ਮੰਨ ਵਿਚ ਕੁੱਝ ਕਰ ਵਿਖਾਉਣ ਦੀ ਚਾਹਤ ਹੋਵੇ ਤਾਂ ਉਮਰ ਵੀ ਫਿਰ ਅੜਿੱਕਾ ਨਹੀਂ ਪਾ ਸਕਦੀ। ਅਜਿਹੀ ਕਹਾਣੀ ਹੈ 68 ਸਾਲਾ ਔਰਤ ਨਿੱਕੋ ਦੇਵੀ ਦੀ, ਜਿਸਦੀ ਮਿਹਨਤ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਉਹਨਾਂ ਨੇ ਨਾ ਸਿਰਫ ਖੁਦ ਨੂੰ, ਸਗੋਂ ਪੂਰੇ ਪਿੰਡ ਦੀਆਂ ਔਰਤਾਂ ਨੂੰ ਆਤਮ-ਨਿਰਭਰ ਬਣਾਇਆ ਅਤੇ ਅੱਜ ਦੇ ਸਮੇਂ ਵਿਚ ਉਹ ਚੰਗੀ ਕਮਾਈ ਕਰ ਰਹੀਆਂ ਹਨ।
ਅੱਜ ਦੇ ਸਮੇਂ ਵਿੱਚ ਔਰਤਾਂ ਕਿਸੇ ਵੀ ਕੰਮ ਪੱਖੋਂ ਪਿੱਛੇ ਨਹੀਂ ਹਨ। ਔਰਤਾਂ ਨੇ ਹਰ ਫ਼ੀਲਡ ਵਿਚ ਸਫਲਤਾ ਹਾਸਲ ਕੀਤੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਵਿੱਚ ਲੈ ਕੇ ਜਾ ਰਹੇ ਹਾਂ, ਜਿੱਥੇ ਔਰਤਾਂ ਦੀ ਮਿਹਨਤ ਸਦਕਾ ਪਿੰਡ ਆਤਮ-ਨਿਰਭਰ ਹੋ ਰਿਹਾ ਹੈ। ਆਓ ਜਾਣਦੇ ਹਾਂ ਇਸ ਪਿੰਡ ਬਾਰੇ...
ਇਹ ਕਹਾਣੀ ਹੈ ਪਾਣੀਪਤ ਦੇ ਉਝਾ ਪਿੰਡ ਦੀ ਰਹਿਣ ਵਾਲੀ 68 ਸਾਲਾ ਨਿੱਕੋ ਦੇਵੀ ਦੀ...ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਅੱਜ ਪੂਰਾ ਪਿੰਡ ਖੁੰਬਾਂ ਦੀ ਖੇਤੀ ਉੱਤੇ ਜ਼ੋਰ ਦੇ ਰਿਹਾ ਹੈ। ਔਰਤਾਂ ਦੇ ਇਸ ਕੰਮ ਵਿੱਚ ਮਰਦ ਵੀ ਪੂਰਾ ਸਹਿਯੋਗ ਦੇ ਰਹੇ ਹਨ। ਇੱਕ ਪਰਿਵਾਰ ਖੁੰਬਾਂ ਦੀ ਖੇਤੀ ਤੋਂ 4 ਲੱਖ ਰੁਪਏ ਤੱਕ ਕਮਾ ਰਿਹਾ ਹੈ। ਦੱਸ ਦਈਏ ਕਿ ਔਰਤਾਂ ਦਾ ਇਹ ਕਾਫ਼ਲਾ ਹੁਣ 30 ਔਰਤਾਂ ਤੱਕ ਪੁੱਜ ਗਿਆ ਹੈ।
ਕਾਸ਼ਤ ਦੀ ਸ਼ੁਰੂਆਤ
ਨਿੱਕੋ ਦੇਵੀ ਨੇ ਪਿੰਡ ਵਿੱਚ ਇਸ ਕ੍ਰਾਂਤੀ ਦੀ ਸ਼ੁਰੂਆਤ ਉਦੋਂ ਕੀਤੀ, ਜਦੋਂ ਉਹ ਇਕ ਦਿਨ ਆਪਣੇ ਪਸ਼ੂਆਂ ਲਈ ਚਾਰਾ ਲੈਣ ਘਰੋਂ ਨਿਕਲੀ ਤਾਂ ਰਸਤੇ ਵਿਚ ਉਸ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਬਾਹਰ ਕੁਝ ਲੋਕਾਂ ਨੂੰ ਬੈਠੇ ਵੇਖਿਆ। ਲੋਕਾਂ ਦਾ ਇਕੱਠ ਦੇਖ ਕੇ ਨਿੱਕੋ ਦੇਵੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਇੱਥੇ ਕੀ ਹੋ ਰਿਹਾ ਹੈ? ਪੁੱਛਣ 'ਤੇ ਪਤਾ ਲੱਗਿਆ ਕਿ ਖੁੰਬਾਂ ਦੇ ਉਤਪਾਦਨ ਦੀ ਸਿਖਲਾਈ ਚੱਲ ਰਹੀ ਹੈ। ਸਿਖਲਾਈ ਦੇਖ ਕੇ ਨਿੱਕੋ ਦੇ ਮਨ ਵਿਚ ਇਸ ਦੀ ਖੇਤੀ ਕਰਨ ਦਾ ਵਿਚਾਰ ਆਇਆ ਅਤੇ ਫਿਰ ਉਸ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਇੰਚਾਰਜ ਡਾ: ਰਾਜਬੀਰ ਗਰਗ ਅਤੇ ਡਾ: ਸਤਪਾਲ ਤੋਂ ਕੁਝ ਦਿਨਾਂ ਲਈ ਇਹ ਖੁੰਬਾਂ ਦੀ ਸਿਖਲਾਈ ਸਿੱਖਣ ਦੀ ਇੱਛਾ ਪ੍ਰਗਟਾਈ। ਜਿਸਤੋ ਬਾਅਦ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਉਹਨਾਂ ਨੂੰ ਸਿਖਲਾਈ ਸਿੱਖਣ ਦੀ ਪ੍ਰਵਾਨਗੀ ਦਿੱਤੀ।
ਤਿੰਨ ਸੌ ਕਿਲੋ ਖੁੰਬਾਂ ਦਾ ਉਤਪਾਦਨ
ਨਿੱਕੋ ਨੇ ਲਗਭਗ ਸੌ ਬੈਗਾਂ ਨਾਲ ਮਸ਼ਰੂਮ ਦੀ ਸਿਖਲਾਈ ਸ਼ੁਰੂ ਕੀਤੀ। ਜੇਕਰ ਵੇਖਿਆ ਜਾਵੇ ਤਾਂ ਇੱਕ ਬੋਰੀ ਤੋਂ ਤਿੰਨ ਕਿੱਲੋ ਤੱਕ ਖੁੰਬਾਂ ਦਾ ਉਤਪਾਦਨ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਨਿੱਕੋ ਦੇਵੀ ਨੇ ਪਹਿਲੇ ਸੀਜ਼ਨ ਵਿੱਚ 300 ਕਿਲੋ ਮਸ਼ਰੂਮ ਦਾ ਉਤਪਾਦਨ ਕੀਤਾ ਸੀ। ਜਿਸ ਵਿੱਚੋਂ 3000 ਰੁਪਏ ਦਾ ਸਾਮਾਨ ਵਿਕ ਗਿਆ। ਨਿੱਕੋ ਦੀ ਮਿਹਨਤ ਅਤੇ ਕਮਾਈ ਨੂੰ ਦੇਖ ਕੇ ਪਿੰਡ ਦੀਆਂ ਹੋਰ ਔਰਤਾਂ ਵੀ ਇਹ ਕੰਮ ਕਰਨ ਲੱਗ ਪਈਆਂ। ਮੌਜੂਦਾ ਸਮੇਂ ਵਿੱਚ ਨਿੱਕੋ ਖੁਦ ਇਕ ਸੀਜ਼ਨ ਵਿੱਚ ਹਜ਼ਾਰਾਂ ਥੈਲਿਆਂ ਮਸ਼ਰੂਮ ਦਾ ਉਤਪਾਦਨ ਕਰ ਰਹੀ ਹੈ ਅਤੇ ਚੰਗੀ ਕਮਾਈ ਕਰ ਰਹੀ ਹੈ।
ਲੋਕਾਂ ਨੇ ਮਜ਼ਾਕ ਵੀ ਉਡਾਇਆ
ਨਿੱਕੋ ਦੇਵੀ ਨੇ ਦੱਸਿਆ ਕਿ ਪਹਿਲਾਂ ਨਾ ਸਿਰਫ ਘਰਦਿਆਂ ਨੇ, ਸਗੋਂ ਪਿੰਡ ਵਾਸੀਆਂ ਨੇ ਵੀ ਉਹਨਾਂ ਦਾ ਮਜ਼ਾਕ ਉਡਾਇਆ। ਉਹ ਕਹਿੰਦੇ ਸਨ ਕਿ ਅਨਪੜ੍ਹ ਹੋਣ ਕਾਰਣ ਕਿਵੇਂ ਖੁੰਬਾਂ ਪੈਦਾ ਕਰੇਗੀ। ਪਰ ਹੁਣ ਉਹੀ ਲੋਕ ਇਹ ਕੰਮ ਸਿੱਖਣ ਉਹਨਾਂ ਕੋਲ ਆਉਂਦੇ ਹਨ।
ਨਿੱਕੋ ਇਹ ਵੀ ਦੱਸਦੀ ਹੈ ਕਿ ਪਿੰਡ ਦੀ ਬਬਲੀ, ਸੀਮਾ, ਨੀਲਮ, ਰੇਖਾ ਮਸ਼ਰੂਮ ਦੇ ਕਾਰੋਬਾਰ ਨਾਲ ਜੁੜੀਆਂ ਹੋਈਆਂ ਹਨ। ਜੋ ਪਰਾਲੀ ਤੋਂ ਖਾਦ ਬਣਾਉਣ ਦਾ ਕੰਮ ਕਰਦਿਆਂ ਹਨ। ਜਾਣਕਾਰੀ ਅਨੁਸਾਰ ਇੱਕ ਵਾਰ ਵਿੱਚ 10 ਗੁਣਾ 12 ਦੇ ਕਰੀਬ ਇੱਕ ਕਮਰੇ ਵਿੱਚ 200 ਦੇ ਕਰੀਬ ਬੋਰੀਆਂ ਤਿਆਰ ਕਰਦੇ ਹਾਂ। ਇਸ ਕਾਰੋਬਾਰ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਇੱਕ ਬੈਗ 102 ਰੁਪਏ ਵਿੱਚ ਦਿੱਤਾ ਜਾਂਦਾ ਹੈ ਅਤੇ ਇਹ ਬੈਗ ਬਾਜ਼ਾਰ ਵਿੱਚ 80 ਰੁਪਏ ਵਿੱਚ ਮਿਲਦਾ ਹੈ। ਜੇਕਰ ਤੁਸੀਂ ਇਸ ਬੈਗ ਨੂੰ ਖੁਦ ਤਿਆਰ ਕਰਦੇ ਹੋ ਤਾਂ ਕੁੱਲ ਖਰਚਾ 50 ਰੁਪਏ ਆਉਂਦਾ ਹੈ। ਪਿੰਡ ਦੀਆਂ ਕਈ ਔਰਤਾਂ ਖੁੰਬਾਂ ਦੀ ਖੇਤੀ ਕਰਕੇ ਖੁਦ ਬੋਰੀਆਂ ਤਿਆਰ ਕਰਕੇ ਚੰਗਾ ਮੁਨਾਫਾ ਕਮਾ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਵਿੱਚੋਂ ਤਿੰਨ ਲੱਖ ਤੱਕ ਦੇ ਬੈਗ ਬਾਜ਼ਾਰ ਵਿੱਚ ਆਰਾਮ ਨਾਲ ਵਿਕ ਜਾਂਦੇ ਹਨ। ਕਮਾਈ ਵਿੱਚ 2.5 ਲੱਖ ਤੱਕ ਦੀ ਬਚਤ ਹੁੰਦੀ ਹੈ।
ਇਹ ਵੀ ਪੜ੍ਹੋ : ਕੰਟੇਨਰ ਵਿੱਚ ਲਗਾਓ ਪੁਦੀਨਾ! ਇਸ ਤਰ੍ਹਾਂ ਕਰੋ ਦੇਖਭਾਲ ਅਤੇ ਵਾਢੀ
Summary in English: The hard work of an elderly woman is an example! Made village women self reliant