Weather Forecast: ਇਸ ਵਾਰ ਫਰਵਰੀ ਮਹੀਨੇ ਵਿੱਚ ਹੀ ਅਪ੍ਰੈਲ ਵਰਗੀ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਇਹ ਗਰਮੀ ਸਾਰੇ ਰਿਕਾਰਡ ਤੋੜਨ ਵਾਲੀ ਹੈ। ਪੰਜਾਬ ਅਤੇ ਹਰਿਆਣਾ ਵਿੱਚ 1 ਫਰਵਰੀ ਤੋਂ ਮੌਸਮ ਖੁਸ਼ਕ ਬਣਿਆ ਹੋਇਆ ਹੈ ਅਤੇ ਇਸ ਨਾਲ ਕਣਕ ਦੀ ਫਸਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਵੱਧ ਗਈ ਹੈ। ਇੱਕ ਅੰਦਾਜ਼ੇ ਮੁਤਾਬਕ ਜੇਕਰ ਕਣਕ ਦੀ ਫ਼ਸਲ 'ਤੇ ਅਸਰ ਪੈਂਦਾ ਹੈ ਤਾਂ ਦੇਸ਼ 'ਚ ਆਟੇ ਦੀਆਂ ਕੀਮਤਾਂ ਵਿੱਚ ਮੁੜ ਉਛਾਲ ਦੇਖਣ ਨੂੰ ਮਿਲੇਗਾ।
ਫਰਵਰੀ ਦਾ ਮਹੀਨਾ ਖਤਮ ਹੋਣ 'ਚ ਹਾਲੇ ਲਾਫੀ ਦਿਨ ਪਏ ਹਨ, ਪਰ ਹੁਣੇ ਤੋਂ ਹੀ ਸਮੁੱਚੇ ਪੰਜਾਬ ਵਿੱਚ ਗਰਮੀ ਦਾ ਆਲਮ ਬਣਿਆ ਹੋਇਆ ਹੈ। ਅਪ੍ਰੈਲ ਵਰਗੀ ਗਰਮੀ ਫਰਵਰੀ 'ਚ ਹੀ ਆਪਣਾ ਕਹਿਰ ਬਰਪਾ ਰਹੀ ਹੈ। ਸਵੇਰ ਅਤੇ ਸ਼ਾਮ ਨੂੰ ਗੁਲਾਬੀ ਠੰਡ ਹੁੰਦੀ ਹੈ, ਪਰ ਦੁਪਹਿਰ ਬਾਅਦ ਇਹ ਗਰਮੀ ਵਿੱਚ ਤਬਦੀਲ ਹੋ ਜਾਂਦੀ ਹੈ। ਦੱਸ ਦੇਈਏ ਕਿ ਐਤਵਾਰ ਨੂੰ ਸੂਬੇ ਦੇ ਸਾਰੇ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਵੱਧ ਦਰਜ ਕੀਤਾ ਗਿਆ।
ਬੇਸ਼ਕ ਸਵੇਰੇ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਅਤੇ ਪਿਛਲੇ ਦੋ ਦਿਨਾਂ ਤੋਂ ਅੰਸ਼ਕ ਤੌਰ 'ਤੇ ਬੱਦਲਵਾਈ ਵੀ ਬਣੀ ਹੋਈ ਹੈ। ਪਰ ਤਾਪਮਾਨ 'ਚ ਤੇਜ਼ੀ ਨਾਲ ਹੋ ਰਹੇ ਵਾਧੇ ਨੇ ਕਿਸਾਨਾਂ ਦੀ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਜਦੋਂਕਿ, ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਸਮੇਂ ਪੱਛਮੀ ਗੜਬੜੀ ਦਾ ਪ੍ਰਭਾਵ ਵੱਧ ਰਿਹਾ ਹੈ, ਇਸ ਕਾਰਨ ਅੱਜ ਤੇ ਕੱਲ੍ਹ ਪੰਜਾਬ ਦੇ ਮਾਝਾ ਅਤੇ ਦੁਆਬਾ ਖੇਤਰ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Garmi ਨੇ ਕੱਢੇ ਵੱਟ, ਹੁਣ ਲੱਗੇਗਾ 35 Degree ਦਾ ਝਟਕਾ, IMD ਵੱਲੋਂ Warning
ਖੇਤੀ ਮਾਹਿਰਾਂ ਦੀ ਮੰਨੀਏ ਤਾਂ ਕਣਕ ਦੀ ਫ਼ਸਲ ਲਈ ਸਰਵੋਤਮ ਤਾਪਮਾਨ 20 ਤੋਂ 22 ਡਿਗਰੀ ਸਹੀ ਹੁੰਦਾ ਹੈ। ਉੱਚ ਤਾਪਮਾਨ 'ਤੇ, ਫ਼ਸਲ ਜਲਦੀ ਪੱਕ ਜਾਂਦੀ ਹੈ ਅਤੇ ਦਾਣੇ ਛੋਟੇ ਰਹਿ ਜਾਂਦੇ ਹਨ। ਇਸ ਨਾਲ ਝਾੜ ਵਿੱਚ ਕਮੀ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਢੀ ਲਈ ਬਹੁਤਾ ਸਮਾਂ ਨਹੀਂ ਬਚਿਆ, ਹੋਲੀ ਤੋਂ ਬਾਅਦ ਵਾਢੀ ਸ਼ੁਰੂ ਹੋ ਜਾਵੇਗੀ। ਇਸ ਲਈ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਹਲਕੀ ਸਿੰਚਾਈ ਦੀ ਸਲਾਹ ਦਿੱਤੀ ਹੈ।
ਰਿਪੋਰਟ ਮੁਤਾਬਕ ਦੋਵੇਂ ਸੂਬੇ ਦੇਸ਼ ਦੇ ਵੱਡੇ ਅਨਾਜ ਭੰਡਾਰ ਹਨ। ਮਾਹਿਰਾਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿੱਚ ਮੌਜੂਦਾ ਵੱਧ ਤੋਂ ਵੱਧ ਤਾਪਮਾਨ ਔਸਤ ਨਾਲੋਂ 4-5 ਡਿਗਰੀ ਸੈਲਸੀਅਸ ਵੱਧ ਹੈ, ਜਦੋਂਕਿ ਘੱਟੋ-ਘੱਟ ਤਾਪਮਾਨ ਔਸਤ ਨਾਲੋਂ 3-5 ਡਿਗਰੀ ਵੱਧ ਹੈ। ਜਿਸਦੇ ਚਲਦਿਆਂ ਖੇਤੀ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਉੱਚ ਤਾਪਮਾਨ ਅਤੇ ਬਾਰਸ਼ ਦੀ ਕਮੀ ਪੰਜਾਬ-ਹਰਿਆਣਾ ਦੋਵਾਂ ਸੂਬਿਆਂ ਵਿੱਚ ਕਣਕ ਦੀ ਫਸਲ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਇਹ ਵੀ ਪੜ੍ਹੋ : Big News: 72 ਘੰਟਿਆਂ 'ਚ ਤਾਪਮਾਨ 30 ਡਿਗਰੀ ਤੋਂ ਪਾਰ ਹੋਣ ਦਾ ਅਨੁਮਾਨ, ਜਾਣੋ ਇਹ ਨਵਾਂ Update
ਮੌਸਮ ਵਿਗਿਆਨੀਆਂ ਨੇ ਅਚਾਨਕ ਆਏ ਮੌਸਮ 'ਚ ਬਦਲਾਅ ਦੇ ਕਈ ਕਾਰਨ ਦੱਸੇ ਹਨ। ਸਭ ਤੋਂ ਪਹਿਲਾ ਪੱਛਮੀ ਗੜਬੜੀ ਪਹਾੜਾਂ 'ਤੇ ਇਕ ਤੋਂ ਬਾਅਦ ਇਕ ਆ ਰਹੀ ਹੈ, ਪਰ ਇਨ੍ਹਾਂ ਦੀ ਤੀਬਰਤਾ ਬਹੁਤ ਕਮਜ਼ੋਰ ਹੈ। ਉਨ੍ਹਾਂ ਦੇ ਆਉਣ ਨਾਲ ਪਹਾੜਾਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਰੁਕ ਗਈਆਂ ਹਨ। ਇੱਥੇ, ਹਵਾਵਾਂ ਤਾਪਮਾਨ ਨੂੰ ਹੇਠਾਂ ਲਿਆਉਂਦੀਆਂ ਸਨ। ਇਨ੍ਹਾਂ ਹਵਾਵਾਂ ਦੀ ਥਾਂ ਹੁਣ ਗਰਮ ਖੇਤਰਾਂ ਤੋਂ ਆਉਣ ਵਾਲੀਆਂ ਦੱਖਣ-ਪੱਛਮੀ ਹਵਾਵਾਂ ਪੰਜਾਬ ਅਤੇ ਹੋਰ ਇਲਾਕਿਆਂ ਵਿੱਚ ਆ ਰਹੀਆਂ ਹਨ। ਇਸ ਕਾਰਨ ਤਾਪਮਾਨ ਦੇ ਨਾਲ-ਨਾਲ ਹਵਾ 'ਚ ਨਮੀ ਵੀ ਵਧ ਗਈ ਹੈ।
ਗਰਮੀ ਦਾ ਮੌਸਮ ਸ਼ੁਰ ਹੋਣ ਤੋਂ ਪਹਿਲਾਂ ਹੀ ਦਿੱਲੀ-ਐੱਨ.ਸੀ.ਆਰ (Delhi-NCR) 'ਚ ਗਰਮੀ ਮਹਿਸੂਸ ਹੋਣ ਲੱਗੀ ਹੈ। ਸਵੇਰ ਵੇਲੇ ਸੰਘਣੀ ਧੁੰਦ ਲੋਕਾਂ ਨੂੰ ਠੰਡਕ ਦਾ ਇਹਸਾਸ ਦੇ ਰਹੀ ਹੈ, ਜਦੋਂਕਿ ਦੁਪਹਿਰ ਵੇਲੇ ਪੈ ਰਹੀ ਗਰਮੀ ਨਾਲ ਲੋਕਾਂ ਦਾ ਪਸੀਨੇ ਨਾਲ ਬੁਰਾ ਹਾਲ ਹੋ ਰਿਹਾ ਹੈ। ਦਿੱਲੀ-ਐੱਨਸੀਆਰ ਦੇ ਲੋਕਾਂ ਦਾ ਕਹਿਣਾ ਹੈ ਕਿ ਜੋ ਮੌਸਮ ਅਪ੍ਰੈਲ 'ਚ ਹੁੰਦਾ ਸੀ, ਉਹ ਫਰਵਰੀ 'ਚ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 31.5 ਡਿਗਰੀ ਰਿਹਾ, ਜੋ ਇਸ ਮੌਸਮ ਦੀ ਔਸਤ ਤੋਂ 7 ਡਿਗਰੀ ਵੱਧ ਹੈ, ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 11.4 ਡਿਗਰੀ ਰਿਹਾ।
● ਅੱਜ ਯਾਨੀ ਸੋਮਵਾਰ ਨੂੰ ਦਿੱਲੀ 'ਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ।
● ਦਿੱਲੀ 'ਚ ਅੱਜ ਵੱਧ ਤੋਂ ਵੱਧ ਤਾਪਮਾਨ 32 ਅਤੇ ਘੱਟੋ-ਘੱਟ ਤਾਪਮਾਨ 12 ਦੇ ਆਸ-ਪਾਸ ਰਹੇਗਾ।
● 21 ਫਰਵਰੀ ਨੂੰ ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 31 ਅਤੇ ਘੱਟੋ-ਘੱਟ ਤਾਪਮਾਨ 13 ਡਿਗਰੀ ਰਹਿ ਸਕਦਾ ਹੈ।
● 22 ਫਰਵਰੀ ਨੂੰ ਦਿੱਲੀ 'ਚ ਤਾਪਮਾਨ 30 ਡਿਗਰੀ ਤੱਕ ਹੇਠਾਂ ਆ ਜਾਵੇਗਾ।
● 23 ਅਤੇ 24 ਫਰਵਰੀ ਨੂੰ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਤੱਕ ਰਹਿ ਸਕਦਾ ਹੈ।
● 25 ਫਰਵਰੀ ਨੂੰ ਇਹ ਫਿਰ ਤੋਂ ਵਧਣਾ ਸ਼ੁਰੂ ਹੋ ਜਾਵੇਗਾ ਅਤੇ 30 ਡਿਗਰੀ ਤੱਕ ਪਹੁੰਚ ਜਾਵੇਗਾ।
Summary in English: Weather Update: Pink frost in the morning and evening, rising temperature in the afternoon, farmers in worry