Ideal Village: ਪੰਜਾਬ ਦਾ ਪੇਰੋਸ਼ਾਹ ਪਿੰਡ ਹੁਣ ਕਿਸੀ ਪਛਾਣ ਦਾ ਮੁਹਤਾਜ ਨਹੀਂ ਹੈ। ਜੀ ਹਾਂ, ਅੱਜ-ਕੱਲ੍ਹ ਇਹ ਪਿੰਡ ਆਪਣੇ ਵਿਲੱਖਣ ਕਿੱਤੇ ਵੱਜੋਂ ਹਰ ਕਿਸੀ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਦਰਅਸਲ, ਪਿੰਡ ਵਾਸੀਆਂ ਦੀ ਮਿਹਨਤ ਸਦਕਾ ਨਾ ਸਿਰਫ ਸੂਬੇ 'ਚ ਸਗੋਂ ਦੇਸ਼ 'ਚ ਵੀ ਇਸ ਪਿੰਡ ਦਾ ਨਾਮ ਰੋਸ਼ਨ ਹੋਇਆ ਹੈ। ਇਨ੍ਹਾਂ ਹੀ ਨਹੀਂ ਜਿਸ ਕਿੱਤੇ ਮਗਰੋਂ ਪਿੰਡ ਦੇ ਭਾਗ ਖੁੱਲ੍ਹੇ ਹਨ, ਉਸ ਨਾਲ ਪਿੰਡ ਵਾਸੀਆਂ ਨੂੰ ਵਧੀਆ ਕਮਾਈ ਵੀ ਹੋ ਰਹੀ ਹੈ। ਆਓ ਜਾਣਦੇ ਹਾਂ ਪਿੰਡ ਪੇਰੋਸ਼ਾਹ ਦੇ ਇਸ ਖਾਸ ਪੇਸ਼ੇ ਦੀ ਸਫਲਤਾ ਦੀ ਕਹਾਣੀ...
Success Story: ਅਕਸਰ ਚੰਗੀ ਕਮਾਈ ਦੇ ਚੱਕਰਾਂ 'ਚ ਅੱਸੀ ਵਿਦੇਸ਼ਾਂ ਵੱਲ ਭੱਜਦੇ ਹਾਂ। ਜਿਸਦੇ ਚਲਦਿਆਂ ਨਾ ਸਿਰਫ ਅੱਸੀ ਆਪਣੇ ਪਰਿਵਾਰਾਂ ਤੋਂ ਦੂਰ ਹੋ ਜਾਂਦੇ ਹਾਂ, ਸਗੋਂ ਕਈ ਵਾਰ ਆਪਣੀ ਪਛਾਣ ਬਣਾਉਣ 'ਚ ਵੀ ਕਾਮਯਾਬ ਨਹੀਂ ਹੋ ਪਾਂਦੇ। ਜੀ ਹਾਂ, ਅਜਿਹੀ ਸਥਿਤੀ ਦਾ ਆਮ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਪਰ ਕਿ ਅੱਸੀ ਆਪਣੇ ਮੁਲਕ, ਆਪਣੇ ਸੂਬੇ, ਆਪਣੇ ਪਿੰਡ, ਆਪਣੇ ਘਰੇ ਰਹਿ ਕੇ ਇਹ ਕਾਮਯਾਬੀ ਹਾਸਿਲ ਨਹੀਂ ਕਰ ਸਕਦੇ?
ਇਨ੍ਹਾਂ ਸਵਾਲਾਂ ਦਾ ਜਵਾਬ ਹੈ ਹਾਂ, ਬਿਲਕੁਲ ਪੇਰੋਸ਼ਾਹ ਪਿੰਡ ਵਾਂਗ। ਜੀ ਹਾਂ, ਜਿਸ ਪਿੰਡ ਦੀ ਕਹਾਣੀ ਅੱਜ ਅੱਸੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਉਸ ਦੇ ਵਿਲੱਖਣ ਕਿੱਤੇ ਨੇ ਅੱਜ ਉਸ ਦੀ ਪੂਰੇ ਸੂਬੇ 'ਚ ਵੱਖਰੀ ਪਛਾਣ ਬਣਾ ਦਿੱਤੀ ਹੈ। ਇਨ੍ਹਾਂ ਹੀ ਨਹੀਂ ਜਿਸ ਕਿੱਤੇ ਤੋਂ ਇਸ ਪਿੰਡ ਨੇ ਨਾਮਣਾ ਖੱਟਿਆ ਹੈ, ਉਹ ਹੁਣ ਪਿੰਡ ਵਾਸੀਆਂ ਦੀ ਰੋਜ਼ੀ-ਰੋਟੀ ਦਾ ਵਸੀਲਾ ਵੀ ਬਣਿਆ ਹੋਇਆ ਹੈ। ਦਰਅਸਲ, ਪੰਜਾਬ ਦੇ ਹੋਰਨਾਂ ਪਿੰਡਾਂ ਲਈ ਮਿਸਾਲ ਕਾਇਮ ਕਰਦਿਆਂ ਬਟਾਲਾ ਨੇੜਲੇ ਪਿੰਡ ਪੇਰੋਸ਼ਾਹ (ਬਲਾਕ ਸ੍ਰੀ ਹਰਗੋਬਿੰਦਪੁਰ) ਨੇ ਕੂੜੇ ਤੋਂ ਜੈਵਿਕ ਖਾਦ ਬਣਾਈ ਹੈ, ਜੋ ਨੇੜਲੇ ਪਿੰਡਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਤੋਂ ਇਲਾਵਾ ਪਿੰਡ ਨੇ ਖੁੱਲ੍ਹੇ ਵਿੱਚ ਪਖਾਨੇ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਹੈ।
ਪਿੰਡ ਦੀ ਸਰਪੰਚ ਦਾ ਪੱਖ
ਪਿੰਡ ਦੀ ਸਰਪੰਚ ਹਰਜਿੰਦਰ ਕੌਰ ਕਾਹਲੋਂ ਨੇ ਦੱਸਿਆ ਕਿ 1130 ਵਿਅਕਤੀਆਂ ਦੀ ਆਬਾਦੀ ਵਾਲਾ ਪਿੰਡ ਸ਼ਾਹ ਸਾਫ-ਸਫਾਈ ਪੱਖੋਂ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਹੁਣ ਪਿੰਡ 'ਚ ਠੋਸ ਅਤੇ ਤਰਲ ਰਹਿੰਦ-ਖੂੰਹਦ ਦਾ ਪ੍ਰਬੰਧਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋਂ ਠੌਸ ਰਹਿੰਦ-ਖੂੰਹਦ ਪ੍ਰਬੰਧਨ ਪਲਾਂਟ ਵਿੱਚ ਪਿਛਲੇ ਇੱਕ ਸਾਲ ਦੌਰਾਨ ਘਰੇਲੂ ਬਾਇਓਡੀਗ੍ਰੇਡੇਬਲ ਰਹਿੰਦ-ਖੂੰਹਦ ਤੋਂ ਤਿਆਰ ਕੀਤੀ 1660 ਕਿਲੋ ਖਾਦ 12,425 ਰੁਪਏ ਵਿੱਚ ਵੇਚੀ ਗਈ ਹੈ। ਹੁਣ ਅਗਲੇ ਮਹੀਨੇ ਹੋਰ 650 ਕਿਲੋ ਖਾਦ ਵੇਚ ਕੇ 5000 ਰੁਪਏ ਦੇ ਕਰੀਬ ਕਮਾਈ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਜੈਵਿਕ ਖਾਦ ਦੀ ਵਰਤੋਂ ਬਾਗਬਾਨੀ ਅਤੇ ਹੋਰ ਰੁੱਖਾਂ ਲਈ ਵੀ ਕੀਤੀ ਜਾਂਦੀ ਹੈ।
ਪਿੰਡ ਵਾਲਿਆਂ ਲਈ ਆਮਦਨ ਦਾ ਸਾਧਨ
ਸਰਪੰਚ ਨੇ ਦੱਸਿਆ ਕਿ ਇਹ ਕਿੱਤਾ ਕਈਆਂ ਲਈ ਰੋਜ਼ੀਰੋਟੀ ਦੇ ਨਾਲ-ਨਾਲ ਪਿੰਡ ਵਾਲਿਆਂ ਲਈ ਆਮਦਨ ਦਾ ਸਾਧਨ ਵੀ ਬਣ ਰਿਹਾ ਹੈ। ਜੈਵਿਕ ਖਾਦ ਦੀ ਬਰਾਂਡਿੰਗ ਕਰਨ ਵਾਲੇ ਮਾਸਟਰ ਸੁਖਰਾਜ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਵੇਲੇ ਪਿੰਡ ਦੇ 120 ਵਿੱਚੋਂ 94 ਘਰ ਕੂੜਾ ਪ੍ਰਬੰਧਨ ਸਹੂਲਤ ਨਾਲ ਜੁੜੇ ਹੋਏ ਹਨ ਤੇ ਘਰਾਂ 'ਚੋਂ ਕੂੜਾ ਇਕੱਠਾ ਕਰਨ ਲਈ ਪਿੰਡ ਦੇ ਇਕ ਵਿਅਕਤੀ ਨੂੰ ਮਹੀਨਾਵਾਰ ਤਨਖਾਹ 'ਤੇ ਗੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਥੈਲਿਆਂ ਵਿੱਚ ਖਾਦ ਵੇਚੀ ਜਾਂਦੀ ਹੈ, ਉਨ੍ਹਾਂ `ਤੇ ਪਿੰਡ ਦਾ ਨਾਮ, ਜੈਵਿਕ ਖਾਦ-ਘਰ ਤੋਂ ਖੇਤ ਤੱਕ ਅਤੇ ਤੰਦਰੁਸਤ ਪੰਜਾਬ ਸੰਬੰਧੀ ਵਰਵੇਆਂ ਨੂੰ ਛਾਪਿਆ ਜਾਂਦਾ ਹੈ।
ਇਹ ਵੀ ਪੜ੍ਹੋ : 31 ਸਾਲ ਦੇ ਇਹ ਨੌਜਵਾਨ ਬੱਕਰੀ ਪਾਲਣ ਦੇ ਕਾਰੋਬਾਰ ਤੋਂ ਕਮਾ ਰਹੇ ਹਨ ਚੰਗਾ ਮੁਨਾਫ਼ਾ
ਖਾਦ ਤਿਆਰ ਕਰਨ ਦੀ ਵਿਧੀ
ਜੈਵਿਕ ਖਾਦ ਤਿਆਰ ਕਰਨ ਦੀ ਵਿਧੀ ਬਾਰੇ ਗੱਲ ਕਰਦਿਆਂ ਕਾਹਲੋਂ ਨੇ ਦੱਸਿਆ ਕਿ ਕੂੜੇ ਦੇ ਪ੍ਰਬੰਧਨ ਅਤੇ ਇਸ ਤੋਂ ਖਾਦ ਤਿਆਰ ਕਰਨ ਲਈ ਕੁੱਲ ਤਿੰਨ ਕੰਪੋਸਟ ਪਿੱਟ ਬਣੇ ਹੋਏ ਹਨ, ਜਿਨ੍ਹਾਂ ਵਿੱਚ ਕੂੜਾ ਸਾੜਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਇਨ੍ਹਾਂ 'ਚ ਪਾਣੀ, ਗੁੜ ਅਤੇ ਗੋਹੇ ਨੂੰ ਤੈਅ ਸਮੇਂ `ਤੇ ਪਾਇਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਗ੍ਰਾਮ ਪੰਚਾਇਤ ਨੇ ਜ਼ਿਲ੍ਹਾ ਪ੍ਰਸ਼ਾਸਨ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਰੈਰਸਰਕਾਰੀ ਸੰਗਠਨ ਦੇ ਸਹਿਯੋਗ ਨਾਲ 2 ਸਾਲ ਪਹਿਲਾਂ ਮਗਨਰੇਗਾ ਸਕੀਮ ਤਹਿਤ 3.47 ਲੱਖ ਰੁਪਏ ਦੇ ਬਜਟ ਨਾਲ ਕੂੜਾ ਪ੍ਰਬੰਧਨ ਪ੍ਰਾਜੈਕਟ ਸਥਾਪਤ ਕੀਤਾ ਸੀ, ਜੋ ਅੱਜ ਪਿੰਡ ਲਈ ਕਮਾਈ ਦਾ ਸਾਧਨ ਬਣ ਗਿਆ ਹੈ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Peroshah village of Punjab has set an example, organic fertilizer prepared from garbage