ਦੇਸ਼ ਦੇ ਕਈ ਸੂਬਿਆਂ `ਚ ਕੁਝ ਦਿਨਾਂ ਤੋਂ ਲਗਾਤਰ ਪੈ ਰਿਹਾ ਮੀਂਹ ਹੁਣ ਰੁਕ ਗਿਆ ਹੈ, ਜਦੋਂਕਿ ਕਈ ਸੂਬਿਆਂ `ਚ ਅਜੇ ਵੀ ਮੀਂਹ ਜਾਰੀ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਦਿੱਲੀ, ਪੰਜਾਬ ਅਤੇ ਹਰਿਆਣਾ ਵਰਗੇ ਸੂਬਿਆਂ `ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਕਈ ਸੂਬਿਆਂ `ਚ ਭਾਰੀ ਮੀਂਹ ਦੀ ਚਿਤਾਵਨੀ ਅੱਜੇ ਵੀ ਜਾਰੀ ਹੈ। ਤਾਂ ਆਓ ਜਾਣਦੇ ਹਾਂ ਹੋਰਾਂ ਸੂਬਿਆਂ ਦਾ ਅੱਜ ਦਾ ਮੌਸਮ...
Delhi Weather: ਭਾਰਤ ਮੌਸਮ ਵਿਭਾਗ (IMD) ਦੀ ਜਾਣਕਾਰੀ ਮੁਤਾਬਕ ਦਿੱਲੀ `ਚ ਅੱਜ ਮੌਸਮ ਸਾਫ਼ ਰਵੇਗਾ, ਪਰ ਰਾਤ ਨੂੰ ਠੰਡੀਆਂ ਹਵਾਵਾਂ ਕਾਰਨ ਠੰਡ ਵਧਣ ਦਾ ਖ਼ਦਸ਼ਾ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਦਿੱਲੀ ਦਾ ਤਾਪਮਾਨ ਘੱਟੋ-ਘੱਟ 17 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 32 ਡਿਗਰੀ ਸੈਲਸੀਅਸ ਹੋ ਸਕਦਾ ਹੈ। ਆਉਣ ਵਾਲੇ ਹਫ਼ਤੇ `ਚ ਧੁੱਪ ਦੀ ਸੰਭਾਵਨਾ ਹੋ ਸਕਦੀ ਹੈ।
Punjab Weather: ਪੰਜਾਬ ਦੇ ਮੌਸਮ `ਚ ਇੱਕ ਵਾਰ ਫਿਰ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ, ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਕਈ ਸ਼ਹਿਰਾਂ 'ਚ ਹੁਣ ਸਵੇਰ ਤੋਂ ਹੀ ਠੰਡ ਵਧਣ ਲੱਗੀ ਹੈ। ਦਿਨ ਅਤੇ ਰਾਤ ਦਾ ਤਾਪਮਾਨ ਹੁਣ ਘਟਣਾ ਸ਼ੁਰੂ ਹੋ ਗਿਆ ਹੈ। ਮੌਜ਼ੂਦਾ ਸਮੇਂ `ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਕਾਰਨ 21 ਅਕਤੂਬਰ ਤੱਕ ਮੌਸਮ ਸਾਫ਼ ਰਹੇਗਾ। ਜਿਸਦੇ ਚਲਦਿਆਂ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਝੋਨੇ ਦੀ ਵਾਢੀ ਦਾ ਕੰਮ ਮੁਕੰਮਲ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : Weather Today: ਪਹਾੜਾਂ `ਚ ਵਧੀ ਠੰਡ, ਇਨ੍ਹਾਂ ਸੂਬਿਆਂ `ਚ ਮੀਂਹ ਦੇ ਆਸਾਰ
ਭਾਰੀ ਮੀਂਹ ਦੀ ਚਿਤਾਵਨੀ: ਅਗਲੇ ਤਿੰਨ ਦਿਨਾਂ ਤੱਕ ਦੱਖਣ-ਪੱਛਮੀ ਸੂਬਿਆਂ `ਚ ਮੀਂਹ ਪੈਣ ਦੀ ਸੰਭਾਵਨਾ ਹੈ। IMD ਮੁਤਾਬਕ ਅਗਲੇ ਤਿੰਨ ਦਿਨਾਂ ਯਾਨੀ 20 ਅਕਤੂਬਰ ਤੱਕ ਤਾਮਿਲਨਾਡੂ, ਪੁਡੂਚੇਰੀ, ਕਰਾਈਕਲ, ਕੇਰਲ ਅਤੇ ਕਰਨਾਟਕ ਤੋਂ ਇਲਾਵਾ ਲਕਸ਼ਦੀਪ ਅਤੇ ਅੰਡੇਮਾਨ-ਨਿਕੋਬਾਰ ਦੇ ਕੁਝ ਇਲਾਕਿਆਂ 'ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮਣੀਪੁਰ, ਮਿਜ਼ੋਰਮ, ਝਾਰਖੰਡ ਅਤੇ ਉੜੀਸਾ `ਚ ਵੀ ਇੱਕ ਜਾਂ ਦੋ ਦਿਨਾਂ `ਚ ਹਲਕੀ ਬਾਰਿਸ਼ ਹੋ ਸਕਦੀ ਹੈ।
Summary in English: Warning of heavy rain in these states of the country, know this big update related to the weather