ਜੇਕਰ ਕੋਈ ਵੀ ਕੰਮ ਪੂਰੀ ਲਗਨ ਤੇ ਮਿਹਨਤ ਨਾਲ ਕੀਤਾ ਜਾਵੇ ਤਾਂ ਸਫ਼ਲਤਾ ਜ਼ਰੂਰ ਮਿਲਦੀ ਹੈ। ਅਜਿਹੀ ਹੀ ਮਿਸਾਲ ਕਾਨਪੁਰ ਦੇ ਰਹਿਣ ਵਾਲੇ ਕਿਸਾਨ ਭੰਵਰਪਾਲ ਸਿੰਘ ਨੇ ਕਾਇਮ ਕੀਤੀ ਹੈ। ਜਿਨ੍ਹਾਂ ਨੇ ਵਕਾਲਤ ਛੱਡ ਕੇ ਆਲੂਆਂ ਦੀ ਖੇਤੀ ਨੂੰ ਅਪਣਾਇਆ ਤੇ ਕਰੋੜਾਂ ਰੁਪਏ ਕਮਾਉਣ ਦੇ ਯੋਗ ਬਣੇ।
Success Story: ਭੰਵਰਪਾਲ ਸਿੰਘ ਕਾਨਪੁਰ ਜ਼ਿਲ੍ਹੇ ਦੇ ਸਰਸੌਲ ਬਲਾਕ `ਚ ਮਹੂਵਾ ਪਿੰਡ ਦੇ ਰਹਿਣ ਵਾਲੇ ਹਨ। ਉਹ ਆਲੂ ਦੀ ਖੇਤੀ (Potato Farming) ਤੋਂ ਪਹਿਲਾਂ ਇਲਾਹਾਬਾਦ ਹਾਈਕੋਰਟ `ਚ ਵਕਾਲਤ ਕਰਦੇ ਸਨ। ਸਾਲ 2000 `ਚ ਉਨ੍ਹਾਂ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਪਿੰਡ ਵਾਪਿਸ ਆਉਣਾ ਪਿਆ। ਇਸ ਸਭ ਦੇ ਦੌਰਾਨ ਉਨ੍ਹਾਂ ਨੂੰ ਆਪਣੀ ਵਕਾਲਤ ਛੱਡਣੀ ਪਈ।
ਆਪਣੀ ਜ਼ਿੰਦਗੀ ਦੀ ਗੱਡੀ ਨੂੰ ਚਲਾਉਣ ਲਈ ਉਨ੍ਹਾਂ ਨੇ ਆਲੂ ਦੀ ਕਾਸ਼ਤ (Potato Farming) ਕਰਨੀ ਸ਼ੁਰੂ ਕਰ ਦਿੱਤੀ। ਦੇਖਦਿਆਂ ਹੀ ਦੇਖਦਿਆਂ ਉਨ੍ਹਾਂ ਨੂੰ ਆਲੂਆਂ ਦੀ ਕਾਸ਼ਤ ਤੋਂ ਭਾਰੀ ਮੁਨਾਫ਼ਾ ਪ੍ਰਾਪਤ ਹੋਣ ਲੱਗ ਪਿਆ। ਭੰਵਰਪਾਲ ਸਿੰਘ ਦੇ ਮੁਨਾਫੇ ਦਾ ਹਿਸਾਬ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਹ ਆਪਣੀ 22 ਏਕੜ ਜ਼ਮੀਨ ਦੇ ਨਾਲ-ਨਾਲ 100 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਆਲੂ ਉਗਾਉਂਦੇ ਹਨ।
ਆਲੂ ਦੀਆਂ ਕੁਝ ਖ਼ਾਸ ਕਿਸਮਾਂ:
ਭੰਵਰਪਾਲ ਸਿੰਘ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ ਇਨ੍ਹਾਂ ਕਿਸਮਾਂ ਦੀ ਕਾਸ਼ਤ ਨਾਲ ਆਲੂ ਦੀ ਪੈਦਾਵਾਰ ਵਧਾ ਰਹੇ ਹਨ। ਜਿਸ `ਚ ਕੁਫਰੀ ਚੰਦਰਮੁਖੀ, ਕੁਫਰੀ ਜੋਤੀ, ਕੁਫਰੀ ਬਹਾਰ, ਕੁਫਰੀ ਆਨੰਦੋ, ਕੁਫਰੀ ਅਰੁਣ, ਕੁਫਰੀ ਪੁਸ਼ਕਾਰੋ, ਕੁਫਰੀ ਹਲਾਨੀ, ਕੁਫਰੀ ਮੋਹਨ, ਕੁਫਰੀ ਸੁਖਾਤੀ, ਕੁਫਰੀ ਗੰਗਾ ਆਦਿ ਸਮਾਲ ਹਨ।
ਆਲੂ ਦੀ ਕਾਸ਼ਤ ਤੋਂ ਮੁਨਾਫ਼ਾ:
ਜੇਕਰ ਝਾੜ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਇੱਕ ਏਕੜ `ਚ 400 ਤੋਂ 500 ਕੁਇੰਟਲ ਝਾੜ ਪ੍ਰਾਪਤ ਹੁੰਦਾ ਹੈ। ਇਸਦੇ ਨਾਲ ਉਹ ਇੱਕ ਹੈਕਟੇਅਰ `ਚੋ 1 ਤੋਂ 1.5 ਲੱਖ ਦਾ ਮੁਨਾਫਾ ਕਮਾਉਂਦੇ ਹਨ। ਜਿਸ ਦੇ ਮੁਤਾਬਕ ਉਹ ਆਲੂ ਦੀ ਕਾਸ਼ਤ ਤੋਂ ਸਾਲਾਨਾ 1 ਕਰੋੜ ਰੁਪਏ ਤੱਕ ਕਮਾ ਰਹੇ ਹਨ।
ਇਹ ਵੀ ਪੜ੍ਹੋ : Success Story: ਵਰਮੀ ਕੰਪੋਸਟ ਦੇ ਕਾਰੋਬਾਰ ਤੋਂ ਕਮਾਏ ਲੱਖਾਂ ਰੁਪਏ
ਪੁਰਸਕਾਰ ਨਾਲ ਸਨਮਾਨਿਤ:
● ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੂੰ ਕਈ ਐਵਾਰਡਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2013 `ਚ ਭੰਵਰਪਾਲ ਸਿੰਘ ਨੂੰ ਗੁਜਰਾਤ ਵਿਸ਼ਵ ਕਿਸਾਨ ਵਜੋਂ ਸਮਾਨਿਤ ਕੀਤਾ ਗਿਆ ਸੀ।
● ਸਾਲ 2020 `ਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਗੋਬਲ ਨੇ ਗੁਜਰਾਤ ਦੇ ਗਾਂਧੀ ਨਗਰ `ਚ ਆਲੂ ਸੰਮੇਲਨ `ਚ ਉਨ੍ਹਾਂ ਨੂੰ ਵਧੀਆ ਆਲੂ ਉਤਪਾਦਨ ਲਈ ਵੀ ਇੱਕ ਪੁਰਸਕਾਰ ਦਿੱਤਾ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: This farmer earned crores of rupees from potato cultivation