ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਨੌਜਵਾਨ ਪੀੜ੍ਹੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ, ਉਨ੍ਹਾਂ ਲਈ ਲਗਾਤਾਰ ਅਭਿਆਸ ਕਰ ਰਹਿ ਹੈ। ਜੀ ਹਾਂ, ਇਸੇ ਤਰ੍ਹਾਂ ਦੇ ਜਜ਼ਬੇ ਨੂੰ ਮਨ `ਚ ਰੱਖਦੇ ਹੋਏ ਅੱਜ ਤੁਹਾਨੂੰ ਕੁਝ ਨੌਜਵਾਨਾਂ ਦੀ ਸੱਚੀ ਅਤੇ ਸਫ਼ਲ ਕਹਾਣੀ ਬਾਰੇ ਦਸਾਂਗੇ। ਜਿਨ੍ਹਾਂ ਨੇ ਲੱਖਾਂ ਦੀ ਨੌਕਰੀ ਨੂੰ ਛੱਡ ਕੇ ਇੱਕ ਕੰਪਨੀ ਦੀ ਸਥਾਪਨਾ ਕੀਤੀ, ਜਿਸ ਨਾਲ ਉਹ ਕਿਸਾਨਾਂ ਦੀ ਮਦਦ ਕਰਦੇ ਹਨ ਅਤੇ ਉਨ੍ਹਾਂ ਨੂੰ ਫ਼ਸਲ ਦੀ ਪੈਦਾਵਾਰ ਵਧਾਉਣ ਦੀ ਸਲਾਹ ਵੀ ਦਿੰਦੇ ਹਨ।
ਐਗਰਿਕਸ ਐਗਰੋਟੈਕ ਦੀ ਸ਼ੁਰੂਆਤ: ਇਹ ਕਹਾਣੀ ਤਿੰਨ ਦੋਸਤਾਂ ਦੀ ਹੈ। ਆਈਆਈਟੀ (IIT) ਦਿੱਲੀ ਵਿੱਚ ਪੀਐਚਡੀ (Ph.D) ਕਰਨ ਤੋਂ ਬਾਅਦ, ਡਾ. ਨਿਲਯ ਪਾਂਡੇ (CEO) ਨੇ ਆਪਣੇ ਸਾਥੀ ਸੌਰਵ ਸਿੰਘ (CEO) ਅਤੇ ਵਿਵੇਕ ਕੁਮਾਰ (Co-founder) ਨਾਲ ਰਲ ਕੇ ਇੱਕ ਪਲੇਟਫਾਰਮ ਬਣਾਉਣ ਦਾ ਫੈਸਲਾ ਕੀਤਾ ਸੀ। ਜਿਸ ਦੀ ਸ਼ੁਰੁਆਤ ਸਾਲ 2020 ਵਿੱਚ ਕੀਤੀ ਗਈ ਸੀ। ਉਨ੍ਹਾਂ ਨੇ ਆਪਣੀ ਕੰਪਨੀ ਦਾ ਨਾਮ ਐਗਰਿਕਸ ਐਗਰੋਟੈਕ ਰੱਖਿਆ। ਇਸ ਕੰਪਨੀ ਦਾ ਮੁੱਖ ਵਿਸ਼ਾ ਕਿਸਾਨਾਂ ਨੂੰ ਖੇਤ `ਚ ਹੋਣ ਵਾਲਿਆਂ ਸਮੱਸਿਆ `ਤੋਂ ਰਾਹਤ ਦਵਾਉਣਾ ਹੈ।
ਐਗਰਿਕਸ ਐਗਰੋਟੈਕ ਕਰਨਗੇ ਕਿਸਾਨਾਂ ਦੀ ਮਦਦ
ਐਗਰਿਕਸ ਐਗਰੋਟੈਕ (Agrix Agrotech) ਇੱਕ ਅਜਿਹੀ ਕੰਪਨੀ ਹੈ ਜੋ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਉਹ ਕਿਸਾਨਾਂ ਨੂੰ ਖੇਤੀ `ਚ ਵਾਧਾ ਕਰਨ ਲਈ ਬੈਂਕ ਯੋਗ ਖੇਤੀ ਮਸ਼ੀਨੀਕਰਨ (Agricultural mechanization), ਐਗਰੀਕਲਚਰਲ ਇਨਪੁਟਸ (Agricultural inputs), ਡਿਜੀਟਲ ਮੈਪਿੰਗ (Digital mapping) ਅਤੇ ਨਿਗਰਾਨੀ (monitoring) ਅਤੇ ਕੁਸ਼ਲ ਮਾਰਕੀਟ ਲਿੰਕੇਜ (Efficient market linkage) ਪ੍ਰਦਾਨ ਕਰਦੀ ਹੈ।
ਐਗਰਿਕਸ ਦੀਆਂ ਸੇਵਾਵਾਂ
● ਐਗਰਿਕਸ (Agrix) ਖੇਤੀਬਾੜੀ ਸੇਵਾਵਾਂ ਘੱਟ ਲਾਗਤ ਵਾਲੀ ਹੁੰਦੀਆਂ ਹਨ।
● ਇਹ ਸੇਵਾਵਾਂ ਭਰੋਸੇਮੰਦ, ਪਾਰਦਰਸ਼ੀ ਅਤੇ ਪਹੁੰਚਯੋਗ ਹੁੰਦੀਆਂ ਹਨ।
ਇਹ ਵੀ ਪੜ੍ਹੋ : ਯੂਟੀਊਬ ਤੋਂ ਖਾਣਾ ਬਨਾਉਣਾ ਸਿੱਖ ਕੇ ਸ਼ੁਰੂ ਕੀਤਾ ਫੂਡ ਟਰੱਕ ਦਾ ਕਾਰੋਬਾਰ, ਲੱਖਾਂ 'ਚ ਕਮਾਈ!
ਮੁੱਖ ਫਾਇਦੇ:
● ਐਗਰਿਕਸ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੇ ਹਨ।
● ਇਹ ਪਰਾਲੀ ਨੂੰ ਸਾੜਣ `ਤੋਂ ਰੋਕਣ ਅਤੇ ਵਾਤਾਵਰਨ ਦੀ ਰੱਖਿਆ ਕਰਨ`ਤੇ ਕੰਮ ਕਰ ਰਹੇ ਹਨ।
● ਐਗਰਿਕਸ ਦੀ ਟੀਮ ਹੁਣ ਦੇਸ਼ ਦੇ ਹਰ ਕਿਸਾਨ ਦੀ ਸੇਵਾ ਕਰਨ ਲਈ ਤਿਆਰ ਰਹਿੰਦੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਮੇਂ ਐਗਰਿਕਸ ਨਵਾਦਾ ਜ਼ਿਲੇ ਵਿਚ ਕੇਸ਼ੌਰੀ, ਡੁਮਰਾਮ, ਬਲਿਆਰੀ, ਧਿਓਦਾ, ਬਾਰੀਸਾਲੀਗੰਜ, ਪਕ੍ਰਿਵਰਮਾ ਸਮੇਤ 20 ਤੋਂ ਵੱਧ ਪਿੰਡਾਂ ਵਿੱਚ ਸੇਵਾ ਕਰ ਰਹੀ ਹੈ। ਇਹ ਕੰਪਨੀ ਨਵਾਦਾ ਦੇ ਨਾਲ-ਨਾਲ ਬੇਗੂਸਰਾਏ ਲਖੀਸਰਾਏ, ਦਰਭੰਗਾ, ਪਟਨਾ ਅਤੇ ਨਾਲੰਦਾ ਜ਼ਿਲ੍ਹੇ ਵਿੱਚ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੇ ਹਨ। ਕਿਸਾਨ ਭਰਾ ਜੇ ਤੁਸੀਂ ਵੀ ਆਪਣੀ ਸਮੱਸਿਆ ਦਾ ਹਲ ਪਾਉਣਾ ਚਾਹੁੰਦੇ ਹੋ ਤਾਂ ਇਸ ਲਿੰਕ `ਤੋਂ https://www.agrixagro.com/ ਐਗਰਿਕਸ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਲਵੋ।
Summary in English: Three youths changed the lives of farmers