ਆਮ ਜਨਤਾ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਕਿਤੇ ਅੱਜ ਅਚਾਨਕ ਮੀਂਹ ਨਾ ਪੈ ਜਾਵੇ ਜਾਂ ਜ਼ਿਆਦਾ ਗਰਮੀ ਨਾ ਹੋ ਜਾਵੇ। ਇਨ੍ਹਾਂ ਸਭ ਮੁਸੀਬਤਾਂ ਨੂੰ ਘਟਾਉਣ ਲਈ ਮੌਸਮ ਵਿਭਾਗ ਵੱਲੋਂ ਮੌਸਮ ਸਬੰਧੀ ਭਵਿੱਖਬਾਣੀ ਕੀਤੀ ਗਈ ਹੈ। ਤਾਂ ਆਓ ਜਾਣਦੇ ਹਾਂ ਆਪਣੇ ਸੂਬਿਆਂ ਦੇ ਮੌਸਮ ਬਾਰੇ...
IMD: ਉੱਤਰੀ ਭਾਰਤ `ਚ ਜਿੱਥੇ ਇੱਕ ਪਾਸੇ ਮੌਸਮ ਖੁਸ਼ਕ ਬਣਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਬੰਗਾਲ ਦੀ ਖਾੜੀ ਦੇ ਦੱਖਣ ਅਤੇ ਆਸ-ਪਾਸ ਦੇ ਇਲਾਕਿਆਂ `ਚ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਨੇ ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਅਨੁਸਾਰ, ਅੰਦਰੂਨੀ ਕਰਨਾਟਕ ਦੇ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਇਸਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਉੱਤਰਾਖੰਡ `ਚ ਇੱਕ ਜਾਂ ਦੋ ਥਾਵਾਂ 'ਤੇ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਪੈਣ ਦਾ ਖ਼ਦਸ਼ਾ ਜਤਾਇਆ ਹੈ।
Delhi Weather: ਦੇਸ਼ ਦੀ ਰਾਜਧਾਨੀ ਦਿੱਲੀ `ਚ ਅੱਜ ਯਾਨੀ 20 ਅਕਤੂਬਰ ਨੂੰ ਘੱਟੋ-ਘੱਟ ਤਾਪਮਾਨ 18 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਰਹੇਗਾ। ਮੀਂਹ ਰੁਕਣ ਤੋਂ ਬਾਅਦ ਦਿੱਲੀ `ਚ ਆਸਮਾਨ ਸਾਫ਼ ਹੋ ਗਿਆ ਹੈ, ਪਰ ਇਸਦੇ ਨਾਲ ਹੀ ਪ੍ਰਦੂਸ਼ਣ ਦਾ ਖ਼ਤਰਾ ਵੀ ਵੱਧ ਗਿਆ ਹੈ। ਦਿੱਲੀ ਦੇ ਕਈ ਇਲਾਕਿਆਂ `ਚ ਸਵੇਰੇ ਹਲਕੀ ਧੁੰਦ ਵੀ ਨਜ਼ਰ ਆਈ।
Punjab Weather: ਪੰਜਾਬ `ਚ ਅਗਲੇ 72 ਘੰਟਿਆਂ ਦੌਰਾਨ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਦਾ ਅੱਜ ਦਾ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਰਹੇਗਾ। ਅੱਜ ਪੰਜਾਬ `ਚ ਹਵਾ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣਗੀਆਂ। ਮੌਸਮ ਵਿਭਾਗ ਮੁਤਾਬਕ ਪੰਜਾਬ `ਚ ਅੰਸ਼ਕ ਤੌਰ 'ਤੇ ਬੱਦਲਵਾਈ ਰਹਿਣ ਦੇ ਆਸਾਰ ਹਨ।
ਇਹ ਵੀ ਪੜ੍ਹੋ : Today Update: ਦਿੱਲੀ 'ਚ ਹਲਕੀ ਧੁੱਪ ਤੇ ਇਨ੍ਹਾਂ ਸੂਬਿਆਂ `ਚ ਭਾਰੀ ਮੀਂਹ ਦਾ ਅਲਰਟ
ਹੋਰ ਇਲਾਕਿਆਂ ਦੀ ਮੌਸਮੀ ਗਤੀਵਿਧੀਆਂ (Seasonal activities of other areas):
● ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਦੌਰਾਨ ਲਕਸ਼ਦੀਪ ਅਤੇ ਦੱਖਣੀ ਤਾਮਿਲਨਾਡੂ `ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।
● ਕੇਰਲ, ਤਾਮਿਲਨਾਡੂ, ਅੰਦਰੂਨੀ ਓਡੀਸ਼ਾ ਦੇ ਕੁਝ ਹਿੱਸਿਆਂ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਅੰਦਰੂਨੀ ਕਰਨਾਟਕ ਅਤੇ ਮਰਾਠਵਾੜਾ ਦੇ ਕੁਝ ਹਿੱਸਿਆਂ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।
● ਮੇਘਾਲਿਆ, ਮਨੀਪੁਰ, ਮਿਜ਼ੋਰਮ, ਤੇਲੰਗਾਨਾ, ਦੱਖਣੀ ਮੱਧ ਪ੍ਰਦੇਸ਼, ਗੋਆ, ਮਹਾਰਾਸ਼ਟਰ ਅਤੇ ਉੱਤਰਾਖੰਡ `ਚ ਹਲਕੀ ਬਾਰਿਸ਼ ਹੋਈ।
● ਦੱਸ ਦੇਈਏ ਕਿ ਮੁਜ਼ੱਫਰਾਬਾਦ, ਲੱਦਾਖ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ `ਚ ਹਲਕੀ ਬਰਫਬਾਰੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਉੱਤਰਾਖੰਡ `ਚ ਇੱਕ ਜਾਂ ਦੋ ਥਾਵਾਂ 'ਤੇ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਹੋ ਸਕਦੀ ਹੈ।
Summary in English: Change in seasonal activities, know the weather from Delhi to Punjab