ਜੇਕਰ ਆਪਣੇ ਆਪ `ਤੇ ਭਰੋਸਾ ਹੋਵੇ ਤਾਂ ਕੋਈ ਵੀ ਔਖੇ ਤੋਂ ਔਖਾ ਕੰਮ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਅਜਿਹੇ ਹੀ ਕਿਸਾਨ ਦੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੇ ਆਪ `ਤੇ ਭਰੋਸਾ ਰੱਖਿਆ ਤੇ ਲੋਕਾਂ ਲਈ ਇੱਕ ਮਿਸਾਲ ਬਣ ਗਏ। ਅੱਜ ਇਹ ਕਿਸਾਨ ਮਸ਼ਰੂਮ ਦੀ ਉੱਨਤ ਖੇਤੀ ਕਰਕੇ ਕਰੋੜਾਂ ਰੁਪਏ ਪ੍ਰਤੀ ਸਾਲ ਕਮਾ ਰਹੇ ਹਨ।
ਮਸ਼ਰੂਮ ਦੀ ਖੇਤੀ ਰਾਹੀਂ ਕਿਸਾਨ ਚੰਗੀ ਕਮਾਈ ਕਰ ਸਕਦੇ ਹਨ, ਇਸ ਗੱਲ ਨੂੰ ਪੰਜਾਬ ਦੇ ਸੰਜੀਵ ਸਿੰਘ ਨੇ ਸਾਬਤ ਕਰ ਦਿਖਾਇਆ ਹੈ। ਜੀ ਹਾਂ, ਅਸੀਂ ਪੰਜਾਬ ਦੇ ਮਸ਼ਰੂਮ ਕਿੰਗ (Mushroom King) ਸੰਜੀਵ ਸਿੰਘ ਦੀ ਗੱਲ ਹੀ ਕਰ ਰਹੇ ਹਾਂ। ਉਹ ਆਪਣੇ ਪਿੰਡ ਦੇ ਇੱਕੋ ਇੱਕ ਕਿਸਾਨ ਸੀ ਜਿਨ੍ਹਾਂ ਨੇ ਰਵਾਇਤੀ ਖੇਤੀ ਛੱਡ ਕੇ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ। ਆਓ ਵਿਸਥਾਰ `ਚ ਜਾਣੀਏ ਇਨ੍ਹਾਂ ਦੀ ਮਸ਼ਰੂਮ ਦੀ ਖੇਤੀ ਦੀ ਕਹਾਣੀ।
ਮਸ਼ਰੂਮ ਦੀ ਖੇਤੀ ਦੀ ਸ਼ੁਰੂਆਤ:
ਸੰਜੀਵ ਸਿੰਘ ਨੇ 25 ਸਾਲ ਦੀ ਉਮਰ ਤੋਂ ਹੀ ਖੁੰਬਾਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਉਹ 1992 ਤੋਂ ਹੀ ਇਸ ਕਾਰੋਬਾਰ `ਚ ਹਨ। ਉਨ੍ਹਾਂ ਨੂੰ ਦੂਰਦਰਸ਼ਨ ਦੇ ਕ੍ਰਿਸ਼ੀ ਵਾਲੇ ਸ਼ੋਅ ਤੋਂ ਮਸ਼ਰੂਮ ਦੀ ਖੇਤੀ ਬਾਰੇ ਪਤਾ ਲੱਗਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਆਪਣਾ ਕਾਰੋਬਾਰ ਬਣਾਉਣ ਦਾ ਫੈਂਸਲਾ ਕਰ ਲਿਆ।
ਪੀ.ਏ.ਯੂ ਤੋਂ ਸਿਖਲਾਈ ਕੋਰਸ:
ਜਦੋਂ ਸੰਜੀਵ ਸਿੰਘ ਨੇ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ, ਉਦੋਂ ਉਨ੍ਹਾਂ ਦੀ ਕੋਈ ਖ਼ਾਸ ਤਕਨੀਕ ਨਹੀਂ ਹੋਇਆ ਕਰਦੀ ਸੀ। ਇਸ ਲਈ ਉਨ੍ਹਾਂ ਨੇ ਇੱਕ ਕਮਰਾ ਬਣਵਾਇਆ ਤੇ ਮੈਟਲ ਦੀ ਰੈਕ 'ਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ `ਚ ਖੁੰਬਾਂ ਦੀ ਕਾਸ਼ਤ ਲਈ ਇੱਕ ਸਾਲ ਦਾ ਕੋਰਸ ਕੀਤਾ ਤੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕੀਤੀ।
ਇਹ ਵੀ ਪੜ੍ਹੋ : ਇਸ ਕਿਸਾਨ ਨੇ ਆਲੂ ਦੀ ਕਾਸ਼ਤ ਤੋਂ ਕਮਾਏ ਕਰੋੜਾ ਰੁਪਏ, ਜਾਣੋ ਕਿਵੇਂ
ਖੇਤੀ `ਚ ਮਿਲੀ ਸਫਲਤਾ:
ਸੰਜੀਵ ਸਿੰਘ ਨੇ 8 ਸਾਲਾਂ ਤੱਕ ਮਸ਼ਰੂਮ ਦੀ ਖੇਤੀ `ਚ ਸੰਘਰਸ਼ ਕੀਤਾ। ਆਖਰਕਾਰ 2001 `ਚ ਉਨ੍ਹਾਂ ਨੂੰ ਸਫਲਤਾ ਮਿਲਣੀ ਸ਼ੁਰੂ ਹੋ ਗਈ। 2008 `ਚ ਸੰਜੀਵ ਨੇ ਆਪਣੀ ਪ੍ਰਯੋਗਸ਼ਾਲਾ ਸ਼ੁਰੂ ਕੀਤੀ ਤੇ ਖੁੰਬਾਂ ਦੇ ਬੀਜ ਵੇਚਣੇ ਸ਼ੁਰੂ ਕਰ ਦਿੱਤੇ। ਕੁਝ ਸਮੇਂ ਬਾਅਦ ਉਨ੍ਹਾਂ ਨੇ 2 ਏਕੜ `ਚ ਇਸ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਇਨ੍ਹਾਂ ਦੇ ਬੀਜ ਹਿਮਾਚਲ, ਹਰਿਆਣਾ ਤੇ ਜੰਮੂ ਤੱਕ ਸਪਲਾਈ ਹੋਣ ਲੱਗ ਪਏ। ਹੁਣ ਉਨ੍ਹਾਂ ਦਾ ਕੰਮ ਇੰਨਾ ਵੱਧ ਗਿਆ ਹੈ ਕਿ ਸੰਜੀਵ ਹਰ ਹਫ਼ਤੇ 7 ਕੁਇੰਟਲ ਮਸ਼ਰੂਮ ਦੇ ਬੀਜ ਪੈਦਾ ਕਰਦੇ ਹਨ।
ਕਮਾਈ:
ਹਰ ਸਾਲ ਮਸ਼ਰੂਮ ਵੇਚ ਕੇ ਸੰਜੀਵ ਸਿੰਘ 1.25 ਤੋਂ 1.50 ਕਰੋੜ ਰੁਪਏ ਦੀ ਕਮਾਈ ਕਰਦੇ ਹਨ। ਮਸ਼ਰੂਮ ਦੇ ਖੇਤੀ `ਚ ਹਾਸਲ ਕੀਤੀ ਸਫਲਤਾ ਦੇ ਕਾਰਨ 2015 ਤੋਂ ਹੀ ਸੰਜੀਵ ਮਸ਼ਰੂਮ ਕਿੰਗ ਦੇ ਨਾਮ ਤੋਂ ਜਾਣੇ ਜਾਣ ਲਗ ਪਏ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਖੇਤੀ ਦੇ ਲਈ ਅਵਾਰਡ ਵੀ ਮਿਲਿਆ ਹੋਇਆ ਹੈ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Story of Punjab's Mushroom King Farming, Earning Rs 1.25 Crores Per Year