ਪੰਜਾਬ ਦੇ ਘੇਲ ਪਿੰਡ ਦੇ ਰਹਿਣ ਵਾਲੇ ਅਰਸ਼ਦੀਪ ਬਾਹਗਾ ਤੇ ਉਸਦੇ ਪਿਤਾ ਸਰਬਜੀਤ ਬਾਹਗਾ ਨੇ ਕਿਸਾਨਾਂ ਦੇ ਮੌਜੂਦਾ ਖੇਤੀਬਾੜੀ ਅਭਿਆਸਾਂ `ਚ ਇੱਕ ਸਧਾਰਨ ਤਬਦੀਲੀ ਕੀਤੀ ਹੈ, ਜਿਸ ਨਾਲ ਜੈਵਿਕ ਖੇਤੀ ਰਾਹੀਂ ਕਿਸਾਨ ਵੱਧ ਲਾਭ ਹਾਸਿਲ ਕਰ ਸਕਦੇ ਹਨ। ਆਪਣੀ ਇਨ੍ਹਾਂ ਤਕਨੀਕਾਂ ਰਾਹੀਂ ਇਸ ਪਿਓ-ਪੁੱਤ ਦੀ ਜੋੜੀ ਨੇ ਜ਼ਿਲ੍ਹਾ ਖੇਤੀਬਾੜੀ ਅਭਿਆਸਾਂ `ਚ ਕ੍ਰਾਂਤੀ ਲਿਆਉਣ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਦੀ ਪਿਛਲੀ ਜ਼ਿੰਦਗੀ ਬਾਰੇ:
ਅਰਸ਼ਦੀਪ ਇੱਕ ਤਕਨੀਕੀ ਉਦਯੋਗਪਤੀ ਸੀ ਤੇ ਛੇ ਸਾਲਾਂ ਤੋਂ ਜਾਰਜੀਆ ਟੈਕ, ਯੂ.ਐਸ.ਏ `ਚ ਇੱਕ ਖੋਜ ਵਿਗਿਆਨੀ ਵਜੋਂ ਕੰਮ ਕਰ ਰਿਹਾ ਸੀ। 2016 `ਚ ਉਸਨੇ ਭਾਰਤ ਵਾਪਸ ਆਉਣ ਦਾ ਫੈਸਲਾ ਕੀਤਾ। ਭਾਰਤ ਵਾਪਿਸ ਆਉਣ ਤੋਂ ਬਾਅਦ ਅਰਸ਼ਦੀਪ ਨੇ ਆਪਣੇ ਪਿਤਾ ਨਾਲ ਇੱਕ ਫਾਰਮ ਦੀ ਸਥਾਪਨਾ ਕਰਨ ਬਾਰੇ ਸੋਚਿਆ। ਇਥੋਂ ਹੀ ਇਨ੍ਹਾਂ ਪਿਓ-ਪੁੱਤ ਦੀ ਇਸ ਸਫਲਤਾ ਦਾ ਰਾਹ ਸ਼ੁਰੂ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਅਰਸ਼ਦੀਪ ਦੇ ਪਿਤਾ ਸਰਬਜੀਤ ਦਾ ਪੰਜਾਬ ਸਰਕਾਰ `ਚ ਇੱਕ ਆਰਕੀਟੈਕਟ ਵਜੋਂ 41 ਸਾਲਾਂ ਦਾ ਸਫਲ ਕਰੀਅਰ ਰਿਹਾ ਹੈ।
''ਬਾਹਗਾ'' ਫਾਰਮ ਦੀ ਸ਼ੁਰੂਆਤ:
ਇਹ ਪਿਓ-ਪੁੱਤ ਇੱਕ ਟਿਕਾਊ ਤੇ ਜੀਵ-ਵਿਗਿਆਨਕ ਤੌਰ 'ਤੇ ਵਿਭਿੰਨ ਜੈਵਿਕ ਫਾਰਮ ਦੀ ਸਥਾਪਨਾ ਕਰਨਾ ਚਾਹੁੰਦੇ ਸਨ, ਜੋ ਖੇਤਰ ਦੇ ਹੋਰ ਕਿਸਾਨਾਂ ਲਈ ਇੱਕ ਮਿਸਾਲ ਬਣੇ। ਉਨ੍ਹਾਂ ਦਾ ਮੁੱਖ ਉਦੇਸ਼ ਜੈਵਿਕ ਖੇਤੀ ਨਾਲ ਕਿਸਾਨਾਂ ਦੀ ਆਮਦਨ `ਚ ਵਾਧਾ ਕਰਕੇ ਉਨ੍ਹਾਂ ਦੇ ਜੀਵਨ `ਚ ਸੁਧਾਰ ਕਰਨਾ ਸੀ। ਜਿਸਦੇ ਚਲਦਿਆਂ 2019-2020 `ਚ ਉਨ੍ਹਾਂ ਨੇ ''ਬਾਹਗਾ'' ਫਾਰਮ ਸਥਾਪਤ ਕੀਤਾ, ਜਿਸ ਵਿੱਚ ਆਧੁਨਿਕ ਤਕਨੀਕਾਂ ਦੇ ਨਾਲ ਜੈਵਿਕ ਖੇਤੀ ਦੇ ਰਵਾਇਤੀ ਤਕਨੀਕਾਂ ਦਾ ਅਭਿਆਸ ਕੀਤਾ ਗਿਆ।
ਖੇਤੀ ਦੀ ਨਵੀਂ ਤਕਨੀਕ:
ਅਰਸ਼ਦੀਪ ਤੇ ਸਰਬਜੀਤ ਨੇ ਕਿਸਾਨਾਂ ਦੀਆਂ ਮੌਜੂਦਾ ਖੇਤੀ ਤਕਨੀਕਾਂ ਨੂੰ ਵੇਖਦੇ ਹੋਏ ਇਹ ਪਾਇਆ ਕਿ ਕਿਸਾਨ ਇੱਕ ਜ਼ਮੀਨ `ਤੇ ਇੱਕ ਹੀ ਫ਼ਸਲ ਦੀ ਖੇਤੀ ਕਰ ਰਹੇ ਹਨ। ਜਿਸ ਨਾਲ ਉਨ੍ਹਾਂ ਦੀ ਆਮਦਨ ਉਸ ਇੱਕ ਫ਼ਸਲ `ਤੇ ਹੀ ਨਿਰਭਰ ਕਰਦੀ ਹੈ ਤੇ ਉਹ ਵੱਧ ਮੁਨਾਫ਼ਾ ਕਮਾਉਣ ਤੋਂ ਪਿੱਛੇ ਰਹਿ ਜਾਂਦੇ ਹਨ। ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਇਨ੍ਹਾਂ ਪਿਓ-ਪੁੱਤ ਨੇ ਕਿਸਾਨਾਂ ਅੱਗੇ ਖੇਤੀ ਕਰਨ ਦੀ ਇਹ ਨਵੀਂ ਤਕਨੀਕ ਰੱਖੀ।
ਇਹ ਵੀ ਪੜ੍ਹੋ : ਆਪਣੀ ਖੇਤੀ ਦੇ ਖਰਚੇ ਘਟਾਉਣ ਲਈ ਇਸ ਕਿਸਾਨ ਨੇ ਬਣਾਇਆ ਈ-ਟਰੈਕਟਰ
ਇਸ ਅਨੁਸਾਰ ਪੰਜ ਏਕੜ ਜ਼ਮੀਨ 'ਤੇ ਕਣਕ ਤੇ ਚੌਲਾਂ ਦੀ ਖੇਤੀ ਮੋਨੋਕਲਚਰ ਤੱਕ ਸੀਮਤ ਰੱਖਣ ਦੀ ਬਜਾਏ, ਕਿਸਾਨਾਂ ਨੂੰ ਆਪਣੇ ਫਸਲਾਂ ਦੇ ਪੈਟਰਨ `ਚ ਵਿਭਿੰਨਤਾ ਲਿਆਉਣੀ ਚਾਹੀਦੀ ਹੈ। ਇੱਕ ਏਕੜ ਦੀ ਫ਼ਸਲ ਨੂੰ ਕਈ ਭਾਗਾਂ `ਚ ਵੰਡਿਆ ਜਾ ਸਕਦਾ ਹੈ ਤੇ ਵੱਖ-ਵੱਖ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ। ਇਹ ਵਿਭਿੰਨ ਫਸਲੀ ਮਾਡਲ ਰਾਹੀਂ ਨਾ ਸਿਰਫ਼ 90% ਤੱਕ ਭੋਜਨ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ, ਸਗੋਂ ਜ਼ਮੀਨ ਦੇ ਉਸੇ ਹਿੱਸੇ ਤੋਂ ਵੱਧ ਤੋਂ ਵੱਧ ਮੁਨਾਫ਼ਾ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਜੈਵਿਕ ਖੇਤੀ `ਤੇ ਕਿਤਾਬ:
ਇਨ੍ਹਾਂ ਪਿਓ-ਪੁੱਤਰ ਨੇ ਜੈਵਿਕ ਖੇਤੀ `ਤੇ ਇੱਕ ਕਿਤਾਬ ਵੀ ਲਿਖੀ ਹੈ, ਜਿਸ ਵਿੱਚ ਇਸ ਟਿਕਾਊ ਮਾਡਲ ਦੀਆਂ ਖੋਜਾਂ ਤੇ ਤਰੀਕਿਆਂ ਬਾਰੇ ਚਰਚਾ ਕੀਤੀ ਗਈ ਹੈ। ਇਸ ਕਿਤਾਬ ਦਾ ਸਿਰਲੇਖ ਇਸ ਜੋੜੀ ਨੇ ਲਿਖਿਆ ਹੈ, ''ਇੱਕ ਟਿਕਾਊ ਤੇ ਬਾਇਓ-ਵਿਭਿੰਨ ਜੈਵਿਕ ਫਾਰਮ ਬਨਾਉਣਾ: ਭਾਰਤ `ਚ 1 ਏਕੜ ਮਾਡਲ ਫਾਰਮ ਦਾ ਕੇਸ ਸਟੱਡੀ''।
ਇਹ ਕਿਤਾਬ ਫਾਰਮ ਨੂੰ ਵਿਕਸਤ ਕਰਨ `ਤੇ ਉਨ੍ਹਾਂ ਦੇ ਤਜ਼ਰਬਿਆਂ ਨੂੰ ਤੇ ਸਿਹਤਮੰਦ, ਜੈਵਿਕ, ਕੁਦਰਤੀ ਤੇ ਤਾਜ਼ੀਆਂ ਸਬਜ਼ੀਆਂ ਉਗਾਉਣ ਦੇ ਤਰੀਕਿਆਂ ਨੂੰ ਕਵਰ ਕਰਦਾ ਹੈ। ਇਸਦੇ ਨਾਲ ਹੀ ਇਹ ਪਾਠਕਾਂ ਲਈ ਇੱਕ ਸੌਖੇ ਸੰਦਰਭ ਵਜੋਂ ਕੰਮ ਕਰ ਸਕਦਾ ਹੈ, ਜੋ ਆਪਣਾ ਖੁਦ ਦਾ ਜੈਵਿਕ ਫਾਰਮ ਸ਼ੁਰੂ ਕਰਨਾ ਚਾਹੁੰਦੇ ਹਨ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: This father-son duo helped the farmers who practice organic farming