Weather Forecast: ਇੱਕ ਪਾਸੇ ਜਿੱਥੇ ਦੇਸ਼ਭਰ ਵਿੱਚ 15 ਅਗਸਤ ਦੇ ਜਸ਼ਨ ਦਾ ਮਾਹੌਲ ਹੈ। ਉੱਥੇ ਹੀ ਦੂਜੇ ਪਾਸੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਜ਼ਾਦੀ ਦਿਹਾੜੇ ਮੌਕੇ ਮੌਸਮ 'ਚ ਬਦਲਾਅ ਆਉਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਅਜਿਹੇ ਹਾਲਾਤ ਵਿੱਚ ਮੌਸਮ ਵਿਭਾਗ (IMD) ਨੇ ਪਹਿਲਾਂ ਹੀ 15 ਅਗਸਤ, 2023 ਬਾਰੇ ਇੱਕ ਵੱਡਾ ਅਪਡੇਟ ਜਾਰੀ ਕੀਤਾ ਹੈ, ਆਓ ਜਾਣਦੇ ਹਾਂ 15 August ਵਾਲੇ ਦਿਨ ਕਿਵੇਂ ਦਾ ਰਹੇਗਾ ਮੌਸਮ ਦਾ ਮਿਜਾਜ਼।
ਪੰਜਾਬ ਦਾ ਮੌਸਮ: Met Centre Chandigarh
ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਪੰਜਾਬ ਵਿੱਚ ਅੱਜ ਯਾਨੀ 14 ਅਗਸਤ ਨੂੰ ਕਿਤੇ ਧੁੱਪ ਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 15 ਅਤੇ 16 ਅਗਸਤ ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਆਸਾਰ ਜਤਾਏ ਗਏ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 07 ਦਿਨਾਂ ਦੌਰਾਨ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ।
ਹਰਿਆਣਾ ਦਾ ਮੌਸਮ: Met Centre Chandigarh
ਪੰਜਾਬ ਵਾਂਗ ਹਰਿਆਣਾ ਵਿੱਚ ਵੀ ਮੌਸਮ ਵਿਭਾਗ ਚੰਡੀਗੜ੍ਹ ਨੇ 14 ਤੋਂ 16 ਅਗਸਤ ਤਕ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਯਾਨੀ 14 ਅਗਸਤ ਲਈ ਵੱਖ-ਵੱਖ ਥਾਵਾਂ 'ਤੇ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਪੈਣ ਦੇ ਆਸਾਰ ਜਤਾਏ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 07 ਦਿਨਾਂ ਦੌਰਾਨ ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ।
ਇਹ ਵੀ ਪੜ੍ਹੋ : Weather Today: ਮੌਸਮ ਨੇ ਮੁੜ ਬਦਲਿਆ ਮਿਜਾਜ਼, ਕਿਤੇ ਮੀਂਹ - ਕਿਤੇ ਗਰਮੀ
ਅਗਲੇ 24 ਘੰਟਿਆਂ ਦੌਰਾਨ ਮੌਸਮ ਦੀ ਗਤੀਵਿਧੀ: Skymet Weather
● ਸਿੱਕਮ, ਉਪ-ਹਿਮਾਲੀਅਨ ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ-ਨਾਲ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
● ਉੱਤਰੀ ਪੰਜਾਬ, ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਉੜੀਸਾ ਦੇ ਪਹਾੜੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
● ਛੱਤੀਸਗੜ੍ਹ, ਦੱਖਣੀ ਮੱਧ ਪ੍ਰਦੇਸ਼, ਵਿਦਰਭ, ਕੋਂਕਣ ਅਤੇ ਗੋਆ, ਗੁਜਰਾਤ, ਤੱਟਵਰਤੀ ਕਰਨਾਟਕ, ਕੇਰਲ, ਤਾਮਿਲਨਾਡੂ ਦੇ ਕੁਝ ਹਿੱਸਿਆਂ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
ਸਰੋਤ: ਇਹ ਜਾਣਕਾਰੀ Met Centre Chandigarh ਅਤੇ Skymet Weather ਤੋਂ ਲਈ ਗਈ ਹੈ।
Summary in English: Weather Today: Rain alert on 15 August, know this big update