ਮੁਹੱਬਤਦੀਪ ਸਿੰਘ ਚੀਮਾ ਪੰਜਾਬ ਦੇ ਰਹਿਣ ਵਾਲੇ ਅਜਿਹੇ ਮਨੁੱਖ ਹਨ ਜਿਸਨੇ ਫ਼ੂਡ ਟਰੱਕ ਦਾ ਕਾਰੋਬਾਰ ਸ਼ੁਰੂ ਕਰਕੇ ਚੰਗਾ ਨਾਮ ਕਮਾਇਆ ਹੈ। ਹਾਲਾਂਕਿ, ਦੀਪ ਸਿੰਘ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਫਿਰ ਵੀ ਉਹ ਆਪਣੇ ਮਕਸਦ ਤੋਂ ਪਿੱਛੇ ਨਹੀਂ ਹਟਿਆ ਤੇ ਲੋਕਾਂ ਨੂੰ ਕਾਮਯਾਬ ਹੋ ਕੇ ਵਖਾਇਆ। ਆਓ ਜਾਣਦੇ ਹਾਂ ਦੀਪ ਸਿੰਘ ਦੇ ਸੰਘਰਸ਼ ਭਰੇ ਸਫਰ ਦੀ ਕਹਾਣੀ।
ਦੀਪ ਸਿੰਘ ਚੀਮਾ ਦੇ ਜੀਵਨ ਦੀ ਕਹਾਣੀ:
ਦੀਪ ਸਿੰਘ ਚੀਮਾ ਦੀ ਉਮਰ 36 ਸਾਲ ਦੀ ਹੈ। ਉਸਦਾ ਜਨਮ ਪੰਜਾਬ ਦੇ ਢਿਲਵਾਂ ਪਿੰਡ `ਚ ਹੋਇਆ ਸੀ। ਜਦੋਂ ਉਹ 4 ਸਾਲ ਦਾ ਸੀ ਉਦੋਂ ਉਸਨੇ ਚਾਚਾ-ਚਾਚੀ ਦੇ ਘਰ, ਦਿੱਲੀ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਦਿੱਲੀ ਤੋਂ ਹੀ 12ਵੀਂ ਤੱਕ ਦੀ ਪੜ੍ਹਾਈ ਕਰਕੇ ਦੀਪ ਸਿੰਘ ਇੱਕ ਮਲਟੀਨੈਸ਼ਨਲ ਕੰਪਨੀ `ਚ ਨੌਕਰੀ ਕਰਨ ਲਗ ਪਿਆ। ਉੱਥੇ ਉਸਨੂੰ 5000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਂਦੀ ਸੀ। ਦੀਪ ਸਿੰਘ ਨੇ ਨੌਕਰੀ ਦੇ ਨਾਲ ਹੀ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ, ਜਿਸ ਤੋਂ ਬਾਅਦ ਉਸਨੂੰ ਆਈ.ਟੀ ਮੈਨਜਮੈਂਟ ਕੰਪਨੀ (IT Management Company) `ਚ ਨੌਕਰੀ ਮਿਲ ਗਈ।
ਫ਼ੂਡ ਟਰੱਕ ਨੂੰ ਸ਼ੁਰੂ ਕਰਨ ਦਾ ਕਾਰਣ:
ਕੋਵਿਡ-19 (COVID-19) ਲੌਕਡਾਊਨ (Lockdown) ਦੇ ਦੌਰਾਨ ਦੀਪ ਨੇ ਆਪਣੀ ਨੌਕਰੀ ਗੁਆ ਦਿੱਤੀ ਸੀ। ਇਸ ਸਮੇਂ ਉਸਦੀ ਤਨਖ਼ਾਹ 2.5 ਲੱਖ ਸੀ, ਜਿਸਦਾ ਉਸਨੂੰ ਬਹੁਤ ਵੱਡਾ ਧੱਕਾ ਲੱਗਿਆ। ਨੌਕਰੀ ਜਾਣ ਤੋਂ ਬਾਅਦ ਦੀਪ ਆਪਣੇ ਪਿੰਡ ਢਿਲਵਾਂ ਵਾਪਿਸ ਆ ਗਿਆ। ਧਾਲੀਵਾਲ `ਚ ਦੀਪ ਦੇ ਪਰਿਵਾਰ ਕੋਲ 100 ਏਕੜ ਦੀ ਖੇਤੀ ਯੋਗ ਜ਼ਮੀਨ ਹੈ, ਪਰ ਦੀਪ ਖੇਤੀ `ਚ ਆਪਣਾ ਹੱਥ ਨਹੀਂ ਪਾਉਣਾ ਚਾਹੁੰਦਾ ਸੀ।
ਕਿਵੇਂ ਸਿੱਖਿਆ ਖਾਣਾ ਬਣਾਉਣਾ?
ਦੀਪ ਨੇ ਜੋ ਕੁਝ ਵੀ ਸਿੱਖਿਆ ਹੈ ਉਹ ਸ਼ੈੱਫ ਰਣਵੀਰ ਬਰਾੜ ਦੀਆਂ ਯੂਟੀਊਬ ਵੀਡਿਓਜ਼ (YouTube Videos) ਵੇਖ ਕੇ ਹੀ ਸਿੱਖਿਆ ਹੈ। ਰੈਡੀਮੇਡ ਪੀਜ਼ਾ ਬੇਸ (Readymade pizza base) ਦੀ ਵਰਤੋਂ ਕਰਨ ਤੋਂ ਲੈ ਕੇ ਆਟੇ ਨੂੰ ਕਿਵੇਂ ਗੁੰਨ੍ਹਣਾ ਹੈ, ਇਹ ਸਭ ਦੀਪ ਨੇ ਉਨ੍ਹਾਂ ਦੇ ਟਿਊਟੋਰਿਅਲ ਵੀਡੀਓਜ਼ (Tutorial videos) ਤੋਂ ਹੀ ਸਿੱਖਿਆ ਹੈ। ਦੀਪ, ਰਣਵੀਰ ਬਰਾੜ ਨੂੰ ਆਪਣਾ ਗੁਰੂ ਮੰਨਦੇ ਹਨ, ਕਿਉਂਕਿ ਅੱਜ ਉਸਨੂੰ ਜੋ ਵੀਂ ਆਉਂਦਾ ਹੈ ਉਨ੍ਹਾਂ ਦੀਆਂ ਵੀਡਿਓਜ਼ ਤੋਂ ਹੀ ਆਉਂਦਾ ਹੈ।
ਕਿਵੇਂ ਕੀਤੀ ਫ਼ੂਡ ਟਰੱਕ ਦੀ ਸ਼ੁਰੂਆਤ?
ਦੀਪ ਨੇ ਫ਼ੂਡ ਟਰੱਕ ਦੀ ਸ਼ੁਰੂਆਤ ਅਗਸਤ 2020 `ਚ ਕੀਤੀ ਸੀ। ਉਸਨੇ ਇਹ ਕਾਰੋਬਾਰ ਆਪਣੇ 3 ਲੱਖ ਰੁਪਏ ਤੇ ਆਪਣੀ ਪਤਨੀ, ਮਨਪ੍ਰੀਤ ਕੌਰ ਦੇ 1 ਲੱਖ ਰੁਪਏ ਨਾਲ ਸ਼ੁਰੂ ਕੀਤਾ ਸੀ। ਦੀਪ ਨੇ ਦਿੱਲੀ/ਐਨਸੀਆਰ (Delhi/NCR) `ਚ ਫੂਡ ਟਰੱਕ ਦਾ ਕਲਚਰ (Culture) ਬਹੁਤ ਵੇਖਿਆ ਸੀ, ਜਿਸਤੋਂ ਪ੍ਰਭਾਵਿਤ ਹੋ ਕੇ ਉਸਨੂੰ ਇਹ ਕਾਰੋਬਾਰ ਕਰਨ ਦਾ ਵਿਚਾਰ ਕੀਤਾ। ਲੋਕਾਂ ਦਾ ਧਿਆਨ ਆਪਣੇ ਇਸ ਕੰਮ `ਤੇ ਜ਼ਿਆਦਾ ਤੋਂ ਜ਼ਿਆਦਾ ਕਰਾਉਣ ਲਈ ਦੀਪ ਨੇ ਆਪਣੇ ਪਕਵਾਨ ਨੂੰ ਅਜ਼ਮਾਉਣ ਦਾ ਆਫ਼ਰ (Offer) ਰੱਖਿਆ ਤੇ ਆਪਣੇ ਮੇਨਯੁ (Menu) ਦੀ ਕੀਮਤ 199 ਰੁਪਏ ਰੱਖ ਦਿੱਤੀ। ਇਨ੍ਹਾਂ ਕੋਸ਼ਿਸ਼ਾਂ ਦੀ ਬਦੌਲਤ ਅੱਜ ਦੀਪ 2 ਲੱਖ ਪ੍ਰਤੀ ਮਹੀਨਾ ਕਮਾ ਰਿਹਾ ਹੈ।
ਇਹ ਵੀ ਪੜ੍ਹੋ : ਅਚਾਰ ਦੇ ਧੰਦੇ ਨੇ ਬਦਲੀ ਇਸ ਮਹਿਲਾ ਦੀ ਜ਼ਿੰਦਗੀ
ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ?
ਇਸ ਕਾਰੋਬਾਰ ਨੂੰ ਸ਼ੁਰੂ ਕਰਨ `ਤੇ ਦੀਪ ਸਿੰਘ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲੋਕ ਉਸਦਾ ਮਜ਼ਾਕ ਬਣਾਉਂਦੇ ਸਨ, ਉਸਨੂੰ ਪੀਜ਼ਾ-ਬਰਗਰ ਵਾਲਾ ਕਹਿੰਦੇ ਸਨ ਤੇ ਉਸਦੇ ਫ਼ੂਡ ਟਰੱਕ ਨੂੰ ਰੇਹੜੀ ਕਹਿੰਦੇ ਸਨ। ਕਈ ਲੋਕ ਇਹ ਵੀਂ ਕਹਿੰਦੇ ਸਨ ਕੇ ਦੀਪ ਦਾ ਇਹ ਕੰਮ ਫੇਲ ਹੋ ਜਾਵੇਗਾ। ਲੋਕਾਂ ਦੀ ਇਸ ਸੋਚ ਦੇ ਕਾਰਨ ਦੀਪ ਦੀ ਪਤਨੀ ਕਿੰਨੇ ਚਿਰ ਤੱਕ ਲੋਕਾਂ ਨੂੰ ਇਹ ਦੱਸਣ ਤੋਂ ਝਿਜਕਤੀ ਸੀ ਕਿ ਉਸਦਾ ਪਤੀ ਫ਼ੂਡ ਟਰੱਕ ਚਲਾਉਂਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਦੀਪ ਘਬਰਾਇਆ ਨਹੀਂ ਤੇ ਉਸਨੇ ਆਪਣਾ ਇਰਾਦਾ ਹੋਰ ਮਜ਼ਬੂਤ ਕਰ ਲਿਆ।
ਕਿੱਥੇ ਲਗਦਾ ਹੈ ਇਹ ਪੀਜ਼ਾ ਫੈਕਟਰੀ ਨਾਮ ਦਾ ਫ਼ੂਡ ਟਰੱਕ?
ਆਪਣੇ ਫ਼ੂਡ ਟਰੱਕ ਦਾ ਨਾਮ ਉਸਨੇ ''ਪੀਜ਼ਾ ਫੈਕਟਰੀ'' ਰੱਖਿਆ ਹੈ। ਇਸ ਫ਼ੂਡ ਟਰੱਕ ਦੀ ਖਾਸ ਗੱਲ ਇਹ ਹੈ ਕਿ ਤੁਸੀਂ 199 ਰੁਪਏ `ਚ ਅਸੀਮਤ ਪੀਜ਼ਾ, ਬਰਗਰ ਤੇ ਫਰਾਈਜ਼ ਖਾ ਸਕਦੇ ਹੋ। ਦੀਪ ਦੇ ਫ਼ੂਡ ਟਰੱਕ ਦੀ ਇਕੋ ਨੀਤੀ ਹੈ ''ਨੋ ਵੇਸਟੇਜ, ਨੋ ਟੇਕ ਅਵੇ ਪੌਲੀਸੀ'', ਨਾ ਤੁਸੀਂ ਖਾਣਾ ਵੇਸਟ (Waste) ਕਰ ਸਕਦੇ ਹੋ ਤੇ ਨਾ ਹੀ ਬਚਿਆ ਹੋਇਆ ਖਾਣਾ ਘਰ ਲੈਕੇ ਜਾ ਸਕਦੇ ਹੋ। ਪਨੀਰ ਮੱਖਣੀ ਪੀਜ਼ਾ, ਦੀਪ ਦੇ ਫ਼ੂਡ ਟਰੱਕ ਦਾ ਸਭ ਤੋਂ ਸੁਪਰਹਿੱਟ (Superhit) ਪਕਵਾਨ ਹੈ। ਬੁੱਧਵਾਰ ਨੂੰ ਇਹ ਪਕਵਾਨ ਇੱਕ ਦੇ ਨਾਲ ਇੱਕ ਮੁਫਤ ਮਿਲਦਾ ਹੈ। ਫ਼ੂਡ ਟਰੱਕ ਦੇ ਮਸ਼ਹੂਰ ਹੋਣ ਕਰਕੇ ਅੱਜ ਦੀਪ ਦਾ ਧਾਲੀਵਾਲ ਜੰਕਸ਼ਨ ''ਪੀਜ਼ਾ-ਬਰਗਰ ਜੰਕਸ਼ਨ'' ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਦੀਪ ਦਾ ਇਹ ਫ਼ੂਡ ਟਰੱਕ ਟੋਲ ਪਲਾਜ਼ਾ, ਗ੍ਰੈਂਡ ਟਰੰਕ ਰੋਡ, ਢਿਲਵਾਂ, ਪੰਜਾਬ - 144804 ਵਿਖੇ ਲਗਦਾ ਹੈ। ਇਹ ਫ਼ੂਡ ਟਰੱਕ ਸਵੇਰੇ 11 ਵਜੇ ਤੋਂ ਲੈਕੇ ਰਾਤ ਦੇ 9 ਵਜੇ ਤੱਕ ਚਾਲੂ ਰਹਿੰਦਾ ਹੈ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Started a food truck business by learning how to cook from YouTube, income in millions!