Success Story: ਇੱਕ ਕਿਸਾਨ ਲਈ ਉਸਦੀ ਜ਼ਮੀਨ ਹੀ ਸਭ ਕੁੱਝ ਹੁੰਦੀ ਹੈ, ਜੇਕਰ ਜ਼ਮੀਨ ਹੀ ਬੰਜਰ ਹੋ ਜਾਵੇ ਤਾਂ ਕਿਸਾਨ ਦੀਆਂ ਉਮੀਦਾਂ ਹੀ ਟੁੱਟ ਜਾਂਦੀਆਂ ਹਨ। ਅਜਿਹੀ ਹੀ ਇੱਕ ਕਹਾਣੀ ਹਿਮਾਚਲ ਪ੍ਰਦੇਸ਼ ਦੇ ਇੱਕ ਕਿਸਾਨ ਮਨਦੀਪ ਵਰਮਾ ਦੀ ਸਾਹਮਣੇ ਆਈ ਹੈ, ਜਿਸ ਨੇ ਬੰਜਰ ਜ਼ਮੀਨ ਨੂੰ ਇੱਕ ਚੁਣੌਤੀ ਵਜੋਂ ਲਿਆ ਅਤੇ ਅਜਿਹੀ ਜ਼ਮੀਨ ਤੋਂ ਲੱਖਾਂ ਰੁਪਏ ਕਮਾਉਣ ਦਾ ਤਰੀਕਾ ਲੱਭ ਲਿਆ।
ਕਦੇ ਬਿਜਲੀ-ਪਾਣੀ ਦੀ ਘਾਟ ਤੇ ਕਦੇ ਕੁਦਰਤੀ ਮਾਰ ਫਸਲਾਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀਆਂ ਹਨ, ਪਰ ਕਦੇ-ਕਦਾਈਂ ਤਾਂ ਜ਼ਮੀਨ ਦੀ ਬੰਜਰ ਹਾਲਤ ਹੀ ਅੰਨਦਾਤਾ ਨੂੰ ਤੋੜ ਕੇ ਰੱਖ ਦਿੰਦੀ ਹੈ। ਅਜਿਹੇ ਸਥਿਤੀ ਤੋਂ ਨਜਿੱਠਣ ਲਈ ਕਿਸਾਨ ਬਥੇਰੇ ਥੱਕੇ ਵੀ ਖਾਂਦਾ ਹੈ, ਪਰ ਹੱਥ ਫਿਰ ਖਾਲੀ ਦੇ ਖਾਲੀ ਰਹਿ ਜਾਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਕਿਸਾਨੀ 'ਚ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਇਨ੍ਹਾਂ ਸੌਖਾ ਬਣਾ ਦਿੱਤਾ ਕਿ ਅੱਜ ਉਹ ਆਪਣੀ ਬੰਜਰ ਜ਼ਮੀਨ ਤੋਂ ਵੀ ਲੱਖਾਂ ਰੁਪਏ ਕਮਾ ਰਿਹਾ ਹੈ।
ਇਹ ਵੀ ਪੜ੍ਹੋ : ਬਾਜਰੇ ਨੇ ਬਦਲੀ ਅਗਾਂਹਵਧੂ ਕਿਸਾਨ ਪੰਨੂ ਦੀ ਕਿਸਮਤ, ਨੇੜਲੇ ਪਿੰਡਾਂ ਦੇ ਕਿਸਾਨਾਂ ਵਿੱਚ ਵਧਿਆ ਬਾਜਰੇ ਦਾ ਰੁਝਾਨ
ਐਮ.ਬੀ.ਏ. ਦੀ ਪੜ੍ਹਾਈ ਤੋਂ ਬਾਅਦ ਬਤੌਰ ਮੈਨੇਜਰ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਨਦੀਪ ਵਰਮਾ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਕਦੇ ਕਿਸਾਨੀ ਵੱਲ ਪਰਤਣਗੇ, ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਕਰੀਬ 5 ਸਾਲ ਮਲਟੀਨੈਸ਼ਨਲ ਕੰਪਨੀ 'ਚ ਵਤੀਤ ਕਰਨ ਤੋਂ ਬਾਅਦ ਅਚਾਨਕ ਮਨਦੀਪ ਵਰਮਾ ਨੇ ਆਪਣੇ ਪਰਿਵਾਰ ਨਾਲ ਆਪਣੇ ਸ਼ਹਿਰ ਸੋਲਨ ਆਉਣ ਦਾ ਫੈਸਲਾ ਕੀਤਾ। ਬੱਸ ਫਿਰ ਕਿ ਸੀ, ਮਨਦੀਪ ਨੂੰ ਆਪਣਾ ਭਵਿੱਖ ਸੋਲਨ ਵਿੱਚ ਹੀ ਨਜ਼ਰ ਆਉਣ ਲੱਗਾ।
ਸੋਲਨ ਵਾਪਸ ਪਰਤ ਕੇ ਮਨਦੀਪ ਨੇ ਆਪਣੀ ਬੰਜਰ ਜ਼ਮੀਨ ‘ਤੇ ਖੇਤੀ ਕਰਨ ਬਾਰੇ ਸੋਚਿਆ। ਪਰ ਉਹ ਸਾਰੇ ਕਿਸਾਨਾਂ ਵਾਂਗ ਰਿਵਾਇਤੀ ਖੇਤੀ ਨਹੀਂ ਕਰਨਾ ਚਾਹੁੰਦੇ ਸਨ। ਕੁਝ ਵੱਖ ਕਰਨ ਦੀ ਸੋਚ ਉਨ੍ਹਾਂ ਨੂੰ ਬਾਗਬਾਨੀ ਵੱਲ ਲੈ ਗਈ, ਜਿਸ ਤੋਂ ਬਾਅਦ ਮਨਦੀਪ ਨੇ ਉਹ ਕਰ ਦਿਖਾਇਆ ਜੋ ਸੋਚ ਤੋਂ ਵੀ ਪਰੇ ਸੀ।
ਇਹ ਵੀ ਪੜ੍ਹੋ : Punjab ਦੇ Dairy Farmer ਗਗਨਦੀਪ ਨੇ ਬਣਾਈ ਅਨੋਖੀ ਮਸ਼ੀਨ, ਦੇਸੀ ਜੁਗਾੜ ਨੇ ਖੋਲ੍ਹੇ ਕਾਮਯਾਬੀ ਦੇ ਰਾਹ
ਆਪਣੇ ਇਸ ਵਿਚਾਰ ਨੂੰ ਹਕੀਕਤ ਦਾ ਰੂਪ ਦੇਣ ਲਈ ਮਨਦੀਪ ਨੇ ਸਭ ਤੋਂ ਪਹਿਲਾਂ ਆਪਣੇ ਇਲਾਕੇ ਦੇ ਮੌਸਮ ਬਾਰੇ ਪੂਰੀ ਜਾਣਕਾਰੀ ਹਾਸਿਲ ਕੀਤੀ। ਇਸ ਜਾਣਕਾਰੀ ਲਈ ਮਨਦੀਪ ਯੂਨੀਵਰਸਿਟੀ ਦੇ ਡਾਕਟਰਾਂ ਨਾਲ ਮਿਲੇ ਅਤੇ ਅੰਤ 'ਚ ਉਨ੍ਹਾਂ ਨੇ ਕੀਵੀ ਦੀ ਖੇਤੀ ਕਰਨ ਦਾ ਫੈਸਲਾ ਕੀਤਾ।
ਮਨਦੀਪ ਵਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੀਵੀ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਨ ਲਈ ਲਾਇਬ੍ਰੇਰੀ ਵਿੱਚ ਵੱਧ ਤੋਂ ਵੱਧ ਸੰਨ ਵਤੀਤ ਕੀਤਾ। ਕਈ ਕਿਤਾਬਾਂ ਪੜ੍ਹੀਆਂ ਅਤੇ ਯੂਨੀਵਰਸਿਟੀ ਦੇ ਡਾਕਟਰਾਂ ਨਾਲ ਵੀ ਖੇਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਹ ਸਾਰੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਮਨਦੀਪ ਨੇ ਕੀਵੀ ਦੀ ਖੇਤੀ ਸ਼ੁਰੂ ਕਰ ਦਿੱਤੀ।
ਮਨਦੀਪ ਵਰਮਾ ਨੇ ਦੱਸਿਆ ਕਿ ਸੋਲਨ ਦੇ ਬਾਗਬਾਨੀ ਵਿਭਾਗ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ 2014 ਵਿੱਚ ਕੀਵੀ ਦਾ ਬਾਗ ਤਿਆਰ ਕਰਨ ਦਾ ਮਨ ਬਣਾਇਆ ਅਤੇ 14 ਬਿੱਘੇ ਜ਼ਮੀਨ ‘ਤੇ ਕੀਵੀ ਦਾ ਬਗ਼ੀਚਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : Success Story: ਸੰਗਰੂਰ ਦੀ ਚੰਨਪ੍ਰੀਤ ਨੇ ਸ਼ੌਕ ਤੇ ਹੁਨਰ ਨੂੰ ਰੁਜ਼ਗਾਰ ਵਿੱਚ ਬਦਲਿਆ
ਮਨਦੀਪ ਦੇ ਦੱਸਿਆ ਕਿ ਇਸ ਬਗ਼ੀਚੇ ਵਿੱਚ ਉਨ੍ਹਾਂ ਨੇ ਕੀਵੀ ਦੀਆਂ ਉੱਨਤ ਕਿਸਮਾਂ ਦੇ ਪੌਦੇ ਲਗਾਏ। ਕਰੀਬ 14 ਲੱਖ ਰੁਪਏ ਵਿੱਚ ਬਗ਼ੀਚਾ ਤਿਆਰ ਕਰਨ ਤੋਂ ਬਾਅਦ 2017 ਵਿੱਚ ਮਨਦੀਪ ਨੇ ਕੀਵੀ ਵੇਚਣ ਦੀ ਤਿਆਰੀ ਕੀਤੀ, ਜਿਸਦੇ ਲਈ ਉਨ੍ਹਾਂ ਨੇ ਇੱਕ ਵੈੱਬਸਾਈਟ ਬਣਾਈ। ਉਨ੍ਹਾਂ ਦੱਸਿਆ ਕਿ ਕੀਵੀ ਦੀ ਸਪਲਾਈ ਵੈੱਬਸਾਈਟ ‘ਤੇ ਆਨਲਾਈਨ ਬੁਕਿੰਗ ਤੋਂ ਬਾਅਦ ਕੀਤੀ ਜਾਂਦੀ ਹੈ।
ਕਦੋਂ ਫਲ ਤੋੜਿਆ, ਕਦੋਂ ਡੱਬੇ ਵਿੱਚ ਪੈਕ ਕੀਤਾ ਇਹ ਸਾਰੀ ਜਾਣਕਾਰੀ ਡੱਬੇ ਉੱਪਰ ਦਿੱਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇੱਕ ਡੱਬੇ ਵਿੱਚ ਇੱਕ ਕਿੱਲੋ ਕੀਵੀ ਫਲ ਪੈਕ ਕੀਤਾ ਜਾਂਦਾ ਹੈ। ਇਸ ਫ਼ਲ ਹੈਦਰਾਬਾਦ, ਬੰਗਲੌਰ, ਦਿੱਲੀ, ਉੱਤਰਾਖੰਡ, ਪੰਜਾਬ, ਹਰਿਆਣਾ ਵਿੱਚ ਆਨਲਾਈਨ ਵੇਚਿਆ ਜਾਂਦਾ ਹੈ।
ਖ਼ਾਸ ਗੱਲ ਇਹ ਹੈ ਕਿ ਮਨਦੀਪ ਵਰਮਾ ਕੀਵੀ ਫਲ ਨੂੰ ਪੂਰੀ ਤਰ੍ਹਾਂ ਜੈਵਿਕ ਤਰੀਕੇ ਨਾਲ ਤਿਆਰ ਕਰਦੇ ਹਨ। ਇਨ੍ਹਾਂ ਹੀ ਨਹੀਂ ਉਹ ਕੰਪੋਸਟ ਅਤੇ ਜੀਵ ਅੰਮ੍ਰਿਤ ਵੀ ਖੁਦ ਹੀ ਤਿਆਰ ਕਰਦੇ ਹਨ। ਕੀਵੀ ਦੀ ਖੇਤੀ ਵਿੱਚ ਸਫ਼ਲਤਾ ਹਾਸਿਲ ਕਰਨ ਤੋਂ ਬਾਅਦ ਉਨ੍ਹਾਂ ਨੇ 2018 ਵਿੱਚ ਸੇਬ ਦੀ ਖੇਤੀ ਸ਼ੁਰੂ ਕੀਤੀ ਹੈ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Successful Kiwi Cultivation, the farmer is earning millions of rupees from barren land