ਪ੍ਰਮਿਲਾ ਦੇਵੀ ਦਾ ਸਫ਼ਰ ਸਿਰਫ਼ ਮੁਸੀਬਤਾਂ ਉੱਤੇ ਜਿੱਤ ਵਰਗੇ ਕਿੱਸਿਆਂ `ਚੋਂ ਇੱਕ ਹੀ ਨਹੀਂ ਹੈ, ਸਗੋਂ ਇਹ ਮਨੁੱਖੀ ਆਤਮਾ ਦੀ ਤਾਕਤ ਅਤੇ ਉਮੀਦ ਦੀ ਸ਼ਕਤੀ ਦਾ ਪ੍ਰਮਾਣ ਹੈ। ਪ੍ਰਮਿਲਾ ਦੇਵੀ, ਨਵਾਦਾ ਜ਼ਿਲੇ, ਬਿਹਾਰ ਦੇ ਪੇਸ ਪਿੰਡ ਦੀ ਮੂਲ ਨਿਵਾਸੀ, ਗਰੀਬੀ ਵਿੱਚ ਪੈਦਾ ਹੋਈ ਸੀ ਅਤੇ ਸਮਾਜਿਕ ਨਿਯਮਾਂ ਅਤੇ ਵਿੱਤੀ ਰੁਕਾਵਟਾਂ ਕਾਰਨ ਸਿੱਖਿਆ ਤੋਂ ਰਹੀ ਗਈ ਸੀ। ਉਸ ਦੇ ਸ਼ੁਰੂਆਤੀ ਸਾਲ ਮੁਸ਼ਕਲਾਂ ਅਤੇ ਸੀਮਾਵਾਂ ਭਰੇ ਸਨ, ਪਰ ਉਸ ਦੇ ਦਿਲ ਵਿੱਚ ਉਸ ਦੇ ਹਾਲਾਤਾਂ ਦੀਆਂ ਜੰਜ਼ੀਰਾਂ ਤੋਂ ਮੁਕਤ ਹੋਣ ਲਈ ਇੱਕ ਸਖ਼ਤ ਇਰਾਦਾ ਸੀ।
13 ਸਾਲ ਦੀ ਘੱਟ ਉਮਰ ਵਿੱਚ ਹੀ ਪ੍ਰਮਿਲਾ ਦਾ ਵਿਆਹ ਓਡੋ, ਨਰਦੀਗੰਜ ਵਿੱਚ ਹੋ ਗਿਆ ਸੀ। ਉਸਨੇ ਆਪਣੇ ਆਪ ਨੂੰ ਇੱਕ ਅਜਿਹੀ ਭੂਮਿਕਾ ਵਿੱਚ ਪਾਇਆ ਜਿੱਥੇ ਪ੍ਰਚਲਿਤ ਵਿਸ਼ਵਾਸਾਂ ਦੇ ਕਾਰਨ ਉਸ ਕੋਲ ਪਰਿਵਾਰ ਦੀ ਭਲਾਈ ਲਈ ਫੈਸਲੇ ਲੈਣ ਦਾ ਕੋਈ ਅਧਿਕਾਰ ਨਾ ਹੋਣ ਦੇ ਨਾਲ ਉਸ ਵੱਲੋਂ ਸਿਰਫ਼ ਘਰੇਲੂ ਕੰਮਾਂ ਅਤੇ ਬੱਚਿਆਂ ਦੀ ਦੇਖਭਾਲ 'ਤੇ ਧਿਆਨ ਦੇਣ ਦੀ ਉਮੀਦ ਕੀਤੀ ਜਾਂਦੀ ਸੀ। ਆਪਣੇ ਸ਼ੁਰੂਆਤੀ ਸਾਲਾਂ ਬਾਰੇ ਪ੍ਰਮਿਲਾ ਯਾਦ ਕਰਦੀ ਹੈ, "ਮੈਂ ਹਮੇਸ਼ਾ ਵਧੇਰੇ ਲਈ ਤਰਸਦੀ ਸੀ। ਮੈਂ ਪੜ੍ਹਨਾ ਚਾਉਂਦੀ ਸੀ ਅਤੇ ਆਪਣੇ ਪਰਿਵਾਰ ਦੀ ਭਲਾਈ ਲਈ ਯੋਗਦਾਨ ਪਾਉਣਾ ਚਾਹੁੰਦੀ ਸੀ।"
ਹਾਲਾਂਕਿ, ਉਸਦੇ ਵਿਆਹ ਦੇ ਕਈ ਸਾਲਾਂ ਬਾਅਦ, ਪ੍ਰਮਿਲਾ ਦੀ ਜ਼ਿੰਦਗੀ ਵਿੱਚ ਇੱਕ ਮੋੜ ਆ ਗਿਆ ਜਦੋਂ ਉਸਨੇ ਕੋਰਟੇਵਾ ਅਤੇ ਪ੍ਰਦਾਨ ਦੁਆਰਾ ਆਯੋਜਿਤ ਪਿੰਡ-ਪੱਧਰੀ ਮੀਟਿੰਗਾਂ ਵਿੱਚ ਜਾਣਾ ਸ਼ੁਰੂ ਕੀਤਾ। ਇਹਨਾਂ ਮੀਟਿੰਗਾਂ ਦੌਰਾਨ ਉਸਨੇ ਚੌਲਾਂ ਦੀ ਸਿੱਧੀ ਬਿਜਾਈ (DSR) ਤਕਨੀਕ ਬਾਰੇ ਸਿੱਖਿਆ, ਜੋ ਉਸਨੂੰ ਰਵਾਇਤੀ ਟ੍ਰਾਂਸਪਲਾਂਟੇਸ਼ਨ ਤਰੀਕਿਆਂ ਦੀ ਤੁਲਨਾ ਵਿੱਚ ਵਧੇਰੇ ਕਿਫਾਇਤੀ ਅਤੇ ਵਧੀਆ ਲੱਗਦੀ ਹੈ। ਪ੍ਰਮਿਲਾ ਉਸ ਪਲ ਨੂੰ ਚੰਗੀ ਤਰ੍ਹਾਂ ਯਾਦ ਕਰਦੀ ਹੈ ਜਦੋਂ ਉਸਨੇ ਡੀਐਸਆਰ ਬਾਰੇ ਜਾਣਿਆ ਸੀ, "ਇਹ ਹਨੇਰੇ ਵਿੱਚ ਰੋਸ਼ਨੀ ਦੀ ਕਿਰਨ ਵਾਂਗ ਸੀ। ਮੈਨੂੰ ਪਤਾ ਸੀ ਕਿ ਇਹ ਉਹੀ ਮੌਕਾ ਸੀ ਜਿਸ ਦੀ ਮੈਂ ਉਡੀਕ ਕਰ ਰਹੀ ਸੀ।"
ਅਟੁੱਟ ਦ੍ਰਿੜ ਇਰਾਦੇ ਨਾਲ ਪ੍ਰਮਿਲਾ ਨੇ ਪ੍ਰਚਲਿਤ ਨਿਯਮਾਂ ਨੂੰ ਚੁਣੌਤੀ ਦੇਣ ਦੀ ਹਿੰਮਤ ਜੁਟਾਈ। ਉਸਨੇ ਆਪਣੇ ਪਤੀ ਨੂੰ ਇਹਨਾਂ ਮੀਟਿੰਗਾਂ ਵਿੱਚ ਉਸਦੇ ਨਾਲ ਆਉਣ ਅਤੇ DSR ਦੇ ਸੰਭਾਵੀ ਲਾਭਾਂ ਦੀ ਪੜਚੋਲ ਕਰਨ ਲਈ ਮਨਾਇਆ। DSR ਦੇ ਫਾਇਦਿਆਂ ਬਾਰੇ ਲੰਬੀ ਚਰਚਾ ਕਰਨ ਤੋਂ ਬਾਅਦ, ਉਸਨੇ ਸਫਲਤਾਪੂਰਵਕ ਆਪਣੇ ਪਤੀ ਨੂੰ DSR ਤਕਨੀਕ ਨੂੰ ਅਪਣਾਉਣ ਲਈ ਪ੍ਰੇਰਿਆ। 2020 ਵਿੱਚ, Corteva Agriscience DSR ਪ੍ਰੋਜੈਕਟ ਲਈ PRADAN ਦੇ ਪ੍ਰਦਰਸ਼ਨਾਂ ਦੇ ਮਾਰਗਦਰਸ਼ਨ ਅਤੇ ਸਮਰਥਨ ਨਾਲ ਪ੍ਰਮਿਲਾ ਨੇ ਲਗਭਗ 0.2 ਏਕੜ ਜ਼ਮੀਨ ਵਿੱਚ ਝੋਨਾ ਲਾਇਆ।
ਸ਼ੁਰੂ ਵਿੱਚ, ਪ੍ਰਮਿਲਾ ਨੂੰ ਕੁਝ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਸਖ਼ਤ ਆਲੋਚਨਾ ਅਤੇ ਮਜ਼ਾਕ ਦਾ ਸਾਹਮਣਾ ਕਰਨਾ ਪਿਆ ਜੋ DSR ਵਿਧੀ ਦੀ ਪ੍ਰਭਾਵਸ਼ੀਲਤਾ 'ਤੇ ਸ਼ੱਕ ਕਰਦੇ ਸਨ। ਹਾਲਾਂਕਿ, ਵਾਰ-ਵਾਰ ਫੀਲਡ ਵਿਜ਼ਿਟਾਂ ਅਤੇ PRADAN ਦੁਆਰਾ ਜਾਰੀ ਸਮਰਥਨ ਦੁਆਰਾ ਉਸਦਾ ਡਰ ਦੂਰ ਹੋ ਗਿਆ ਅਤੇ ਉਸਨੂੰ ਕਾਮਯਾਬ ਹੋਣ ਦੀ ਆਪਣੀ ਕਾਬਲੀਅਤ `ਤੇ ਭਰੋਸਾ ਹੋ ਗਿਆ। ਉਸਦੀ ਮਿਹਨਤ ਰੰਗ ਉਦੋਂ ਲਿਆਈ ਜਦੋਂ ਝੋਨੇ ਦੀ ਪੈਦਾਵਾਰ ਉਸਦੇ ਪਰਿਵਾਰ ਦੀ ਪਿਛਲੀ ਪੈਦਾਵਾਰ ਤੋਂ ਵੱਧ ਗਈ, ਜੋ ਕੀ 0.2 ਏਕੜ ਜ਼ਮੀਨ (6MT ਪ੍ਰਤੀ ਹੈਕਟੇਅਰ) ਤੋਂ ਲਗਭਗ 480 ਕਿਲੋਗ੍ਰਾਮ ਤੱਕ ਪਹੁੰਚ ਗਈ। ਜਿਨ੍ਹਾਂ ਨੇ ਕਦੇ ਉਸ ਦਾ ਮਜ਼ਾਕ ਉਡਾਇਆ ਸੀ ਹੁਣ ਉਸ ਨੂੰ DSR ਤਕਨੀਕ ਵਿੱਚ ਇੱਕ ਆਗੂ ਵਜੋਂ ਦੇਖਦੇ ਹਨ।
ਪ੍ਰਮਿਲਾ ਦੀ ਸਫਲਤਾ ਨੇ ਉਸਦੇ ਦ੍ਰਿੜ ਇਰਾਦੇ ਨੂੰ ਬਲ ਦਿੱਤਾ ਅਤੇ ਉਸਨੇ ਅਗਲੇ ਸਾਲਾਂ ਵਿੱਚ DSR ਦਾ ਅਭਿਆਸ ਕਰਨਾ ਜਾਰੀ ਰੱਖਿਆ। ਪ੍ਰਮਿਲਾ ਨੇ ਹੌਲੀ-ਹੌਲੀ ਆਪਣੀ ਕਾਸ਼ਤ ਨੂੰ ਲਗਭਗ 1 ਏਕੜ ਅਤੇ 0.31 ਏਕੜ ਜ਼ਮੀਨ ਤੱਕ ਵਧਾ ਦਿੱਤਾ। ਝੋਨੇ ਦੀ ਸਮੇਂ ਸਿਰ ਕਟਾਈ ਨੇ ਉਸ ਦੇ ਪਰਿਵਾਰ ਨੂੰ ਸਮੇਂ ਸਿਰ ਕਣਕ, ਦਾਲਾਂ ਅਤੇ ਛੋਲਿਆਂ ਦੀ ਬਿਜਾਈ ਕਰਨ ਦੇ ਯੋਗ ਬਣਾਇਆ, ਜਿਸ ਨਾਲ ਉਤਪਾਦਕਤਾ ਅਤੇ ਮੁਨਾਫੇ ਵਿੱਚ ਵਾਧਾ ਹੋਇਆ। ਆਪਣੇ ਖੇਤੀ ਯਤਨਾਂ ਦੇ ਨਾਲ-ਨਾਲ ਪ੍ਰਮਿਲਾ DSR ਲਈ ਇੱਕ ਸਰਗਰਮ ਵਕੀਲ ਬਣ ਗਈ, ਜੋ ਆਪਣੇ ਪਿੰਡ ਦੇ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਦੀ ਹੈ।
ਇਹ ਵੀ ਪੜ੍ਹੋ : FPO: "ਕਿਸਾਨ ਉਤਪਾਦਨ ਸੰਗਠਨ" ਮਹਿਲਾ ਕਿਸਾਨਾਂ ਦੇ ਸਸ਼ਕਤੀਕਰਨ ਅਤੇ ਰੋਜ਼ੀ ਰੋਟੀ ਦਾ ਵਸੀਲਾ
PRADAN ਦੁਆਰਾ Corteva Agriscience ਸਮਰਥਿਤ ਡਾਇਰੈਕਟ ਸੀਡਿੰਗ ਆਫ ਰਾਈਸ (DSR) ਤਕਨਾਲੋਜੀ ਨੇ ਪ੍ਰਮਿਲਾ ਦੇਵੀ ਵਰਗੇ ਵਿਅਕਤੀਆਂ ਨੂੰ ਲੋੜੀਂਦੇ ਵਿੱਤੀ ਅਤੇ ਤਕਨੀਕੀ ਸਰੋਤਾਂ ਨਾਲ ਲੈਸ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਪ੍ਰੋਜੈਕਟ ਦੇ ਤਹਿਤ PRADAN ਨੇ ਝਾਰਖੰਡ ਦੇ ਖੁੰਟੀ ਅਤੇ ਹਜ਼ਾਰੀਬਾਗ ਜ਼ਿਲ੍ਹਿਆਂ ਦੇ ਨਾਲ-ਨਾਲ ਬਿਹਾਰ ਦੇ ਨਵਾਦਾ ਜ਼ਿਲ੍ਹੇ ਵਿੱਚ DSR ਲਾਗੂ ਕਰਨ ਦੀ ਜ਼ਿੰਮੇਵਾਰੀ ਸੰਭਾਲੀ ਹੈ। ਵੱਖ-ਵੱਖ ਸਮਰੱਥਾ-ਨਿਰਮਾਣ ਸਮਾਗਮਾਂ ਰਾਹੀਂ ਉਹ 8,552 ਕਿਸਾਨਾਂ ਤੱਕ ਪਹੁੰਚੇ ਤੇ ਉਨ੍ਹਾਂ ਨੂੰ ਵਿੱਤੀ ਸਾਖਰਤਾ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ।
DSR ਨੂੰ ਅਪਣਾਉਣ ਨਾਲ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਸਰੋਤਾਂ ਦੀ ਵਰਤੋਂ ਘਟੀ ਹੈ ਅਤੇ ਇੱਕ ਵਧੇਰੇ ਭਰੋਸੇਮੰਦ ਖੇਤੀ ਚੱਕਰ ਬਣਿਆ ਹੈ। ਇਸ ਨੇ ਇੱਕ ਟਿਕਾਊ ਈਕੋਸਿਸਟਮ ਵਿੱਚ ਵੀ ਯੋਗਦਾਨ ਪਾਇਆ ਹੈ ਅਤੇ ਖੇਤੀਬਾੜੀ ਵਿੱਚ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕੀਤਾ ਹੈ। ਇਸ ਤੋਂ ਇਲਾਵਾ ਲਿੰਗ ਸਮਾਨਤਾ ਅਤੇ ਔਰਤਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਕੇ ਇਸ ਪਹਿਲਕਦਮੀ ਨੇ ਵਧੇਰੇ ਸਮਾਵੇਸ਼ੀ ਅਤੇ ਖੁਸ਼ਹਾਲ ਖੇਤੀਬਾੜੀ ਸੈਕਟਰ ਲਈ ਰਾਹ ਪੱਧਰਾ ਕੀਤਾ ਹੈ।
ਮਾਨਤਾ ਅਤੇ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਪ੍ਰਮਿਲਾ ਨੇ ਸੁਤੰਤਰ ਫੈਸਲੇ ਲੈਣ ਦਾ ਵਿਸ਼ਵਾਸ ਪ੍ਰਾਪਤ ਕੀਤਾ। ਉਸਨੇ ਫਸਲ ਦੀ ਵਿਕਰੀ ਤੋਂ ਪੈਸੇ ਬਚਾਉਣ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਆਪਣਾ ਬੈਂਕ ਖਾਤਾ ਖੋਲ੍ਹਿਆ। ਸ਼ੁਰੂ ਵਿੱਚ ਉਸਨੇ ਬੈਂਕ ਦੀਆਂ ਪ੍ਰਕਿਰਿਆਵਾਂ ਨੂੰ ਸਮਝਣ ਵਿੱਚ ਚੁਣੌਤੀਆਂ ਦਾ ਸਾਹਮਣਾ ਕੀਤਾ ਪਰ ਅੰਤ ਵਿੱਚ ਪ੍ਰਮਿਲਾ ਨੇ ਉਹਨਾਂ ਨੂੰ ਸਿੱਖ ਲਿਆ ਅਤੇ ਮੁਹਾਰਤ ਹਾਸਲ ਕੀਤੀ। ਉਸਦੀ ਨਵੀਂ ਮਿਲੀ ਸੁਤੰਤਰਤਾ ਸਪੱਸ਼ਟ ਹੈ ਅਤੇ ਉਹ ਹੁਣ ਸਹਾਇਤਾ ਲਈ ਦੂਜਿਆਂ 'ਤੇ ਨਿਰਭਰ ਨਹੀਂ ਕਰਦੀ ਹੈ।
ਪ੍ਰਮਿਲਾ ਦੀ ਯਾਤਰਾ ਜਾਰੀ ਹੈ ਕਿਉਂਕਿ ਉਹ ਮਹਿਲਾ ਕਿਸਾਨਾਂ ਨੂੰ ਸ਼ਕਤੀਕਰਨ, ਉਨ੍ਹਾਂ ਨੂੰ ਸੁਤੰਤਰ ਹੋਣ ਅਤੇ DSR ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਉਹ ਔਰਤਾਂ ਦੇ ਸਸ਼ਕਤੀਕਰਨ ਲਈ ਇੱਕ ਰੋਲ ਮਾਡਲ ਵਜੋਂ ਕੰਮ ਕਰਦੀ ਹੈ, ਦ੍ਰਿੜਤਾ ਨਾਲ ਵਿਸ਼ਵਾਸ ਕਰਦੀ ਹੈ ਕਿ ਔਰਤਾਂ ਮਰਦਾਂ ਦੇ ਬਰਾਬਰ ਹਨ ਅਤੇ ਦ੍ਰਿੜ ਇਰਾਦੇ ਨਾਲ ਉਹ ਕੁਝ ਵੀ ਪ੍ਰਾਪਤ ਕਰ ਸਕਦੀਆਂ ਹਨ।
Summary in English: Pramila Devi gained mastery in life by winning over the difficulties