ਉੱਤਰੀ ਭਾਰਤ ਵਿੱਚ ਜਿੱਥੇ ਠੰਡ ਲਗਾਤਾਰ ਵਧ ਰਹੀ ਹੈ, ਉੱਥੇ ਹੀ ਦੱਖਣੀ ਭਾਰਤ ਦੇ ਸੂਬਿਆਂ `ਚ ਭਾਰੀ ਮੀਂਹ ਦਾ ਸਿਲਸਿਲਾ ਜਾਰੀ ਹੈ। ਮੌਸਮ ਵਿਭਾਗ ਨੇ ਅੱਜ ਵੀ ਦੱਖਣੀ ਭਾਰਤ ਦੇ ਕਈ ਸੂਬਿਆਂ `ਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸਦੇ ਨਾਲ ਹੀ ਆਓ ਜਾਣਦੇ ਹਾਂ ਦੇਸ਼ ਦੇ ਵੱਖੋ ਵੱਖਰੇ ਸੂਬਿਆਂ `ਚ ਅੱਜ ਕਿਵੇਂ ਦਾ ਮੌਸਮ ਰਹੇਗਾ।
IMD: ਮੌਸਮ ਵਿਭਾਗ ਦੇ ਅਨੁਸਾਰ ਅੱਜ ਤਾਮਿਲਨਾਡੂ ਦੇ ਤੱਟੀ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਇਸ ਬਾਰਿਸ਼ ਦਾ ਅਸਰ ਦੋ ਦਿਨਾਂ ਤੱਕ ਦਿਖਾਈ ਦੇਵੇਗਾ। 9 ਅਤੇ 10 ਦਸੰਬਰ ਦੇ ਵਿਚਕਾਰ ਤੱਟਵਰਤੀ ਤਾਮਿਲਨਾਡੂ, ਪੁਡੂਚੇਰੀ, ਕਰਾਈਕਲ, ਆਂਧਰਾ ਪ੍ਰਦੇਸ਼ ਦੇ ਦੱਖਣੀ ਹਿੱਸਿਆਂ ਅਤੇ ਰਾਇਲਸੀਮਾ ਵਿੱਚ ਅਲੱਗ-ਥਲੱਗ ਥਾਵਾਂ 'ਤੇ ਹਲਕੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Delhi Weather: ਮੌਸਮ ਵਿਭਾਗ ਅਨੁਸਾਰ ਅੱਜ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਸਕਦਾ ਹੈ। ਸਵੇਰ ਵੇਲੇ ਇਥੇ ਧੁੰਦ ਵੇਖਣ ਨੂੰ ਮਿਲਦੀ ਹੈ। ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਦਿੱਲੀ `ਚ AQI 300 ਦਰਜ ਕੀਤਾ ਗਿਆ, ਜੋ ਕਿ 'ਖ਼ਰਾਬ' ਸ਼੍ਰੇਣੀ 'ਚ ਆਉਂਦਾ ਹੈ। ਪਿਛਲੇ ਦਿਨ ਦੇ ਮੁਕਾਬਲੇ ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਸੁਧਾਰ ਹੋਇਆ ਹੈ।
Punjab Weather: ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ `ਚ ਅੱਜ ਮੌਸਮ ਸਾਫ਼ ਰਹੇਗਾ। ਪੰਜਾਬ ਦੇ ਤਾਪਮਾਨ `ਚ ਲਗਾਤਾਰ ਗਿਰਾਵਟ ਆਉਣ ਕਾਰਨ ਇਥੇ ਠੰਡ ਕਾਫ਼ੀ ਵੱਧ ਗਈ ਹੈ ਤੇ ਆਉਣ ਵਾਲੇ ਦਿਨਾਂ `ਚ ਇਹ ਹੋਰ ਤੇਜ਼ੀ ਨਾਲ ਵੱਧ ਸਕਦੀ ਹੈ। ਇਸਦੇ ਨਾਲ ਹੀ ਪੰਜਾਬ `ਚ ਅੱਜ ਘੱਟੋ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਰਹੇਗਾ।
ਇਹ ਵੀ ਪੜ੍ਹੋ : Weather Forecast: 15 ਦਿਸੰਬਰ ਤੋਂ ਬਾਅਦ ਮੌਸਮ 'ਚ ਵੱਡਾ ਬਦਲਾਅ, ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਤੇ ਬਰਫਬਾਰੀ
ਤਾਮਿਲਨਾਡੂ `ਚ ਭਾਰੀ ਮੀਂਹ:
ਮੌਸਮ ਵਿਭਾਗ ਨੇ ਅੱਜ ਤਾਮਿਲਨਾਡੂ ਦੇ ਤੱਟੀ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਜਿਸਦੇ ਚਲਦਿਆਂ ਇੱਥੋਂ ਦੇ ਕੁਝ ਸ਼ਹਿਰਾਂ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਚੱਕਰਵਾਤੀ ਤੂਫਾਨ:
ਦੱਖਣੀ-ਪੱਛਮੀ ਬੰਗਾਲ ਦੀ ਖਾੜੀ 'ਤੇ ਚੱਕਰਵਾਤੀ ਤੂਫਾਨ 'ਮੰਡੂਸ' ਬਣਿਆ ਹੋਇਆ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ 48 ਘੰਟਿਆਂ ਵਿੱਚ ਇਹ ਤੂਫ਼ਾਨ ਭਿਆਨਕ ਰੂਪ ਧਾਰਨ ਕਰ ਸਕਦਾ ਹੈ। ਇਸ ਤੂਫਾਨ ਦੇ ਅੱਜ ਯਾਨੀ ਕੇ 9 ਦਸੰਬਰ ਨੂੰ ਚੇਨਈ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਜਿਸਦੇ ਚਲਦਿਆਂ ਤਾਮਿਲਨਾਡੂ ਦੇ ਤੱਟੀ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਬਹੁਤ ਭਾਰੀ ਮੀਂਹ ਪੈ ਸਕਦਾ ਹੈ।
ਭਾਰੀ ਮੀਂਹ ਅਤੇ ਚੱਕਰਵਾਤ ਅਲਰਟ ਦੇ ਮੱਦੇਨਜ਼ਰ ਅੱਜ ਚੇਨਈ, ਕੁੱਡਲੋਰ, ਵਿੱਲੂਪੁਰਮ ਅਤੇ ਕਾਂਚੀਪੁਰਮ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਆਂਧਰਾ ਪ੍ਰਦੇਸ਼ ਦੇ ਦੱਖਣੀ ਤੱਟ, ਅੰਦਰੂਨੀ ਤਾਮਿਲਨਾਡੂ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ 'ਤੇ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਮੁਤਾਬਕ ਲੱਦਾਖ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ 'ਚ ਵੀ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਬਰਫਬਾਰੀ ਹੋ ਸਕਦੀ ਹੈ।
Summary in English: Warning of heavy rain in this state of the country, holiday announced in schools and colleges