ਸਫਲ ਕਿਸਾਨ ਕੰਵਲ ਸਿੰਘ ਨੇ ਆਪਣੀ ਖੇਤੀ ਦੇ ਨਾਲ-ਨਾਲ ਪ੍ਰੋਸੈਸਿੰਗ ਦੇ ਧੰਦੇ ਰਾਹੀਂ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਕੰਮ ਵੀ ਕੀਤਾ। ਕੰਵਲ ਸਿੰਘ ਚੌਹਾਨ ਨੂੰ ਜਦੋਂ ਬੇਬੀ ਕੌਰਨ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਹੋਣ ਲੱਗਾ ਤਾਂ ਉਨ੍ਹਾਂ ਦੀ ਕਾਮਯਾਬੀ ਨੂੰ ਦੇਖਦਿਆਂ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਵੀ ਉਨ੍ਹਾਂ ਨਾਲ ਜੁੜਨ ਦਾ ਫੈਸਲਾ ਕੀਤਾ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਮੇਂ 400 ਤੋਂ ਵੱਧ ਮਜ਼ਦੂਰ ਉਨ੍ਹਾਂ ਨਾਲ ਕੰਮ ਕਰ ਰਹੇ ਹਨ, ਜੋ ਖੇਤਾਂ ਅਤੇ ਪ੍ਰੋਸੈਸਿੰਗ ਯੂਨਿਟਾਂ ਵਿੱਚ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਅਗਾਂਹਵਧੂ ਕਿਸਾਨ ਬਣਿਆ ਕੁਦਰਤੀ ਸੋਮਿਆਂ ਦਾ ਰਾਖਾ, ਕਿਸਾਨਾਂ ਨੂੰ ਦਿੰਦਾ ਹੈ ਖਾਦਾਂ-ਰਸਾਇਣਾਂ ਤੋਂ ਪਰਹੇਜ਼ ਦਾ ਸੰਦੇਸ਼
ਇਨ੍ਹਾਂ ਸੰਘਰਸ਼ਾਂ ਨਾਲ ਕੰਵਲ ਸਿੰਘ ਚੌਹਾਨ ਨੇ ਸਫਲ ਕਿਸਾਨ, ਬੇਬੀਕੋਰਨ ਦੇ ਪਿਤਾ ਅਤੇ ਬੇਬੀਕੋਰਨ ਦੇ ਬਾਦਸ਼ਾਹ ਦਾ ਖਿਤਾਬ ਹਾਸਲ ਕੀਤਾ ਹੈ। ਇੰਨਾ ਹੀ ਨਹੀਂ ਕੰਵਲ ਸਿੰਘ ਨੂੰ ਬੇਬੀ ਕੋਰਨ ਦੀ ਕਾਸ਼ਤ ਅਤੇ ਇਸ ਨਾਲ ਸਬੰਧਤ ਕਾਢਾਂ ਲਈ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਕੰਵਲ ਸਿੰਘ ਚੌਹਾਨ ਦੇ ਪ੍ਰੋਸੈਸਿੰਗ ਯੂਨਿਟ ਤੋਂ ਬਣੇ ਬੇਬੀ ਕੌਰਨ ਉਤਪਾਦ ਦੇਸ਼-ਵਿਦੇਸ਼ ਵਿੱਚ ਨਿਰਯਾਤ ਕੀਤੇ ਜਾ ਰਹੇ ਹਨ। ਉਨ੍ਹਾਂ ਦੇ ਪ੍ਰੋਸੈਸਿੰਗ ਯੂਨਿਟ ਵਿੱਚ ਬਣੇ ਉਤਪਾਦ ਜਿਵੇਂ ਟਮਾਟਰ ਅਤੇ ਸਟ੍ਰਾਬੇਰੀ ਪਿਊਰੀ, ਬੇਬੀ ਕੌਰਨ, ਮਸ਼ਰੂਮ ਬਟਨ, ਸਵੀਟ ਕੌਰਨ ਅਤੇ ਮਸ਼ਰੂਮ ਦੇ ਟੁਕੜੇ ਇੰਗਲੈਂਡ ਅਤੇ ਅਮਰੀਕਾ ਨੂੰ ਨਿਰਯਾਤ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਅੱਗੇ ਆਉਣਾ ਚਾਹੀਦਾ ਹੈ। ਨੌਜਵਾਨਾਂ ਨੂੰ ਖੇਤੀਬਾੜੀ ਤੋਂ ਇਲਾਵਾ ਇਸ ਦੇ ਵਪਾਰੀਕਰਨ ਲਈ ਪ੍ਰੋਸੈਸਿੰਗ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Kanwal Pal Singh Chauhan became the king of baby corn, know the success story of Kanwal