1. Home
  2. ਮੌਸਮ

ਰਾਹਤ ਨਾਲ ਆਫ਼ਤ ਬਣ ਕੇ ਵਰ੍ਹਿਆ ਮੀਂਹ, ਅੱਜ ਫਿਰ ਮੌਸਮ ਵਿਗੜਨ ਦੇ ਆਸਾਰ, ਦੇਖੋ Punjab, Delhi, Noida, Ghaziabad, Hapur ਤੇ Meerut ਦੀਆਂ ਤਸਵੀਰਾਂ

ਮੌਸਮ ਨੇ ਅਚਾਨਕ ਕਰਵਟ ਲਈ, ਜਿਸਦੇ ਨਤੀਜੇ ਵਜੋਂ ਤੇਜ਼ ਹਵਾਵਾਂ, ਮੀਂਹ ਅਤੇ ਗੜੇਮਾਰੀ ਹੋਈ। ਇਸ ਮੌਸਮੀ ਤਬਦੀਲੀ ਨੇ ਗਰਮੀ ਤੋਂ ਰਾਹਤ ਤਾਂ ਦਿੱਤੀ, ਪਰ ਭਾਰੀ ਨੁਕਸਾਨ ਵੀ ਪਹੁੰਚਾਇਆ। ਮੌਸਮ ਵਿਭਾਗ ਨੇ ਅੱਜ ਵੀ ਮੌਸਮ ਵਿਗੜਨ ਦੇ ਆਸਾਰ ਜਤਾਏ ਹਨ।

Gurpreet Kaur Virk
Gurpreet Kaur Virk
ਰਾਹਤ ਨਾਲ ਆਫ਼ਤ ਬਣ ਕੇ ਵਰ੍ਹਿਆ ਮੀਂਹ

ਰਾਹਤ ਨਾਲ ਆਫ਼ਤ ਬਣ ਕੇ ਵਰ੍ਹਿਆ ਮੀਂਹ

Weather Forecast: ਬੁੱਧਵਾਰ, 21 ਮਈ ਨੂੰ, ਮੌਸਮ ਨੇ ਇੱਕ ਵਾਰ ਫਿਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਰਾਜਧਾਈ ਵਿੱਚ ਬੁਧਵਾਰ ਸਵੇਰ ਸੀਜ਼ਨ ਦੀ ਸਭ ਤੋਂ ਗਰਮ ਸੀ ਕਿਉਂਕਿ ਦਿਨ ਵੇਲੇ ਗਰਮੀ ਦਾ ਸੂਚਕ ਅੰਕ 50 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੀ। ਪਰ ਸ਼ਾਮ ਨੂੰ ਅਚਾਨਕ ਧੂੜ ਭਰੀ ਹਨ੍ਹੇਰੀ ਅਤੇ ਮੀਂਹ ਕਾਰਨ ਤਾਪਮਾਨ 14 ਡਿਗਰੀ ਤੱਕ ਡਿੱਗ ਗਿਆ।

ਦਿੱਲੀ ਐਨਸੀਆਰ ਵਿੱਚ ਮੌਸਮ ਨੇ ਅਚਾਨਕ ਕਰਵਟ ਲਈ, ਜਿਸਦੇ ਨਤੀਜੇ ਵਜੋਂ ਤੇਜ਼ ਹਵਾਵਾਂ, ਮੀਂਹ ਅਤੇ ਗੜੇਮਾਰੀ ਹੋਈ। ਇਸ ਮੌਸਮੀ ਤਬਦੀਲੀ ਨੇ ਗਰਮੀ ਤੋਂ ਰਾਹਤ ਤਾਂ ਦਿੱਤੀ, ਪਰ ਪਾਣੀ ਭਰਨ, ਦਰੱਖਤਾਂ ਦੇ ਉਖੜਨ ਅਤੇ ਹੋਰਡਿੰਗ ਡਿੱਗਣ ਨਾਲ ਦਿੱਲੀ, ਨੋਇਡਾ, ਗਾਜ਼ੀਆਬਾਦ, ਗ੍ਰੇਟਰ ਨੋਇਡਾ, ਹਾਪੁੜ ਅਤੇ ਮੇਰਠ ਵਿੱਚ ਜਨਜੀਵਨ ਅਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ।

ਰਾਹਤ ਨਾਲ ਆਫ਼ਤ ਬਣ ਕੇ ਵਰ੍ਹਿਆ ਮੀਂਹ

ਰਾਹਤ ਨਾਲ ਆਫ਼ਤ ਬਣ ਕੇ ਵਰ੍ਹਿਆ ਮੀਂਹ

ਵਾਲ-ਵਾਲ ਬੱਚੀ ਜਾਣ

ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਇੰਡੀਗੋ ਦੀ ਉਡਾਣ ਵਿੱਚ 227 ਯਾਤਰੀ ਖਰਾਬ ਮੌਸਮ ਕਾਰਨ ਵਾਲ-ਵਾਲ ਬਚ ਗਏ, ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਅਤੇ ਇਸਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਅਚਾਨਕ ਆਏ ਤੂਫਾਨ ਅਤੇ ਮੀਂਹ ਨੇ ਦਿੱਲੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਉਤਰਾਖੰਡ, ਗੋਆ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਭਾਰੀ ਤਬਾਹੀ ਹੋਈ, ਜਿਸ ਵਿੱਚ ਦਿੱਲੀ ਅਤੇ ਮੇਰਠ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਘਟਨਾਵਾਂ ਵਿੱਚ ਕਈ ਲੋਕ ਜ਼ਖਮੀ ਹੋਏ, ਅਤੇ ਘਰਾਂ, ਵਾਹਨਾਂ, ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ।

ਰਾਹਤ ਨਾਲ ਆਫ਼ਤ ਬਣ ਕੇ ਵਰ੍ਹਿਆ ਮੀਂਹ

ਰਾਹਤ ਨਾਲ ਆਫ਼ਤ ਬਣ ਕੇ ਵਰ੍ਹਿਆ ਮੀਂਹ

ਪੰਜਾਬ-ਹਰਿਆਣਾ ਦਾ ਮੌਸਮ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਗਰਮੀ ਲਗਾਤਾਰ ਵੱਧ ਰਹੀ ਹੈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸੂਬੇ ਵਿੱਚ ਗਰਮੀ ਦੀ ਲਹਿਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਰਾਜ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.6 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ, ਵੀਰਵਾਰ ਨੂੰ ਬਠਿੰਡਾ ਵਿੱਚ ਪਾਰਾ 47 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਗਿਆ ਜੋ ਕਿ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਹੈ।

ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਬੁੱਧਵਾਰ ਸ਼ਾਮ ਨੂੰ ਮੌਸਮ ਸੁਹਾਵਣਾ ਹੋ ਗਿਆ। ਇਸ ਦੇ ਨਾਲ ਹੀ ਰੂਪਨਗਰ ਵਿੱਚ ਦੇਰ ਸ਼ਾਮ 12 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਦੇਰ ਸ਼ਾਮ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਅਤੇ ਧੂੜ ਭਰੀਆਂ ਹਨੇਰੀਆਂ ਚੱਲੀਆਂ, ਜਿਸ ਤੋਂ ਬਾਅਦ ਤਾਪਮਾਨ ਵਿੱਚ ਥੋੜ੍ਹੀ ਜਿਹੀ ਗਿਰਾਵਟ ਦੇਖੀ ਗਈ।

ਇਹ ਵੀ ਪੜ੍ਹੋ: Weather Today: ਪੰਜਾਬ ਤੋਂ ਰਾਜਸਥਾਨ ਤੱਕ ਲੂ ਦਾ ਕਹਿਰ, 23 ਤੋਂ 26 ਮਈ ਤੱਕ ਹਨ੍ਹੇਰੀ ਨਾਲ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ Alert

ਰਾਹਤ ਨਾਲ ਆਫ਼ਤ ਬਣ ਕੇ ਵਰ੍ਹਿਆ ਮੀਂਹ

ਰਾਹਤ ਨਾਲ ਆਫ਼ਤ ਬਣ ਕੇ ਵਰ੍ਹਿਆ ਮੀਂਹ

ਮੌਸਮ ਵਿੱਚ ਅਚਾਨਕ ਬਦਲਾਅ ਆਉਣ ਕਾਰਨ, ਇੱਕ ਤੇਜ਼ ਧੂੜ ਭਰੀ ਹਨੇਰੀ ਆਈ। ਤੇਜ਼ ਹਵਾਵਾਂ ਦੇ ਨਾਲ ਮੀਂਹ ਸ਼ੁਰੂ ਹੋ ਗਿਆ। ਸ਼ਾਮ ਪੰਜ ਵਜੇ ਸ਼ਹਿਰ ਹਨੇਰੇ ਵਿੱਚ ਡੁੱਬ ਗਿਆ। ਡਰਾਈਵਰਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਸਫ਼ਰ ਕਰਨਾ ਪਿਆ। ਚੰਡੀਗੜ੍ਹ ਦੇ ਨਾਲ ਲੱਗਦੇ ਪੰਚਕੂਲਾ ਅਤੇ ਮੋਹਾਲੀ ਸ਼ਹਿਰਾਂ ਵਿੱਚ ਵੀ ਮੀਂਹ ਪਿਆ। ਤੂਫਾਨ ਕਾਰਨ ਟ੍ਰਾਈਸਿਟੀ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ।

ਬੁੱਧਵਾਰ ਦੇਰ ਸ਼ਾਮ ਹਰਿਆਣਾ ਵਿੱਚ ਵੀ ਮੌਸਮ ਵਿੱਚ ਅਚਾਨਕ ਬਦਲਾਅ ਆਇਆ। ਪੱਛਮੀ ਹਵਾਵਾਂ ਨੇ ਸੂਬੇ ਨੂੰ ਗਰਮੀ ਤੋਂ ਰਾਹਤ ਦਿੱਤੀ। ਯਮੁਨਾਨਗਰ, ਕੈਥਲ, ਕੁਰੂਕਸ਼ੇਤਰ ਅਤੇ ਪੰਚਕੂਲਾ ਵਿੱਚ ਮੀਂਹ ਪਿਆ ਅਤੇ ਕਈ ਥਾਵਾਂ 'ਤੇ ਗੜੇਮਾਰੀ ਵੀ ਹੋਈ।

ਇਹ ਵੀ ਪੜ੍ਹੋ: Punjab Weather: ਮੌਸਮ ਵਿਭਾਗ ਵੱਲੋਂ ਆਈ ਵੱਡੀ ਖ਼ਬਰ, 23 ਮਈ ਤੋਂ ਫਿਰ ਗਰਜ-ਤੂਫ਼ਾਨ ਦੇ ਨਾਲ ਭਾਰੀ ਮੀਂਹ ਪੈਣ ਦੀ ਖ਼ਬਰ

ਰਾਹਤ ਨਾਲ ਆਫ਼ਤ ਬਣ ਕੇ ਵਰ੍ਹਿਆ ਮੀਂਹ

ਰਾਹਤ ਨਾਲ ਆਫ਼ਤ ਬਣ ਕੇ ਵਰ੍ਹਿਆ ਮੀਂਹ

Summary in English: Weather Change, Alert, thunderstorm, rain, hailstorm, devastation in Punjab, Haryana, Delhi, Ghaziabad, Noida, Hapur and Meerut

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters