ਮਧੂ ਮੱਖੀ ਪਾਲਣ ਹਰ ਕਿਸੇ ਦੀ ਵੱਸ ਦੀ ਗੱਲ ਨਹੀਂ ਹੈ। ਇਸ ਧੰਦੇ ਨੂੰ ਕਰਨ ਲਈ ਤਜ਼ਰਬੇ ਤੋਂ ਇਲਾਵਾ ਬਾਗਬਾਨੀ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸੇ ਉਦੇਸ਼ ਨਾਲ ਹਰਿਆਣਾ ਦੇ ਕਿਸਾਨ ਕੁਲਬੀਰ ਸਿੰਘ ਨੇ ਮਧੂ ਮੱਖੀ ਪਾਲਣ ਦੇ ਨਾਲ-ਨਾਲ ਬਾਗਬਾਨੀ ਵਿੱਚ ਵੀ ਮੁਹਾਰਤ ਹਾਸਲ ਕਰਨ ਦਾ ਫੈਸਲਾ ਕੀਤਾ ਅਤੇ ਉਹ ਇਸ ਵਿੱਚ ਕਾਮਯਾਬ ਵੀ ਹੋਏ।
ਸਫਲ ਕਿਸਾਨ ਦੀ ਵਿਅਕਤੀਗਤ ਜਾਣਕਾਰੀ:
ਕੁਲਬੀਰ ਸਿੰਘ ਕੁਰੂਕਸ਼ੇਤਰ ਜ਼ਿਲ੍ਹੇ `ਚ ਰਹਿਣ ਵਾਲੇ ਇੱਕ ਸਫਲ ਕਿਸਾਨ ਹਨ ਜੋ ਮਧੂ ਮੱਖੀ ਪਾਲਣ ਦੇ ਨਾਲ ਬਾਗਬਾਨੀ ਫ਼ਸਲਾਂ ਉਗਾ ਕੇ ਚੰਗਾ ਮੁਨਾਫ਼ਾ ਕਮਾ ਰਹੇ ਹਨ। ਉਹ ਇੱਕ ਸੀਮਾਂਤ ਕਿਸਾਨ ਹਨ ਤੇ ਪਿਛਲੇ 5-6 ਸਾਲਾਂ ਤੋਂ ਆਪਣੀ ਖੇਤੀ ਨੂੰ ਲਾਹੇਵੰਦ ਬਣਾਉਣ ਦੇ ਤਰੀਕਿਆਂ ਦੀ ਭਾਲ `ਚ ਰੁਝੇ ਸਨ। ਉਹ 25 ਸਾਲਾਂ ਤੋਂ ਖੇਤੀ ਨਾਲ ਜੁੜੇ ਹੋਏ ਹਨ ਤੇ ਖੇਤੀ ਹੀ ਉਨ੍ਹਾਂ ਦਾ ਪਰਿਵਾਰਕ ਕਾਰੋਬਾਰ ਹੈ। ਕੁਲਬੀਰ ਸਿੰਘ ਨੂੰ ਖੇਤੀਬਾੜੀ ਖੇਤਰ `ਚ ਆਪਣਾ ਉਤਸ਼ਾਹ ਤੇ ਲਗਨ ਦਿਖਾਉਣ ਲਈ ਇੱਕ ਪੁਰਸਕਾਰ ਵੀ ਮਿਲਿਆ ਹੈ।
ਕੁਲਬੀਰ ਸਿੰਘ ਦੀਆਂ ਬਾਗਬਾਨੀ ਫਸਲਾਂ ਦਾ ਵੇਰਵਾ:
ਉਹ ਆਪਣੇ ਢਾਈ ਏਕੜ ਦੇ ਖੇਤ `ਚ ਫਸਲੀ ਪੈਟਰਨ ਰਾਹੀਂ ਬਾਗਬਾਨੀ ਫਸਲਾਂ ਉਗਾ ਰਹੇ ਹਨ। ਕੁਲਬੀਰ ਸਿੰਘ ਆਪਣੇ ਖੇਤਾਂ `ਚ ਭਾਰਤੀ ਆਲੂ, ਲੌਕੀ, ਕਰੇਲਾ, ਗੋਭੀ, ਬੈਂਗਣ, ਧਨੀਆ, ਖੀਰਾ ਉਗਾਉਂਦੇ ਹਨ। ਇਸ ਸਮੇਂ ਉਨ੍ਹਾਂ ਨੇ ਕਰੇਲਾ, ਲੌਕੀ ਤੇ ਬੈਂਗਣ ਬੀਜੇ ਹਨ ਤੇ ਉਨ੍ਹਾਂ ਨੂੰ ਕੱਟਣ ਤੋਂ ਬਾਅਦ ਉਨ੍ਹਾਂ ਨੇ ਖੀਰਾ, ਗੋਭੀ ਅਤੇ ਧਨੀਆ ਉਗਾਉਣ ਦੀ ਯੋਜਨਾ ਬਣਾਈ ਹੈ।
ਮਧੂ ਮੱਖੀ ਪਾਲਣ ਦੀ ਸ਼ੁਰੂਆਤ:
ਕੁਲਬੀਰ ਸਿੰਘ ਨੇ 23 ਸਾਲ ਪਹਿਲਾਂ ਮਧੂ ਮੱਖੀ ਪਾਲਣ ਤੋਂ ਖੇਤੀ `ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਨ੍ਹਾਂ ਦੇ 2 ਏਕੜ ਦੇ ਬਾਗਬਾਨੀ ਫਾਰਮ ਦੇ ਨਾਲ ਹੀ ਮੱਖੀਆਂ ਪਾਲਣ ਦਾ ਫਾਰਮ ਹੈ। ਇਸ ਫਾਰਮ ਦੇ ਸ਼ਹਿਦ ਰਾਹੀਂ ਉਹ ਆਪਣੀ ਸਾਈਡ ਆਮਦਨ ਕੱਢਦੇ ਹਨ। ਉਹ ਹੁਣ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਪਨੀਰ, ਘਿਓ ਆਦਿ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਆਮਦਨ ਵਿੱਚ ਹੋਰ ਵਾਧਾ ਹੋ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਪੇਰੋਸ਼ਾਹ ਪਿੰਡ ਨੇ ਕੀਤੀ ਮਿਸਾਲ ਕਾਇਮ, ਕੂੜੇ ਤੋਂ ਤਿਆਰ ਕੀਤੀ ਜੈਵਿਕ ਖਾਦ
ਕੁਲਬੀਰ ਸਿੰਘ ਦੀ ਖੇਤੀ ਸਬੰਧੀ ਸਲਾਹ
-ਉਨ੍ਹਾਂ ਦਾ ਕਹਿਣਾ ਹੈ ਕਿ ਮਧੂ-ਮੱਖੀਆਂ ਆਪਣੇ ਸ਼ਹਿਦ ਲਈ ਵੱਖ-ਵੱਖ ਤਰ੍ਹਾਂ ਦੇ ਪਰਾਗ ਪ੍ਰਾਪਤ ਕਰਦੀਆਂ ਹਨ ਜੋ ਫ਼ਸਲਾਂ ਤੇ ਵਾਤਾਵਰਨ ਦੋਵਾਂ ਲਈ ਬਹੁਤ ਜ਼ਰੂਰੀ ਹਨ।
-ਇਸ ਤੋਂ ਇਲਾਵਾ ਸਿੰਘ ਨੇ ਕਿਹਾ ਕਿ ਕਣਕ, ਝੋਨਾ ਤੇ ਮੱਕੀ ਵਰਗੀਆਂ ਫ਼ਸਲਾਂ ਦੀ ਕਟਾਈ ਸਾਲ ਵਿੱਚ ਇੱਕ ਵਾਰ ਹੁੰਦੀ ਹੈ ਤੇ ਸਾਰੇ ਕਿਸਾਨ ਇੱਕੋ ਸਮੇਂ ਇਨ੍ਹਾਂ ਨੂੰ ਮੰਡੀ ਵਿੱਚ ਲੈ ਕੇ ਆਉਂਦੇ ਹਨ, ਜਿਸ ਕਾਰਨ ਭਾਅ ਘੱਟ ਮਿਲਦਾ ਹੈ। ਅਜਿਹੇ 'ਚ ਉਨ੍ਹਾਂ ਦਾ ਮੰਨਣਾ ਹੈ ਕਿ ਭਾਵੇਂ ਕਿਸਾਨ ਕੋਲ 2 ਏਕੜ ਜ਼ਮੀਨ ਹੋਵੇ ਪਰ ਬਾਗਬਾਨੀ ਫਸਲਾਂ ਤੋਂ ਹੀ ਚੰਗਾ ਗੁਜ਼ਾਰਾ ਕੀਤਾ ਜਾ ਸਕਦਾ ਹੈ।
-ਉਨ੍ਹਾਂ ਦੇ ਮੁਤਾਬਿਕ ਬਜ਼ਾਰ `ਚ ਧਨੀਆ 200 ਰੁਪਏ ਪ੍ਰਤੀ ਕਿਲੋ ਵਿੱਕ ਸਕਦਾ ਹੈ ਪਰ ਤੁਹਾਨੂੰ ਆਪਣੀ ਫਸਲ ਉਗਾਉਣ ਲਈ ਮੌਸਮ ਦੀ ਯੋਜਨਾ ਬਣਾਉਣ ਦੀ ਲੋੜ ਹੈ।
ਕਿਸਾਨਾਂ ਦੀਆਂ ਸਮੱਸਿਆਵਾਂ ਕੀਤੀਆਂ ਹੱਲ
-ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਿਸਾਨ ਭਾਈਚਾਰਿਆਂ ਅਤੇ ਖੇਤੀ ਅਰਥ ਸ਼ਾਸਤਰ ਨੂੰ ਸਮੇਂ ਦੇ ਨਾਲ ਬਦਲਣ ਦੀ ਲੋੜ ਹੈ।
-ਉਨ੍ਹਾਂ ਦੇ ਅਨੁਸਾਰ ਲੋਕਾਂ ਨੂੰ ਇੱਕ ਪੇਂਡੂ ਆਰਥਿਕਤਾ ਬਣਾਉਣ ਦੀ ਲੋੜ ਹੈ ਜਿਸ ਵਿੱਚ ਸਿੱਖਿਆ, ਡੇਅਰੀ ਅਤੇ ਬਾਗਬਾਨੀ ਦੀਆਂ ਫ਼ਸਲਾਂ ਆਉਂਦੀਆਂ ਹਨ।
-ਨਾਲ ਹੀ ਕਿਸਾਨਾਂ ਤੋਂ ਵਿਚੋਲਿਆਂ ਵੱਲ ਜਾਣ ਵਾਲਾ ਪੈਸਾ ਕਿਸਾਨਾਂ ਕੋਲ ਜਾਣਾ ਚਾਹੀਦਾ ਹੈ ਤੇ ਲੋਕਾਂ ਨੂੰ ਇਨ੍ਹਾਂ ਕਰੋੜਾਂ ਰੁਪਏ ਦੇ ਵਹਾਅ ਨੂੰ ਰੋਕਣ ਦੀ ਜ਼ਰੂਰਤ ਹੈ।
-ਸਿੰਘ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ ਇਕੱਲੀਆਂ ਫਸਲਾਂ 'ਤੇ ਧਿਆਨ ਦੇਣ ਦੀ ਬਜਾਏ ਕਈ ਫਸਲਾਂ 'ਤੇ ਧਿਆਨ ਦੇਣਾ ਚਾਹੀਦਾ ਹੈ।
-ਮੁੱਖ ਫਸਲਾਂ 'ਤੇ ਨਿਰਭਰ ਕਰਨ ਦੀ ਬਜਾਏ, ਖੇਤੀ ਦੀ ਅੰਤਰ-ਫਸਲੀ ਵਿਧੀ ਕਰਨੀ ਚਾਹੀਦੀ ਹੈ।
-ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਵਿੱਚ ਸਿੰਚਾਈ ਲਈ ਪਾਣੀ ਵਾਲੀਆਂ ਨਦੀਆਂ ਹਨ ਅਤੇ ਇੱਥੋਂ ਦੀ ਮਿੱਟੀ ਭਾਰਤ ਦੇ ਕਈ ਖੇਤਰਾਂ ਦੇ ਮੁਕਾਬਲੇ ਕਾਫ਼ੀ ਉਪਜਾਊ ਹੈ।
-ਇਸ ਤੋਂ ਇਲਾਵਾ, ਉਨ੍ਹਾਂ ਨੇ ਸੁਝਾਅ ਦਿੱਤਾ ਕਿ ਫਾਰਮ 'ਤੇ ਆਪਣੀ ਰਸੋਈ ਲਈ ਭੋਜਨ ਉਗਾਉਣਾ ਸਭ ਤੋਂ ਵਧੀਆ ਹੈ।
-ਉਨ੍ਹਾਂ ਕਿਹਾ ਕਿ ਇਹ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਵਿਸ਼ੇਸ਼ ਤੌਰ 'ਤੇ ਲਾਹੇਵੰਦ ਹੋਵੇਗਾ ਤੇ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਆਸਾਨੀ ਨਾਲ ਪੇਟ ਪਾਲ ਸਕਣਗੇ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: New technique of getting rich through farming, learn about this farmer's unique method!