ਸਰਕਾਰੀ ਨੌਕਰੀ ਦਾ ਸੁਨਹਿਰਾ ਮੌਕਾ ਆ ਗਿਆ ਹੈ। ਜੀ ਹਾਂ, ਸਮਗਰ ਸਿੱਖਿਆ ਚੰਡੀਗੜ੍ਹ (Samagra Shiksha Chandigarh) ਵਿੱਚ ਪ੍ਰਾਈਮਰੀ ਟੀਚਰ ਦੇ ਅਹੁਦਿਆਂ ਦੀ ਭਰਤੀ ਸ਼ੁਰੂ ਕੀਤੀ ਗਈ ਹੈ। ਉਮੀਦਵਾਰ ਜੋ ਐਸ.ਐਸ.ਏ. ਚੰਡੀਗੜ੍ਹ ਦੇ ਪ੍ਰਾਇਮਰੀ ਟੀਚਰ ਭਰਤੀ 2022 'ਤੇ ਅਪਲਾਈ ਕਰਨਾ ਚਾਹੁੰਦੇ ਹਨ ਜਲਦੀ ਹੀ ਆਪਣੀ ਅਰਜ਼ੀ ਨੂੰ ਭਰ ਲਈ ਰਜਿਸਟਰੇਸ਼ਨ ਕਰੋ।
ਜਰੂਰੀ ਸੂਚਨਾ:
ਇਸ ਅਰਜ਼ੀ ਨੂੰ ਭਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ `ਤੇ ਜਾਣਾ ਹੋਵੇਗਾ। ਸਮਗਰ ਸਿੱਖਿਆ ਚੰਡੀਗੜ੍ਹ ਦੇ ਜੂਨੀਅਰ ਟੀਚਰ ਲਈ ਕੁਲ 158 ਅਹੁਦੇ ਖ਼ਾਲੀ ਹਨ। ਜਿਨ੍ਹਾਂ ਨੂੰ ਭਰਨ ਲਈ ਸਰਕਾਰ ਨੇ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਸਰਕਾਰ ਵਲੋਂ ਇਸ ਅਰਜ਼ੀ ਨੂੰ ਭਰਨ ਲਈ ਸ਼ੁਰੁਆਤੀ ਮਿਤੀ 15 ਸਤੰਬਰ ਅਤੇ ਆਖਰੀ ਮਿਤੀ 6 ਅਕਤੂਬਰ 2022 ਤੱਕ ਨਿਸ਼ਚਿਤ ਕੀਤੀ ਗਈ ਹੈ। ਉਮੀਦਵਾਰਾਂ ਨੂੰ ਬੇਨਤੀ ਹੈ ਕਿ ਆਪਣਾ ਰਜਿਸਟਰੇਸ਼ਨ ਨਿਰਧਾਰਿਤ ਸਮੇਂਤੋਂ ਪਹਿਲਾ ਕਰ ਲਵੋ।
ਉਮਰ:
ਇਨ੍ਹਾਂ ਅਹੁਦਿਆਂ ਲਈ ਉਮਰ ਸੀਮਾ 21 ਤੋਂ 37 ਸਾਲ ਹੈ।
ਅਰਜ਼ੀ ਦੀ ਫੀਸ:
● ਇਸ ਅਰਜ਼ੀ ਲਈ ਜਨਰਲ ਵਰਗ ਦੇ ਉਮੀਦਵਾਰਾਂ ਨੂੰ 1000 ਰੁਪਏ ਦਾ ਭੁਗਤਾਨ ਕਰਨਾ ਪਵੇਗਾ।
● ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਨੂੰ 500 ਰੁਪਏ ਦਾ ਭੁਗਤਾਨ ਕਰਨਾ ਪਵੇਗਾ।
● ਫੀਸ ਜਮ੍ਹਾ ਕਰਨ ਦੀ ਅੰਤਿਮ ਮਿਤੀ 10 ਅਕਤੂਬਰ ਰੱਖੀ ਗਈ ਹੈ।
ਇਹ ਵੀ ਪੜ੍ਹੋ : ਟੀਜੀਟੀ ਦੀਆਂ 90 ਅਸਾਮੀਆਂ ਲਈ ਭਰਤੀ, 3 ਅਕਤੂਬਰ ਤੱਕ ਅਪਲਾਈ ਕਰੋ
ਉਮੀਦਵਾਰਾਂ ਦੀ ਚੋਣ:
● ਇਸ ਪ੍ਰਾਈਮਰੀ ਟੀਚਰ ਦੇ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਏਗੀ।
● ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਜ਼ਰੂਰੀ ਹੈ ਕਿ ਉਮੀਦਵਾਰ ਸਬੰਧਤ ਵਿਸ਼ੇ ਵਿੱਚ ਗ੍ਰੈਜੂਏਟ ਹੋਵੇ ਅਤੇ ਉਸ ਨੇ ਡੀਐਲਡ ਪ੍ਰੀਖਿਆ ਵੀ ਪਾਸ ਕੀਤੀ ਹੋਵੇ।
● ਰਾਖਵੇਂ ਵਰਗ ਨੂੰ ਨਿਯਮਾਂ ਅਨੁਸਾਰ ਛੋਟ ਮਿਲੇਗੀ।
ਤਨਖਾਹ:
ਚੁਣੇ ਹੋਏ ਉਮੀਦਵਾਰਾਂ ਨੂੰ ਸਰਕਾਰ ਵਲੋਂ ਹਰ ਮਹੀਨੇ 29200 ਤਨਖਾਹ ਦਿੱਤੀ ਜਾਏਗੀ।
Summary in English: Good news for teachers, recruitment for 158 posts has started