Weather Forecast: ਮੌਸਮ ਵਿਭਾਗ ਨੇ ਜਲਦ ਹੀ ਦਿੱਲੀ-ਐਨਸੀਆਰ 'ਚ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਜਤਾਈ ਹੈ। ਤਾਜ਼ਾ ਭਵਿੱਖਬਾਣੀ ਮੁਤਾਬਕ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸਦੇ ਚਲਦਿਆਂ ਮੌਸਮ ਸੁਹਾਵਣਾ ਹੋ ਜਾਵੇਗਾ ਅਤੇ ਲੋਕਾਂ ਨੂੰ ਤਪਿਸ਼ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਮੁਤਾਬਕ 25 ਜੁਲਾਈ ਤੋਂ ਬਾਰਸ਼ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾਵੇਗੀ।
ਪੰਜਾਬ ਦਾ ਮੌਸਮ: Met Centre Chandigarh
ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਪੰਜਾਬ ਵਿੱਚ 25 ਅਤੇ 26 ਜੁਲਾਈ ਨੂੰ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਅਗਲੇ 05 ਦਿਨਾਂ ਦੌਰਾਨ ਵੱਖ-ਵੱਖ ਥਾਵਾਂ 'ਤੇ ਗਰਜ਼-ਤੂਫ਼ਾਨ/ਬਿਜਲੀ ਚਮਕਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਅਗਲੇ 07 ਦਿਨਾਂ ਦੌਰਾਨ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਣ ਦੀ ਉਮੀਦ ਜਤਾਈ ਹੈ।
ਹਰਿਆਣਾ ਦਾ ਮੌਸਮ: Met Centre Chandigarh
ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਵਿੱਚ ਵੀ ਮੌਸਮ ਵਿਭਾਗ ਚੰਡੀਗੜ੍ਹ ਨੇ ਅੱਜ ਯਾਨੀ 24 ਜੁਲਾਈ ਨੂੰ ਕਈ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ 25 ਅਤੇ 26 ਜੁਲਾਈ ਨੂੰ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 07 ਦਿਨਾਂ ਦੌਰਾਨ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ ਅਤੇ ਗਰਜ਼-ਤੂਫ਼ਾਨ/ਬਿਜਲੀ ਚਮਕਣ ਦੇ ਨਜ਼ਾਰੇ ਦੇਖਣ ਨੂੰ ਮਿਲਣਗੇ। ਮੌਸਮ ਵਿਭਾਗ ਨੇ ਅਗਲੇ 07 ਦਿਨਾਂ ਦੌਰਾਨ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਣ ਦੀ ਉਮੀਦ ਜਤਾਈ ਹੈ।
ਇਹ ਵੀ ਪੜ੍ਹੋ : ਖ਼ਤਮ ਹੋਣ ਜਾ ਰਿਹੈ MONSOON SEASON, ਇਸ ਦਿਨ ਤੋਂ Temperature ਦਾ ਟਾਰਚਰ ਸ਼ੁਰੂ
ਮੌਸਮ ਦੀ ਹਲਚਲ: Skymet Weather
● 24 ਜੁਲਾਈ ਤੋਂ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਹਲਕੀ ਬਾਰਿਸ਼ ਸ਼ੁਰੂ ਹੋ ਜਾਵੇਗੀ।
● 25 ਤੋਂ 28 ਜੁਲਾਈ ਦਰਮਿਆਨ ਮੀਂਹ ਦੀ ਤੀਬਰਤਾ ਅਤੇ ਫੈਲਾਅ ਵਧੇਗਾ।
● 26 ਅਤੇ 27 ਜੁਲਾਈ ਨੂੰ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਮੀਂਹ ਪੈ ਸਕਦਾ ਹੈ।
● ਮੀਂਹ ਦੀਆਂ ਗਤੀਵਿਧੀਆਂ ਹਲਕੀ ਅਤੇ ਉੱਤਰ-ਪੱਛਮੀ ਰਾਜਸਥਾਨ ਵਿੱਚ ਖਿੰਡੀਆਂ ਰਹਿਣਗੀਆਂ। ਉੱਤਰੀ ਰਾਜਸਥਾਨ ਵਿੱਚ 26 ਜੁਲਾਈ ਤੋਂ ਮੌਸਮ ਖੁਸ਼ਕ ਹੋ ਸਕਦਾ ਹੈ।
● ਉੱਤਰ-ਪੱਛਮੀ ਭਾਰਤ ਵਿੱਚ ਚੱਲ ਰਹੇ ਨਮੀ ਵਾਲੇ ਮੌਸਮ ਦੇ ਹਾਲਾਤ ਘੱਟ ਜਾਣਗੇ ਕਿਉਂਕਿ ਮੀਂਹ ਦੀਆਂ ਗਤੀਵਿਧੀਆਂ ਤਾਪਮਾਨ ਨੂੰ ਹੇਠਾਂ ਲਿਆਏਗਾ।
● ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਜੁਲਾਈ ਦੇ ਅੰਤ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹਿ ਸਕਦੀ ਹੈ।
ਸਰੋਤ: ਇਹ ਜਾਣਕਾਰੀ Met Centre Chandigarh ਅਤੇ Skymet Weather ਤੋਂ ਲਈ ਗਈ ਹੈ।
Summary in English: These rivers beyond Danger Zone, Heavy Rain will occur on this day