
ਪੜੋ 20 ਅਪ੍ਰੈਲ ਤੱਕ ਦੀ ਰਿਪੋਰਟ
Weather Forecast: ਭਾਰਤੀ ਮੌਸਮ ਵਿਭਾਗ ਨੇ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ ਰਾਜਸਥਾਨ ਅਤੇ ਗੁਜਰਾਤ ਦੇ ਕਈ ਖੇਤਰ ਸ਼ਾਮਲ ਹਨ। 19 ਅਪ੍ਰੈਲ ਨੂੰ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਤੇਜ਼ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ।
ਹਾਲਾਂਕਿ, ਦਿੱਲੀ ਲਈ ਰਾਹਤ ਦੀ ਖ਼ਬਰ ਹੈ। 22 ਅਪ੍ਰੈਲ ਤੱਕ ਇੱਥੇ ਕੋਈ ਗਰਮੀ ਦੀ ਲਹਿਰ ਨਹੀਂ ਹੋਵੇਗੀ, ਪਰ ਤਾਪਮਾਨ 41 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
3 ਲੋਕਾਂ ਦੀ ਮੌਤ
ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਪੱਛਮੀ ਗੜਬੜੀ ਦਾ ਪ੍ਰਭਾਵ ਦੇਖਿਆ ਗਿਆ। ਲਾਹੌਲ ਸਪਿਤੀ ਜ਼ਿਲ੍ਹੇ ਵਿੱਚ ਸ਼ਾਮ ਨੂੰ ਮੌਸਮ ਬਦਲ ਗਿਆ। ਰੋਹਤਾਂਗ ਦੱਰੇ, ਬਾਰਾਲਾਚਾ, ਸ਼ਿੰਕੁਲਾ ਅਤੇ ਕੁੰਜਮ ਦੱਰੇ 'ਤੇ ਬਰਫ਼ਬਾਰੀ ਸ਼ੁਰੂ ਹੋ ਗਈ, ਜਦੋਂਕਿ ਕਾਂਗੜਾ ਜ਼ਿਲ੍ਹੇ ਵਿੱਚ ਦੇਰ ਸ਼ਾਮ ਤੂਫ਼ਾਨ ਦੇ ਨਾਲ ਮੀਂਹ ਪਿਆ। ਖ਼ਰਾਬ ਮੌਸਮ ਦੌਰਾਨ ਗੱਗਲ ਵਿੱਚ, ਤੂਫਾਨ ਕਾਰਨ ਇੱਕ ਕਾਰ ਡਿੱਗੇ ਹੋਏ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਤਿੰਨ ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਬਾਰਾਲਾਚਾ, ਰੋਹਤਾਂਗ ਅਤੇ ਕੁੰਜਮ ਦੱਰਿਆਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਦਾਰਚਾ ਵੱਲ ਆਉਣ ਵਾਲੇ ਸੈਲਾਨੀ ਦੀਪਕਤਾਲ ਤੱਕ ਗਏ। ਇਸ ਦੇ ਨਾਲ ਹੀ, ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦਿਨ ਭਰ ਤੇਜ਼ ਧੁੱਪ ਖਿੜੀ ਰਹੀ।
ਪੰਜਾਬ ਦਾ ਮੌਸਮ
ਤੂਫਾਨ ਅਤੇ ਮੀਂਹ ਕਾਰਨ ਪੰਜਾਬ ਵਿੱਚ ਵੀ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। 42 ਡਿਗਰੀ ਗਰਮੀ ਤੋਂ ਪੀੜਤ ਲੋਕਾਂ ਨੂੰ ਬੁੱਧਵਾਰ ਦੇਰ ਸ਼ਾਮ ਉਸ ਵੇਲੇ ਰਾਹਤ ਮਿਲੀ ਜਦੋਂ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਤੂਫ਼ਾਨ ਆਇਆ। ਇਸ ਤੋਂ ਬਾਅਦ ਕਈ ਥਾਵਾਂ 'ਤੇ ਬੂੰਦਾਬਾਂਦੀ ਹੋਈ, ਜਿਸ ਕਾਰਨ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਦੇ ਅਨੁਸਾਰ, ਸ਼ੁੱਕਰਵਾਰ, 18 ਅਪ੍ਰੈਲ ਨੂੰ ਦੁਬਾਰਾ ਮੀਂਹ ਪੈਣ ਦੀ ਸੰਭਾਵਨਾ ਹੈ, ਜੋ ਅਗਲੇ 2 ਦਿਨਾਂ ਤੱਕ ਜਾਰੀ ਰਹੇਗੀ। ਇਸ ਸਮੇਂ ਦੌਰਾਨ ਵੀ, ਰਾਜ ਭਰ ਵਿੱਚ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਅਚਾਨਕ ਤੇਜ਼ ਹਵਾਵਾਂ ਅਤੇ ਤੂਫਾਨ ਕਾਰਨ ਚਾਰੇ ਪਾਸੇ ਧੂੜ ਛਾਈ ਹੋਈ ਸੀ, ਜਿਸ ਕਰਨ ਡਰਾਈਵਰਾਂ ਨੂੰ ਆਪਣੇ ਵਾਹਨ ਸੜਕ ਦੇ ਵਿਚਕਾਰ ਰੋਕਣੇ ਪਏ।
ਇਹ ਵੀ ਪੜ੍ਹੋ:Weather Today: ਮਿਲਣ ਜਾ ਰਹੀ ਹੈ ਗਰਮੀ ਤੋਂ ਰਾਹਤ, Punjab ਦੇ ਇਨ੍ਹਾਂ ਹਿੱਸਿਆਂ 'ਚ ਮੀਂਹ ਅਤੇ ਤੂਫ਼ਾਨ ਦਾ Alert
ਦਿਲੀ ਦਾ ਮੌਸਮ
ਮੌਸਮ ਵਿਭਾਗ ਦੇ ਅਨੁਸਾਰ, ਬੁੱਧਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2.3 ਡਿਗਰੀ ਵੱਧ ਹੈ। 17 ਤੋਂ 22 ਅਪ੍ਰੈਲ ਦੇ ਵਿਚਕਾਰ, ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 38°C ਤੋਂ 41°C ਦੇ ਵਿਚਕਾਰ ਰਹੇਗਾ ਅਤੇ ਘੱਟੋ-ਘੱਟ ਤਾਪਮਾਨ 23°C ਤੋਂ 27°C ਦੇ ਵਿਚਕਾਰ ਰਹੇਗਾ। ਇਸ ਸਮੇਂ ਦੌਰਾਨ, ਦੱਖਣ-ਪੂਰਬੀ, ਪੱਛਮੀ, ਦੱਖਣ-ਪੱਛਮੀ ਅਤੇ ਉੱਤਰ-ਪੱਛਮੀ ਹਵਾਵਾਂ ਚੱਲਣਗੀਆਂ। ਆਈਐਮਡੀ ਦੇ ਖੇਤਰੀ ਭਵਿੱਖਬਾਣੀ ਕੇਂਦਰ ਦੇ ਅਨੁਸਾਰ, 22 ਅਪ੍ਰੈਲ ਤੱਕ ਦਿੱਲੀ ਵਿੱਚ ਹੀਟਵੇਵ ਜਾਂ ਗਰਮ ਰਾਤਾਂ ਦੀ ਕੋਈ ਸੰਭਾਵਨਾ ਨਹੀਂ ਹੈ।
Summary in English: People died due to rain and storm in Himachal Pradesh, weather will take a U-turn in 24 hours, read the report till April 20